ਉੱਤਰੀ ਚੀਨ ''ਚ ਵੀ ਫੈਲਿਆ ਕੋਰੋਨਾ, 1.1 ਕਰੋੜ ਦੀ ਆਬਾਦੀ ਵਾਲੇ ਸ਼ਹਿਰ ''ਚ ਤਾਲਾਬੰਦੀ

Saturday, Jan 09, 2021 - 04:11 PM (IST)

ਉੱਤਰੀ ਚੀਨ ''ਚ ਵੀ ਫੈਲਿਆ ਕੋਰੋਨਾ, 1.1 ਕਰੋੜ ਦੀ ਆਬਾਦੀ ਵਾਲੇ ਸ਼ਹਿਰ ''ਚ ਤਾਲਾਬੰਦੀ

ਬੀਜਿੰਗ- ਦੁਨੀਆ ਭਰ ਵਿਚ ਕੋਰੋਨਾ ਵਾਇਰਸ ਫੈਲਾਉਣ ਵਾਲਾ ਚੀਨ ਅਜੇ ਤੱਕ ਇਹ ਦਾਅਵਾ ਕਰਦਾ ਆਇਆ ਹੈ ਕਿ ਉਸ ਨੇ ਆਪਣੇ ਦੇਸ਼ ਵਿਚ ਕੋਰੋਨਾ ਨੂੰ ਕਾਬੂ ਕਰ ਲਿਆ ਹੈ ਪਰ ਹੁਣ ਇਕ ਵਾਰ ਇੱਥੇ ਕੋਰੋਨਾ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। 

ਹੁਵੇਈ ਸੂਬੇ ਵਿਚ ਕਈ ਸਥਾਨਾਂ 'ਤੇ ਵਾਇਰਸ ਦੇ ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਬਾਅਦ ਇਸ ਸੂਬੇ ਵਿਚ ਮੌਜੂਦ 1.1 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਸ਼ਿਜਿਆਝੁਆਂਗ ਵਿਚ ਸਖ਼ਤ ਤਾਲਾਬੰਦੀ ਫਿਰ ਤੋਂ ਲਾਗੂ ਕੀਤੀ ਗਈ ਹੈ। ਤਾਲਾਬੰਦੀ ਦੌਰਾਨ ਸ਼ਹਿਰ ਦੇ ਨਾਗਰਿਕਾਂ ਨੂੰ ਸ਼ਹਿਰ ਦੀ ਸਰਹੱਦ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। 5 ਹਜ਼ਾਰ ਟੈਸਿਟੰਗ ਸੈਂਟਰ ਵੀ ਬਣਾਏ ਗਏ ਹਨ ਤਾਂਕਿ ਹਰ ਨਾਗਰਿਕ ਦੀ ਜਾਂਚ ਕਰਵਾਈ ਜਾ ਸਕੇ। 

ਇਹ ਵੀ ਪੜ੍ਹੋ- ਇਟਲੀ 'ਚ ਕੁਦਰਤ ਦਾ ਕਹਿਰ, ਧਰਤੀ 'ਚ ਧੱਸਿਆ ਹਸਪਤਾਲ

ਚੀਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਖ਼ਤ ਨਿਯਮਾਂ ਨਾਲ ਹੀ ਦੇਸ਼ ਦੇ ਹੋਰ ਹਿੱਸਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਇਆ ਜਾ ਸਕਦਾ ਹੈ ਤੇ ਪਹਿਲਾਂ ਵੀ ਇਹ ਅਜਿਹੇ ਸਖ਼ਤ ਚੁੱਕ ਕੇ ਸਫ਼ਲ ਰਹਿ ਚੁੱਕਾ ਹੈ। ਚੀਨ ਵਿਚ ਪਿਛਲੇ 24 ਘੰਟਿਆਂ ਦੌਰਾਨ ਜਿੰਨੇ ਮਾਮਲੇ ਆਏ ਓਨੇ ਪਿਛਲੇ 5 ਮਹੀਨਿਆਂ ਵਿਚ ਕਿਸੇ ਵੀ ਇਕ ਦਿਨ ਵਿਚ ਨਹੀਂ ਆਏ। ਇਸ ਦੇ ਨਾਲ ਹੀ ਚੀਨ ਵਿਚ ਵਾਇਰਸ ਦੇ ਕੁੱਲ 87,278 ਮਾਮਲੇ ਹੋ ਗਏ ਹਨ ਤੇ 4,634 ਲੋਕ ਕੋਰੋਨਾ ਕਾਰਨ ਜਾਨ ਗੁਆ ਚੁੱਕੇ ਹਨ।ਬੀਤੇ ਦਿਨ ਬ੍ਰਿਟੇਨ ਤੇ ਅਮਰੀਕਾ ਵਿਚ ਵੀ ਰਿਕਾਰਡ ਤੋੜ ਕੋਰੋਨਾ ਮਾਮਲੇ ਦਰਜ ਹੋਏ ਹਨ। 

►ਕੀ ਕੋਰੋਨਾ ਮਾਮਲਿਆਂ ਨੂੰ ਲੈ ਕੇ ਚੀਨ ਅਜੇ ਵੀ ਬੋਲ ਰਿਹੈ ਝੂਠ?ਕੁਮੈਂਟ ਬਾਕਸ ਵਿਚ ਦਿਓ ਰਾਇ


author

Lalita Mam

Content Editor

Related News