ਚੀਨ ਨੇ ਨਾਨਕਿੰਗ ਕਤਲੇਆਮ ਦੀ ਮਨਾਈ 84ਵੀਂ ਵਰ੍ਹੇਗੰਢ
Monday, Dec 13, 2021 - 04:55 PM (IST)
ਬੀਜਿੰਗ (ਭਾਸ਼ਾ): ਚੀਨ ਨੇ ਸੋਮਵਾਰ ਨੂੰ ਨਾਨਕਿੰਗ ਕਤਲੇਆਮ ਦੀ 84ਵੀਂ ਵਰ੍ਹੇਗੰਢ ਮਨਾਈ, ਜਿਸ ਵਿਚ ਜਾਪਾਨੀ ਸੈਨਾ ਦੁਆਰਾ ਹਜ਼ਾਰਾਂ ਨਾਗਰਿਕ ਅਤੇ ਨਿਹੱਥੇ ਸੈਨਿਕ ਮਾਰੇ ਗਏ ਸਨ। ਇਹ ਘਟਨਾ ਚੀਨ ਦੀ ਰਾਜਧਾਨੀ ਨਾਨਕਿੰਗ ਦੇ ਆਲੇ-ਦੁਆਲੇ ਵਾਪਰੀ। ਜਨਮੁਕਤੀ ਸੈਨਾ (ਪੀ.ਐਲ.ਏ.) ਨੇ ਕਤਲੇਆਮ ਵਿੱਚ ਮਾਰੇ ਗਏ 300,000 ਲੋਕਾਂ ਦੀ ਯਾਦ ਵਿੱਚ ਬਣੇ ਸਮਾਰਕ ਸਥਾਨ 'ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਦਸੰਬਰ 1937 ਦੇ ਘਟਨਾਕ੍ਰਮ ਵਿੱਚ ਇਹ ਚੀਨ ਦੀ ਸਰਕਾਰੀ ਮੌਤਾਂ ਦੀ ਗਿਣਤੀ ਹੈ।
ਸਭਾ ਨੂੰ ਸੰਬੋਧਨ ਕਰਦਿਆਂ ਉਪ ਪ੍ਰਧਾਨ ਮੰਤਰੀ ਸੁਨ ਚੁਨਲਾਨ ਨੇ ਕਿਹਾ ਕਿ ਉਹ "ਇਤਿਹਾਸ ਤੋਂ ਸਬਕ ਸਿੱਖਣ ਅਤੇ ਭਵਿੱਖ ਵਿੱਚ ਇੱਕ ਨਵਾਂ ਅਧਿਆਏ ਖੋਲ੍ਹਣ" ਲਈ ਇਕੱਠੇ ਹੋਏ ਹਨ। ਇਸ ਮੌਕੇ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਦੀ ਵੈੱਬਸਾਈਟ ਬਲੈਕ ਐਂਡ ਵ੍ਹਾਈਟ 'ਚ ਦਿਖਾਈ ਦਿੱਤੀ। ਇਸ ਦੇ ਨਾਲ ਹੀ ਆਨਲਾਈਨ ਸ਼ਾਪਿੰਗ ਅਤੇ ਸੋਸ਼ਲ ਮੀਡੀਆ ਸਾਈਟਾਂ Taobao ਅਤੇ WeChat ਨੇ ਵੀ ਬੈਕਗ੍ਰਾਊਂਡ ਨੂੰ ਡਾਰਕ ਰੱਖਿਆ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੀਆਂ ਜੇਲ੍ਹਾਂ ਵਿੱਚ 1,800 ਤੋਂ ਵੱਧ ਤਿੱਬਤੀ ਨਜ਼ਰਬੰਦ : ਮਨੁੱਖੀ ਅਧਿਕਾਰ ਸੰਗਠਨ
ਚੀਨ ਨੇ 20ਵੀਂ ਸਦੀ ਦੇ ਪਹਿਲੇ 50 ਸਾਲਾਂ ਤੱਕ ਏਸ਼ੀਆ ਭਰ ਵਿੱਚ ਆਪਣੀ ਵਿਸਤਾਰਵਾਦੀ ਮੁਹਿੰਮ ਦੌਰਾਨ ਕੀਤੀ ਗਈ ਬੇਰਹਿਮੀ ਲਈ ਲੋੜੀਂਦਾ ਪਛਤਾਵਾ ਨਾ ਦਿਖਾਉਣ ਲਈ ਜਾਪਾਨ ਦੀ ਨਿੰਦਾ ਕੀਤੀ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਔਰਤਾਂ ਦੀ ਸਿੱਖਿਆ ਅਤੇ ਨੌਕਰੀਆਂ ਲਈ ਸਿਧਾਂਤਕ ਤੌਰ 'ਤੇ ਵਚਨਬੱਧ : ਮੁਤਾਕੀ