ਚੀਨ ''ਚ ਸੜਕ ਹਾਦਸੇ ਕਾਰਨ 4 ਲੋਕਾਂ ਦੀ ਮੌਤ ਤੇ ਹੋਰ ਕਈ ਜ਼ਖਮੀ

12/21/2019 1:59:26 PM

ਚਾਂਗਚੁਨ— ਚੀਨ ਦੇ ਪੂਰਬ-ਉੱਤਰੀ ਸੂਬੇ ਜਿਲਿਨ ਦੇ ਤੋਂਗਹੁਆ 'ਚ ਸ਼ਨੀਵਾਰ ਸਵੇਰੇ ਇਕ ਬੱਸ ਦੇ ਫਿਸਲ ਕੇ ਨਦੀ 'ਚ ਡਿੱਗ ਜਾਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜਿਲਿਨ ਸੂਬੇ ਦੇ ਤੋਂਗਹੁਆ 'ਚ ਅੱਜ ਸਵੇਰੇ ਇਕ ਬੱਸ ਫਿਸਲ ਕੇ ਨਦੀ 'ਚ ਡਿੱਗ ਗਈ। ਦੁਰਘਟਨਾ ਸਮੇਂ ਬੱਸ 'ਚ 39 ਲੋਕ ਸਵਾਰ ਸਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਪੁਲਸ ਵਲੋਂ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚੀਨ 'ਚ ਆਏ ਦਿਨ ਸੜਕ ਹਾਦਸੇ ਹੋਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ । ਇੱਥੇ ਡਰਾਈਵਰਾਂ ਵਲੋਂ ਕੀਤੀਆਂ ਜਾਣ ਵਾਲੀਆਂ ਕੁਤਾਹੀਆਂ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ। ਦੋ ਦਿਨ ਪਹਿਲਾਂ ਵੀ ਇੱਥੇ ਇਕ ਹੋਰ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ ਸੀ ਤੇ ਇਸ 'ਚ 6 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਹੋਰ 39 ਲੋਕ ਜ਼ਖਮੀ ਹੋ ਗਏ ਸਨ।


Related News