ਚੀਨ ਨੇ ਟੋਂਕਿਨ ਦੀ ਖਾੜੀ ’ਚ ਕੀਤਾ ਜੰਗੀ ਅਭਿਆਸ
Wednesday, Feb 26, 2025 - 03:55 AM (IST)

ਬੈਂਕਾਕ (ਭਾਸ਼ਾ) - ਚੀਨ ਨੇ ਦੱਖਣੀ ਚੀਨ ਸਾਗਰ ਦੇ ਉੱਤਰੀ ਖੇਤਰ ’ਚ ਸਥਿਤ ਟੋਂਕਿਨ ਦੀ ਖਾੜੀ ’ਚ ਸੋਮਵਾਰ ਨੂੰ ਜੰਗੀ ਅਭਿਆਸ ਸ਼ੁਰੂ ਕੀਤਾ। ਵੀਅਤਨਾਮ ਨੇ ਦੱਖਣੀ ਚੀਨ ਸਾਗਰ ’ਚ ਉਸਦੇ ਦਾਅਵੇ ਵਾਲੇ ਜਲ ਖੇਤਰ ’ਚ ਇਕ ਨਵੀਂ ਹੱਦਬੰਦੀ ਦਾ ਐਲਾਨ ਕੀਤਾ ਸੀ, ਜਿਸ ਦੇ ਕੁਝ ਦਿਨਾਂ ਬਾਅਦ ਚੀਨ ਨੇ ਇਹ ਜੰਗੀ ਅਭਿਆਸ਼ ਸ਼ੁਰੂ ਕੀਤਾ ਹੈ। ਚੀਨ ਦੇ ਸਮੁੰਦਰੀ ਸੁਰੱਖਿਆ ਪ੍ਰਸ਼ਾਸਨ ਨੇ ਕਿਹਾ ਕਿ ਯੁੱਧ ਅਭਿਆਸ ਟੋਂਕਿਨ ਦੀ ਖਾੜੀ ਦੇ ਚੀਨੀ ਹਿੱਸੇ ਦੇ ਕਰੀਬ ਬੇਇਬੂ ਖਾੜੀ ਖੇਤਰ ’ਤੇ ਕੇਂਦਰਿਤ ਹੋਵੇਗਾ ਅਤੇ ਵੀਰਵਾਰ ਸ਼ਾਮ ਤੱਕ ਚੱਲੇਗਾ। ਸਰਕਾਰੀ ‘ਵੀਅਤਨਾਮ ਨਿਊਜ਼’ ਨੇ ਦੱਸਿਆ ਕਿ ਇਹ ਬੇਸਲਾਈਨ ਸਮੁੰਦਰੀ ਕਾਨੂੰਨ ’ਤੇ ਸੰਯੁਕਤ ਰਾਸ਼ਟਰ ਸੰਮੇਲਨ ਦੇ ਅਨੁਸਾਰ ਹੈ ਅਤੇ ਵੀਅਤਨਾਮ ਦੀ ਪ੍ਰਭੂਸੱਤਾ ਤੇ ਅਧਿਕਾਰ ਖੇਤਰ ਦੀ ਸੁਰੱਖਿਆ ਅਤੇ ਵਰਤੋਂ ਲਈ ਇਕ ਮਜ਼ਬੂਤ ਕਾਨੂੰਨੀ ਆਧਾਰ ਪ੍ਰਦਾਨ ਕਰੇਗਾ।