ਚੀਨ ''ਚ 17 ਹਜ਼ਾਰ ਲੋਕਾਂ ''ਤੇ ਵਾਹਨ ਚਲਾਉਣ ਦੀ ਪਾਬੰਦੀ, ਇਹ ਸੀ ਕਾਰਨ
Wednesday, Jan 30, 2019 - 07:52 PM (IST)

ਬੀਜਿੰਗ— ਚੀਨ ਨੇ 2018 'ਚ ਸ਼ਰਾਬ ਪੀ ਕੇ ਵਾਹਨ ਚਲਾਉਣ ਤੇ ਹਿੱਟ ਐਂਡ ਰਨ ਮਾਮਲਿਆਂ ਸਣੇ ਗੰਭੀਰ ਆਵਾਜਾਈ ਉਲੰਘਣ ਲਈ 17,264 ਲੋਕਾਂ 'ਤੇ ਉਮਰ ਭਰ ਲਈ ਵਾਹਨ ਚਲਾਉਣ ਲਈ ਪਾਬੰਦੀ ਲਗਾ ਦਿੱਤੀ ਹੈ।
ਸਰਕਾਰੀ ਪੱਤਰਕਾਰ ਏਜੰਸੀ ਸ਼ਿਨਹੂਆ ਨੇ ਜਨ ਸੁਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਖਬਰ ਦਿੱਤੀ ਕਿ ਇਨ੍ਹਾਂ 'ਚੋਂ 5149 ਲੋਕ ਸ਼ਰਾਬ ਪੀ ਕੇ ਗੰਭੀਰ ਹਾਦਸੇ ਮਾਮਲੇ 'ਚ ਫੜੇ ਗਏ ਤੇ ਉਨ੍ਹਾਂ 'ਤੇ ਅਪਰਾਧਿਕ ਮੁਕੱਦਮੇ ਦਰਜ ਹੋਏ। ਖਬਰ 'ਚ ਦੱਸਿਆ ਗਿਆ ਹੈ ਕਿ ਬਾਕੀ 12,115 ਲੋਕ ਹਿੱਟ ਐਂਡ ਰਨ ਦੇ ਗੰਭੀਰ ਮਾਮਲਿਆਂ 'ਚ ਸ਼ਾਮਲ ਪਾਏ ਗਏ। ਦੇਸ਼ 'ਚ 2018 'ਚ 2,28,50,000 ਨਵੇਂ ਵਾਹਨ ਤੇ 2,25,50,000 ਨਵੇਂ ਚਾਲਕ ਰਜਿਸਟਰ ਹੋਏ ਹਨ। ਇਸ ਦੌਰਾਨ 86 ਹਜ਼ਾਰ ਕਿਲੋਮੀਟਰ ਨਵੇਂ ਹਾਈਵੇਅ ਬਣੇ।