ਬ੍ਰਿਟੇਨ ਵਲੋਂ ਜਾਰੀ ਹਾਂਗਕਾਂਗ ਵਾਸੀਆਂ ਦੇ ਪਾਸਪੋਰਟ ਨੂੰ ਮਾਨਤਾ ਨਹੀਂ ਦੇ ਸਕਦਾ ਚੀਨ

10/23/2020 11:19:01 PM

ਬੀਜਿੰਗ : ਚੀਨ ਦੇ ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਹਾਂਗਕਾਂਗ ਦੇ ਵਾਸੀਆਂ ਲਈ ਬ੍ਰਿਟੇਨ ਵੱਲੋਂ ਜਾਰੀ ਪਾਸਪੋਰਟ ਨੂੰ ਮਾਨਤਾ ਨਹੀਂ ਦੇਣ ਦਾ ਫੈਸਲਾ ਕਰ ਸਕਦਾ ਹੈ। ਮੰਤਰਾਲਾ ਦੇ ਬੁਲਾਰਾ ਝਾਓ ਲਿਜਿਆਨ ਨੇ ਕਿਹਾ ਕਿ ਬ੍ਰਿਟੇਨ ਨੇ ਵਾਅਦੇ ਤੋੜੇ ਹਨ ਅਤੇ ਬ੍ਰਿਟਿਸ਼ ਰਾਸ਼ਟਰੀ (ਓਵਰਸੀਜ਼) ਪਾਸਪੋਰਟ ਦੇ ਮੁੱਦੇ ਨਾਲ ਖਿਲਵਾੜ ਕੀਤਾ ਹੈ।

ਉਨ੍ਹਾਂ ਕਿਹਾ, ‘ਹਾਲਾਂਕਿ ਪਹਿਲਾਂ ਬ੍ਰਿਟੇਨ ਨੇ ਆਪਣੇ ਵਾਅਦੇ ਨੂੰ ਤੋੜਿਆ ਹੈ, ਇਸ ਲਈ ਚੀਨ ਇਸ ਪਾਸਪੋਰਟ ਨੂੰ ਜਾਇਜ਼ ਯਾਤਰਾ ਦਸਤਾਵੇਜ਼ ਦੇ ਰੂਪ 'ਚ ਮਾਨਤਾ ਨਹੀਂ ਦੇਣ 'ਤੇ ਵਿਚਾਰ ਕਰੇਗਾ ਅਤੇ ਅੱਗੇ ਦੇ ਉਪਾਅ ਕਰਨ ਦਾ ਅਧਿਕਾਰ ਵੀ ਆਪਣੇ ਕੋਲ ਸੁਰੱਖਿਅਤ ਰੱਖੇ ਹੋਏ ਹੈ।’ ਜ਼ਿਕਰਯੋਗ ਹੈ ਕਿ ਬ੍ਰਿਟੇਨ ਨੇ ਮਈ 'ਚ ਕਿਹਾ ਸੀ ਕਿ ਉਹ ਇਸ ਤਰ੍ਹਾਂ ਦੇ ਪਾਸਪੋਰਟ ਧਾਰਕਾਂ ਨੂੰ ਵਿਸਥਾਰਿਤ ਮਿਆਦ ਤੱਕ ਰਹਿਣ ਦੀ ਆਗਿਆ ਦੇਵੇਗਾ ਅਤੇ ਉਨ੍ਹਾਂ ਨੂੰ ਨਾਗਰਿਕਤਾ ਮਿਲਣ ਦੀ ਵੀ ਸੰਭਾਵਨਾ ਹੋਵੇਗੀ। ਇਸ ਤੋਂ ਬਾਅਦ, ਹਾਂਗਕਾਂਗ ਦੇ ਹਜ਼ਾਰਾਂ ਵਾਸੀ ਉਸ ਦੇ ਲਈ ਅਰਜ਼ੀ ਦੇਣ ਲਈ ਇਕੱਠੇ ਹੋਏ ਸਨ।

ਜ਼ਿਕਰਯੋਗ ਹੈ ਕਿ ਹਾਂਗਕਾਂਗ, 1997 'ਚ ਬ੍ਰਿਟਿਸ਼ ਸ਼ਾਸਨ ਵਲੋਂ ਚੀਨੀ ਸ਼ਾਸਨ ਦੇ ਤਹਿਤ ਆਇਆ ਸੀ। ਬ੍ਰਿਟੇਨ ਨੇ ਚੀਨ 'ਤੇ ਦੋਸ਼ ਲਗਾਇਆ ਹੈ ਕਿ ਉਹ ਵਿਸ਼ੇਸ਼ ਪ੍ਰਬੰਧਕੀ ਖੇਤਰ 'ਚ ਨਾਗਰਿਕਾਂ ਦੀ ਆਜ਼ਾਦੀ ਕਾਇਮ ਰੱਖਣ ਦੇ ਵਾਅਦੇ ਨੂੰ ਨਿਭਾਉਣ 'ਚ ਨਾਕਾਮ ਰਿਹਾ ਹੈ, ਜਦੋਂ ਕਿ ਬੀਜਿੰਗ ਨੇ ਕਿਹਾ ਹੈ ਕਿ ਲੰਡਨ ਉਸ ਦੇ ਅੰਦਰੂਨੀ ਮਾਮਲੇ 'ਚ ਦਖਲ ਅੰਦਾਜੀ ਕਰ ਰਿਹਾ ਹੈ।


Inder Prajapati

Content Editor

Related News