ਅਮਰੀਕਾ ਨੂੰ ਯੁੱਧ ਲਈ ਉਕਸਾ ਰਿਹਾ ਚੀਨ, ਜਿਨਪਿੰਗ ਦੇ ਬਿਆਨ ਨਾਲ ਵਧੀ ਚਿੰਤਾ

Tuesday, Oct 27, 2020 - 04:19 PM (IST)

ਅਮਰੀਕਾ ਨੂੰ ਯੁੱਧ ਲਈ ਉਕਸਾ ਰਿਹਾ ਚੀਨ, ਜਿਨਪਿੰਗ ਦੇ ਬਿਆਨ ਨਾਲ ਵਧੀ ਚਿੰਤਾ

ਬੀਜਿੰਗ (ਬਿਊਰੋ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 19 ਅਕਤੂਬਰ ਨੂੰ ਕੋਰੀਆਈ ਯੁੱਧ ਦੀ 70ਵੀਂ ਬਰਸੀ 'ਤੇ ਅਜਿਹਾ ਭਾਸ਼ਣ ਦਿੱਤਾ, ਜਿਸ ਨੂੰ ਲੈ ਕੇ ਵਿਸ਼ਲੇਸ਼ਕ ਚਿੰਤਾ ਵਿਚ ਹਨ। ਚੀਨੀ ਰਾਸ਼ਟਰਪਤੀ ਨੇ ਭਾਸ਼ਣ ਦੇ ਦੌਰਾਨ ਅਮਰੀਕਾ  ਨੂੰ ਖੁੱਲ੍ਹੀ ਚੁਣੌਤੀ ਦਿੱਤੀ। ਜਿਨਪਿੰਗ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ ਕਿਹਾ ਕਿ ਜਦੋਂ ਚੀਨ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਸਨ, ਉਸ ਸਮੇਂ ਵੀ ਉਹ ਅਮਰੀਕਾ ਤੋਂ ਨਹੀਂ ਡਰਦਾ ਸੀ ਤਾਂ ਫਿਰ ਹੁਣ ਜਦੋਂ ਉਹ ਹਰ ਤਰ੍ਹਾਂ ਨਾਲ ਮਜ਼ਬੂਤ ਸਥਿਤੀ ਵਿਚ ਹੈ ਤਾਂ ਡਰ ਜਾਣ ਜਿਹੀ ਕੋਈ ਗੱਲ ਨਹੀਂ। ਮਤਲਬ ਅਮਰੀਕਾ ਤੋਂ ਡਰ ਜਾਣ ਦਾ ਕੋਈ ਮਤਲਬ ਨਹੀਂ ਬਣਦਾ। ਇਸ ਬਿਆਨ ਨੂੰ ਅਸਿੱਧੇ ਤੌਰ 'ਤੇ ਚੀਨ ਦਾ ਅਮਰੀਕਾ ਨੂੰ ਯੁੱਧ ਲਈ ਉਕਸਾਉਣ ਵਾਲਾ ਬਿਆਨ ਮੰਨਿਆ ਜਾ ਰਿਹਾ ਹੈ।

ਅਸਲ ਵਿਚ ਚੀਨ ਯੁੱਧ ਦੀਆਂ ਬਰਸੀਆਂ ਦੀ ਵਰਤੋਂ ਨਵੇਂ ਚੀਨ ਦੀ ਮਿਲਟਰੀ ਤਾਕਤ ਨਾਲ ਅਮਰੀਕਾ ਨੂੰ ਅਸਿੱਧੇ ਤੌਰ 'ਤੇ ਧਮਕਾਉਣ ਲਈ ਕਰਦਾ ਰਿਹਾ ਹੈ। ਅਮਰੀਕਾ ਨੇ ਜਦੋਂ ਤੋਂ ਤਾਇਵਾਨ ਨੂੰ ਇਕ ਅਰਬ ਡਾਲਰ ਤੋਂ ਵੱਧ ਕੀਮਤ ਦੇ ਹਥਿਆਰ ਵੇਚਣ ਦੀ ਮਨਜ਼ੂਰੀ ਦਿੱਤੀ ਹੈ ਉਸ ਦੇ ਬਾਅਦ ਤੋਂ ਹੀ ਚੀਨ ਅਤੇ ਅਮਰੀਕਾ ਦੇ ਵਿਚ ਵਿਵਾਦ ਵੱਧ ਗਿਆ ਹੈ। ਅਮਰੀਕਾ ਦੀ ਇਸ ਘੋਸ਼ਣਾ ਦੇ ਬਾਅਦ ਤਣਾਅ ਸਿਖਰ 'ਤੇ ਹੈ। ਇਸ ਯੁੱਧ ਦੀ 70ਵੀਂ ਬਰਸੀ ਅਜਿਹੇ ਦੌਰ ਵਿਚ ਮਨਾਈ ਜਾ ਰਹੀ ਹੈ ਜਦੋਂ ਅਮਰੀਕਾ ਦੇ ਨਾਲ ਕਾਰੋਬਾਰੀ ਅਤੇ ਤਕਨੀਕੀ ਦੇ ਲਈ ਮੁਕਾਬਲੇਬਾਜ਼ੀ, ਮਨੁੱਖੀ ਅਧਿਕਾਰ ਅਤੇ ਤਾਇਵਾਨ ਨੂੰ ਲੈਕੇ ਪਾਰਟੀ 'ਤੇ ਦਬਾਅ ਹੈ। 

ਪੜ੍ਹੋ ਇਹ ਅਹਿਮ ਖਬਰ- ਲੰਡਨ 'ਚ ਨਿਕਲੀ ਕੁੱਤੇ ਨੂੰ ਸੰਭਾਲਣ ਦੀ ਨੌਕਰੀ, ਮਿਲੇਗੀ 28 ਲੱਖ ਰੁਪਏ ਤਨਖ਼ਾਹ

ਚੀਨ ਤਾਇਵਾਨ ਨੂੰ ਆਪਣਾ ਵਿਲੱਖਣ ਹਿੱਸਾ ਮੰਨਦਾ ਹੈ। ਬਰਸੀ ਮੌਕੇ ਵੀ ਜਿਨਪਿੰਗ ਨੇ ਚੀਨੀ ਸੈਨਾ ਦੀਆਂ ਬਹਾਦੁਰੀ ਭਰਪੂਰ ਕਹਾਣੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਵਿਚ ਦੇਸ਼ਭਗਤੀ ਦਾ ਜਜ਼ਬਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। 1950-53 ਦੇ ਵਿਚ ਚੱਲੇ ਯੁੱਧ ਨੂੰ ਉਹਨਾਂ ਨੇ ਇਸ ਗੱਲ ਦੀ ਨਿਸ਼ਾਨੀ ਕਿਹਾ ਕਿ ਦੇਸ਼ ਉਸ ਤਾਕਤ ਨਾਲ ਲੜਨ ਲਈ ਤਿਆਰ ਹੈ ਜੋ ਚੀਨ ਦੇ ਦਰਵਾਜ਼ੇ 'ਤੇ ਮੁਸ਼ਕਲ ਪੈਦਾ ਕਰੇਗਾ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਲਈ ਕੋਰੀਆਈ ਯੁੱਧ ਉਹ ਕਹਾਣੀ ਹੈ ਜਿਸ ਨੇ ਉਸ ਨੂੰ ਆਪਣੀਆਂ ਜੜ੍ਹਾਂ ਜਮਾਉਣ ਵਿਚ ਮਦਦ ਕੀਤੀ। ਰੈਲੀ ਵਿਚ ਉਹਨਾਂ ਨੇ ਅਮਰੀਕਾ 'ਤੇ ਨਿਸ਼ਾਨਾ ਵਿੰਨ੍ਹਿਆ। ਅਮਰੀਕਾ ਦੀ ਅਗਵਾਈ ਵਿਚ ਸੰਯੁਕਤ ਰਾਸ਼ਟਰ ਗਠਜੋੜ ਬਲਾਂ ਦੇ ਖਿਲਾਫ਼ ਉੱਤਰੀ ਕੋਰੀਆ ਨੂੰ ਮਦਦ ਦੇਣ ਦੇ ਲਈ ਚੀਨ ਨੇ ਇਸ ਯੁੱਧ ਵਿਚ ਆਪਣੀ ਸੈਨਾ ਭੇਜੀ ਸੀ, ਜਿਸ ਨੂੰ ਚੀਨ ਅਮਰੀਕੀ ਹਮਲਾਵਰਤਾ ਦੇ ਖਿਲਾਫ਼ ਯੁੱਧ ਅਤੇ ਕੋਰੀਆ ਦੀ ਮਦਦ ਦਾ ਨਾਮ ਦਿੰਦਾ ਹੈ। ਇਹ ਯੁੱਧ ਭਾਵੇਂ ਗਤੀਰੋਧ ਦੇ ਵਿਚ ਖਤਮ ਹੋਇਆ ਪਰ ਇਸ ਨੇ ਵਿਸ਼ਵ ਮੰਚ 'ਤੇ ਚੀਨ ਨੂੰ ਵੱਡੇ ਖਿਡਾਰੀ ਦੇ ਰੂਪ ਵਿਚ ਸਥਾਪਿਤ ਕਰ ਦਿੱਤਾ।

19 ਅਕਤੂਬਰ, 1950 ਨੂੰ ਕੋਰੀਆਈ ਯੁੱਧ ਵਿਚ ਚੀਨ ਦੇ ਦਾਖਲ ਹੋਣ ਦੀ 70ਵੀਂ ਬਰਸੀ ਦੇ ਦੌਰਾਨ, ਚੀਨ ਦੇ ਸਰਵ ਉੱਚ ਸੁਪਰੀਮੋ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ,''ਹਮਲਾਵਰਾਂ ਨਾਲ ਉਹਨਾਂ ਦੀ ਭਾਸ਼ਾ ਵਿਚ ਗੱਲ ਕਰਨੀ ਜ਼ਰੂਰੀ ਹੈ ਜੋ ਉਹ ਜਾਣਦੇ ਹਨ। ਉਹਨਾਂ ਨੇ ਕਿਹਾ ਕਿ ਸ਼ਾਂਤੀ ਅਤੇ ਸਨਮਾਨ ਜਿੱਤਣ ਦੇ ਲਈ ਇਕ ਜਿੱਤ ਦੀ ਲੋੜ ਹੈ।'' ਸ਼ੀ ਦੀ ਇਸ ਤਰ੍ਹਾਂ ਦੀ ਟਿੱਪਣੀ ਗੰਭੀਰ ਚਿਤਾਵਨੀ ਦੇ ਤੌਰ 'ਤੇ ਦੇਖੀ ਜਾ ਰਹੀ ਹੈ। ਸ਼ੀ ਦੇ ਇਸ ਭਾਸ਼ਣ ਨੂੰ ਰਾਸ਼ਟਰਵਾਦੀ ਜਿੰਗੋ ਦੇ ਨਾਲ ਜੋੜਿਆ ਗਿਆ ਅਤੇ 2000 ਦੇ ਬਾਅਦ ਤੋਂ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਚੀਨੀ ਨੇਤਾ ਨੇ ਇਸ ਕੋਰੀਆਈ ਯੁੱਧ ਦੀ ਬਰਸੀ ਮੌਕੇ 'ਤੇ ਵੱਡਾ ਭਾਸ਼ਣ ਦਿੱਤਾ। 


author

Vandana

Content Editor

Related News