ਚੀਨ ਕਰੇਗਾ ਕੋਵਿਡ ਵੈਕਸੀਨ ''ਚ ''ਮਿਲਾਵਟ''

04/12/2021 2:21:15 AM

ਬੀਜਿੰਗ-ਚੀਨ ਹੁਣ ਆਪਣੇ ਕੋਰੋਨਾ ਟੀਕੇ 'ਚ ਮਿਲਾਵਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮਿਕਸਿੰਗ ਰਾਹੀਂ ਉਹ ਆਪਣੇ ਟੀਕੇ ਦੀ ਤਾਕਤ ਨੂੰ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ। ਚੀਨ ਦੇ ਵਿਗਿਆਨੀ ਦਾ ਕਹਿਣਾ ਹੈ ਕਿ ਸਿਨੋਵੈਕ ਵੈਕਸੀਨ ਦੇ ਨਤੀਜੇ ਬਿਹਤਰ ਨਹੀਂ ਦਿਖ ਰਹੇ ਹਨ। ਅਜਿਹੇ 'ਚ ਚੀਨ ਨੇ ਵੈਕਸੀਨ 'ਚ ਮਿਲਾਵਟ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਚੀਨੀ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਡਾਇਰੈਕਟਰ ਗਾਓ ਫੂ ਨੇ ਦਿੱਤੀ।

ਇਹ ਵੀ ਪੜ੍ਹੋ-ਮੋਟਾਪਾ ਘਟਾਉਣੈ ਤਾਂ ਜਾਣੋਂ ਕਦੋਂ ਪੀਣੀ ਚਾਹੀਦੀ ਹੈ ਕੌਫੀ

ਗਾਓ ਫੂ ਨੇ ਕਿਹਾ ਕਿ ਫਾਈਜ਼ਰ ਅਤੇ ਮਾਡੇਰਨਾ ਦੇ ਮੁਕਾਬਲੇ ਸਿਨੋਫਾਰਮ ਕੰਪਨੀ ਦੀ ਸਿਨੋਵੈਕ ਟੀਕਾ ਅਸਰਦਾਰ ਨਹੀਂ ਹੈ। ਦੱਸ ਦੇਈਏ ਕਿ ਸਿਨੋਵੈਕ ਬਾਇਓਟੈਕ ਦੇ ਮੁਕਾਬਲੇ ਫਾਈਜ਼ਰ ਅਤੇ ਮਾਡੇਰਨਾ ਦੀ ਵੈਕਸੀਨ ਟ੍ਰਾਇਲ 'ਚ ਹੀ 90 ਫੀਸਦੀ ਅਸਰਦਾਰ ਪਾਈ ਗਈ ਸੀ। ਕੇਂਦਰ ਨੇ ਡਾਇਰੈਕਟਰ ਗਾਓ ਫੂ ਨੇ ਦੱਸਿਆ ਕਿ ਮੌਜੂਦਾ ਦੌਰ 'ਚ ਉਪਲੱਬਧ ਟੀਕੇ ਸਿਨੋਵੈਕ ਅਸਰਦਾਰ ਨਹੀਂ ਦਿਖ ਰਿਹਾ ਹੈ। ਪ੍ਰਭਾਵਕਾਰੀ ਅਤੇ ਨਵੀਂ ਵੈਕਸੀਨ ਤਿਆਰ ਕਰਨ ਲਈ ਇਸ 'ਚ ਮਿਕਸਿੰਗ ਕਰਨ ਦੀ ਤਿਆਰੀ ਚੱਲ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਕਿ ਨਵੀਂ ਵੈਕਸੀਨ 'ਚ ਕੀ ਮਿਲਾਇਆ ਜਾਵੇਗਾ। ਉਥੇ ਇਕ ਅਧਿਕਾਰੀ ਨੇ ਦੱਸਿਆ ਕਿ ਆਮ ਨਾਗਰਿਕਾਂ ਨੂੰ ਟੀਕਾਕਰਨ ਲਈ ਚਾਰ ਘਰੇਲੂ ਵੈਕਸੀਨ ਦੀ ਮਨਜ਼ੂਰੀ ਦਿੱਤੀ ਗਈ ਹੈ ਜੋ ਇਸ ਸਾਲ ਦੇ ਆਖਿਰ 'ਚ ਆਵੇਗੀ।

ਇਹ ਵੀ ਪੜ੍ਹੋ-'ਭਾਰਤ ਨੂੰ ਤਣਾਅ ਘੱਟ ਕਰਨ ਲਈ ‘ਮੌਜੂਦਾ ਚੰਗੇ ਮਾਹੌਲ’ ਦਾ ਫਾਇਦਾ ਚੁੱਕਣਾ ਚਾਹੀਦੈ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News