ਚੀਨ ਨੇ ਸ਼ਿਨਜਿਆਂਗ ਮੁੱਦੇ ’ਤੇ ਇਨ੍ਹਾਂ ਵਿਦੇਸ਼ੀ ਕੰਪਨੀਆਂ ਦੀ ਕੀਤੀ ਨਿੰਦਾ

Friday, Mar 26, 2021 - 02:16 AM (IST)

ਚੀਨ ਨੇ ਸ਼ਿਨਜਿਆਂਗ ਮੁੱਦੇ ’ਤੇ ਇਨ੍ਹਾਂ ਵਿਦੇਸ਼ੀ ਕੰਪਨੀਆਂ ਦੀ ਕੀਤੀ ਨਿੰਦਾ

ਬੀਜਿੰਗ-ਚੀਨ ਦੇ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਸ਼ਿਨਜਿਆਂਗ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਜ਼ਿਕਰ ਕਰਨ ’ਤੇ ਵਿਦੇਸ਼ੀ ਬ੍ਰਾਂਡ ‘ਐੱਚ.ਐਂਡ.ਐੱਮ’, ਕੱਪੜੇ ਅਤੇ ਜੁੱਤੀਆਂ ਦੀਆਂ ਹੋਰ ਕੰਪਨੀਆਂ ਦੀ ਨਿੰਦਾ ਕੀਤੀ ਹੈ। ਦਰਅਸਲ, ਪਾਰਟੀ ਦੀ ਯੂਥ ਲੀਗ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ‘ਐੱਚ.ਐਂਡ.ਐੱਮ’ ਦੇ ਮਾਰਚ 2020 ਦੇ ਇਕ ਬਿਆਨ ਦਾ ਜ਼ਿਕਰ ਕੀਤਾ ਜਿਸ 'ਚ ਕਿਹਾ ਗਿਆ ਸੀ ਕਿ ਉਹ ਸ਼ਿਨਜਿਆਂਗ ’ਚ ਉਗਾਈ ਗਈ ਕਪਾਹ ਨਹੀਂ ਖਰੀਦੇਗਾ।

ਇਹ ਵੀ ਪੜ੍ਹੋ-ਹੁਣ ਬ੍ਰਿਟੇਨ 'ਚ ਇਨ੍ਹਾਂ ਲੋਕਾਂ ਦੀ ਨਹੀਂ ਹੋਵੇਗੀ ਐਂਟਰੀ

ਸਵੀਡਨ ਦੇ ਇਸ ਬ੍ਰਾਂਡ ਨੇ ਕਿਹਾ ਸੀ ਕਿ ਉਹ ਸ਼ਿਨਜਿਆਂਗ ਖੇਤਰ ’ਚ ਜ਼ਬਰਦਸਤੀ ਮਜ਼ਦੂਰੀ ਕਰਵਾਏ ਜਾਣ ਦੀਆਂ ਖਬਰਾਂ ਤੋਂ ‘ਬੇਹੱਦ ਚਿੰਤਤ’ ਹੈ। ਵੀਰਵਾਰ ਨੂੰ ਪਾਰਟੀ ਦੀ ਅਖਬਾਰ ‘ਗਲੋਬਲ ਟਾਈਮਸ’ ਨੇ ਕਿਹਾ ਕਿ ਹੋਰ ਕੰਪਨੀਆਂ-ਬਾਰਬੇਰੀ, ਐਡੀਡਾਸ, ਨਾਈਕ ਅਤੇ ਨਿਊ ਬੈਲੇਂਸ ਨੇ ਵੀ ਦੋ ਸਾਲ ਪਹਿਲਾਂ ਸ਼ਿਨਜਿਆਂਗ ਦੀ ਕਪਾਹ ਨੂੰ ਲੈ ਕੇ ‘ਉਲਟ ਟਿੱਪਣੀਆਂ’ ਕੀਤੀਆਂ ਸਨ। ਮਸ਼ਹੂਰ ਗਾਇਕ ਅਤੇ ਅਦਾਕਾਰ ਵਾਂਗ ਸਿਬੋ ਸਮੇਤ ਹੋਰ ਹਸਤੀਆਂ ਨੇ ਵੀ ‘ਐੱਚ ਐਂਡ ਐੱਮ.’ ਅਤੇ ਨਾਈਕ ਨਾਲ ਇਸਤਿਹਾਰ ਸਮਝੌਤਾ ਖਤਮ ਕਰਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ-ਇਮਰਾਨ ਨੇ ਕੋਰੋਨਾ ਨੂੰ ਲੈ ਕੇ ਬਣਾਏ ਨਿਯਮਾਂ ਦੀ ਖੁਦ ਹੀ ਕੀਤੀ ਉਲੰਘਣਾ, ਲੱਗੀ ਕਲਾਸ

ਵਿਦੇਸ਼ੀ ਵਿਸ਼ਲੇਸ਼ਕਾਂ ਅਤੇ ਸਰਕਾਰਾਂ ਮੁਤਾਬਕ ਚੀਨ ਦੇ ਸ਼ਿਨਜਿਆਂਗ ਪ੍ਰਾਂਤ ’ਚ ਦਸ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਕੰਮਕਾਜੀ ਕੈਂਪਾਂ ’ਚ ਕੈਦ ਕਰ ਕੇ ਰੱਖਿਆ ਗਿਆ ਹੈ ਅਤੇ ਉਸ ਕੋਲੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ ਹੈ। ਇਨ੍ਹਾਂ 'ਚੋਂ ਵਧੇਰੇ ਲੋਕ ਉਈਗਰ ਮੁਸਲਮਾਨ ਜਾਤੀ ਸਮੂਹ ਦੇ ਹਨ। ਸੋਮਵਾਰ ਨੂੰ ਯੂਰਪੀਨ ਯੂਨੀਅਨ, ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਨੇ ਸੰਯੁਕਤ ਤੌਰ 'ਤੇ ਚੀਨ ਦੇ ਚਾਰ ਸੀਨੀਅਰ ਅਧਿਕਾਰੀਆਂ 'ਤੇ ਯਾਤਰਾ ਪਾਬੰਦੀ ਅਤੇ ਵਿੱਤੀ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ। 

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News