ਚੀਨ ਨੇ 3 ਅਤੀ ਆਧੁਨਿਕ ਨੇਵੀ ਜਹਾਜ਼ ਸੇਵਾ 'ਚ ਕੀਤੇ ਸ਼ਾਮਲ
Sunday, Apr 25, 2021 - 04:52 PM (IST)
ਬੀਜਿੰਗ (ਭਾਸ਼ਾ): ਚੀਨ ਨੇ ਤਿੰਨ ਮੁੱਖ ਜੰਗੀ ਜਹਾਜ਼ਾਂ ਨੂੰ ਆਪਣੀ ਨੇਵੀ ਵਿਚ ਸ਼ਾਮਲ ਕੀਤਾ ਹੈ। ਇਹਨਾਂ ਵਿਚ ਪਰਮਾਣੂ ਊਰਜਾ ਤੋਂ ਸੰਚਾਲਿਤ ਬੈਲਿਸਟਿਕ ਮਿਜ਼ਾਇਲ ਪਣਡੁੱਬੀ, ਇਕ ਵਿਸ਼ਾਲ ਵਿਨਾਸ਼ਕਾਰੀ ਅਤੇ ਦੇਸ਼ ਦਾ ਸਭ ਤੋਂ ਤੇਜ਼ ਗਤੀ ਵਾਲਾ ਜੰਗੀ ਜਹਾਜ਼ ਹੈ, ਜਿਸ ਵਿਚ ਕਰੀਬ 30 ਹੈਲੀਕਾਪਟਰ ਅਤੇ ਸੈਂਕੜੇ ਸੈਨਿਕ ਸਵਾਰ ਹੋ ਸਕਦੇ ਹਨ। ਇਹਨਾਂ ਜਹਾਜ਼ਾਂ ਨੂੰ ਸ਼ਨੀਵਾਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੌਜੂਦਗੀ ਵਿਚ ਸਾਨਯਾ ਵਿਚ ਆਯੋਜਿਤ ਇਕ ਸਮਾਰੋਹ ਵਿਚ ਸੇਵਾ ਵਿਚ ਸ਼ਾਮਲ ਕੀਤਾ ਗਿਆ।
ਸਾਨਯਾ ਹੇਨਾਨ ਸੂਬੇ ਵਿਚ ਵਿਵਾਦਿਤ ਦੱਖਣੀ ਚੀਨ ਸਾਗਰ ਵਿਚ ਚੀਨ ਦਾ ਮੁੱਖ ਜਲ ਸੈਨਾ ਅੱਡਾ ਹੈ। ਹਾਂਗਕਾਂਗ ਦੇ ਸਾਊਥ ਚਾਈਨਾ ਮੋਰਨਿੰਗ ਪੋਸਟ ਨੇ ਐਤਵਾਰ ਨੂੰ ਖ਼ਬਰ ਦਿੱਤੀ ਕਿ ਸੇਵਾ ਵਿਚ ਸ਼ਾਮਲ ਕੀਤੇ ਗਏ ਸਮੁੰਦਰੀ ਜਹਾਜ਼ਾਂ ਵਿਚ 075 ਪ੍ਰਕਾਰ ਦੇ ਬਹੁਤ ਤੇਜ਼ ਗਤੀ ਵਾਲੇ ਜੰਗੀ ਜਹਾਜ਼ ਸ਼ਾਮਲ ਹਨ ਜੋ 30 ਹੈਲੀਕਾਪਟਰਾਂ ਅਤੇ ਸੈਂਕੜੇ ਸੈਨਿਕਾਂ ਨੂੰ ਲਿਜਾ ਸਕਦੇ ਹਨ। ਇਹ ਚੀਨ ਦਾ ਸਭ ਤੋਂ ਵਿਸ਼ਾਲ ਜੰਗੀ ਜਹਾਜ਼ ਹੈ ਜੋ ਕਰੀਬ 40,000 ਟਨ ਤੱਕ ਪਾਣੀ ਨੂੰ ਹਟਾ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੀ ਭਿਆਨਕ ਲਹਿਰ 'ਚ ਭਾਰਤ ਨੂੰ ਤੇਜ਼ੀ ਨਾਲ ਵਾਧੂ ਮਦਦ ਦੇਵੇਗਾ ਅਮਰੀਕਾ : ਬਲਿੰਕਨ
ਸਰਕਾਰੀ ਅਖ਼ਬਾਰ ਚਾਈਨਾ ਡੇਲੀ ਨੇ ਖ਼ਬਰ ਦਿੱਤੀ ਕਿ 09IV ਤਰ੍ਹਾਂ ਦੀ ਪਣਡੁੱਬੀ ਚੀਨ ਦੇ ਪਰਮਾਣੂ ਊਰਜਾ ਸੰਚਾਲਿਤ ਬੈਲਿਸਟਿਕ ਮਿਜ਼ਾਇਲ ਪਣਡੁੱਬੀਆਂ ਦੀ ਦੂਜੀ ਪੀੜ੍ਹੀ ਸ਼੍ਰੇਣੀ ਦੀ ਮੰਨੀ ਜਾ ਰਹੀ ਹੈ, ਜਿਸ ਨੇ ਪੁਰਾਣੇ ਪ੍ਰਕਾਰ 09II ਦੀ ਜਗ੍ਹਾ ਲਈ ਹੈ। ਖ਼ਬਰ ਵਿਚ ਕਿਹਾ ਗਿਆ ਹੈ ਕਿ 055 ਕਿਸਮ ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ (PLAN) ਦਾ ਸਭ ਤੋਂ ਸ਼ਕਤੀਸ਼ਾਲੀ ਵਿਨਾਸ਼ਕਾਰੀ ਸਮੁੰਦਰੀ ਜ਼ਹਾਜ਼ ਹੈ, ਜੋ ਨਵੀਂ ਤਰ੍ਹਾਂ ਦੀ ਹਵਾ ਰੱਖਿਆ ਪ੍ਰਣਾਲੀ, ਮਿਜ਼ਾਈਲ ਰੱਖਿਆ, ਐਂਟੀ ਸਮੁੰਦਰੀ ਜ਼ਹਾਜ਼ ਅਤੇ ਐਂਟੀ ਪਣਡੁੱਬੀ ਹਥਿਆਰਾਂ ਨਾਲ ਲੈਸ ਹੈ। ਨਵੇਂ ਸਮੁੰਦਰੀ ਜਹਾਜ਼ਾਂ ਨੂੰ ਸ਼ਾਮਲ ਕਰਨਾ ਚੀਨੀ ਨੇਵੀ ਦੇ ਵਿਆਪਕ ਆਧੁਨਿਕੀਕਰਨ ਦਾ ਹਿੱਸਾ ਹੈ ਜਿਸ ਵਿਚ ਏਅਰਕਰਾਫਟ ਕੈਰੀਅਰ ਵੀ ਸ਼ਾਮਲ ਹਨ। ਚੀਨ ਨੇ ਦੋ ਜਹਾਜ਼ ਕੈਰੀਅਰਾਂ ਦਾ ਨਿਰਮਾਣ ਕੀਤਾ ਹੈ। ਅਧਿਕਾਰਤ ਮੀਡੀਆ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਚੀਨ ਦੀ 6 ਏਅਰਕ੍ਰਾਫਟ ਕੈਰੀਅਰ ਦੇ ਨਿਰਮਾਣ ਦੀ ਯੋਜਨਾ ਹੈ।
ਨੋਟ- ਚੀਨ ਨੇ 3 ਅਤੀ ਆਧੁਨਿਕ ਨੇਵੀ ਜਹਾਜ਼ ਸੇਵਾ 'ਚ ਕੀਤੇ ਸ਼ਾਮਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।