ਚੀਨ ਨੇ ਅਮਰੀਕਾ ਨੂੰ ਕਾਰੋਬਾਰ ''ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਕੀਤੀ ਅਪੀਲ

Monday, Feb 22, 2021 - 11:25 AM (IST)

ਬੀਜਿੰਗ (ਭਾਸ਼ਾ): ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸੋਮਵਾਰ ਨੂੰ ਅਮਰੀਕਾ ਨੂੰ ਕਾਰੋਬਾਰ ਅਤੇ ਲੋਕਾਂ ਵਿਚਕਾਰ ਸੰਪਰਕ 'ਤੇ ਲੱਗੀ ਰੋਕ ਹਟਾਉਣ ਦੀ ਅਪੀਲ ਕੀਤੀ। ਅਮਰੀਕਾ ਦੀ ਇਸ ਪਾਬੰਦੀ ਨੂੰ ਤਾਇਵਾਨ, ਹਾਂਗਕਾਂਗ, ਸ਼ਿਨਜਿਆਂਗ ਅਤੇ ਤਿੱਬਤ ਦੇ ਇਲਾਕਿਆਂ ਵਿਚ ਚੀਨ ਇਕ ਗੈਰਜ਼ਰੂਰੀ ਦਖਲ ਮੰਨਦਾ ਹੈ। ਵਿਦੇਸ਼ ਮੰਤਰਾਲਾ ਦੇ ਇਕ ਮੰਚ ਤੋਂ ਅਮਰੀਕਾ-ਚੀਨ ਸੰਬੰਧਾਂ 'ਤੇ ਯਾਂਗ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਚੀਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ 'ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੁੱਕੇ ਗਏ ਟਕਰਾਅ ਪੈਦਾ ਕਰਨ ਵਾਲੇ ਕਦਮਾਂ ਨੂੰ ਵਾਪਸ ਲੈਣ ਦਾ ਦਬਾਅ ਬਣਾ ਰਿਹਾ ਹੈ। 

ਇਹਨਾਂ ਵਿਚ ਕਾਰੋਬਾਰ ਅਤੇ ਤਕਨਾਲੋਜੀ ਨਾਲ ਸਬੰਧਤ ਸ਼ਿਕਾਇਤਾਂ ਸ਼ਾਮਲ ਹਨ, ਜਿਹਨਾਂ ਕਾਰਨ ਟਰੰਪ ਨੇ 2017 ਵਿਚ ਚੀਨ ਤੋਂ ਆਯਤਿਤ ਵਸਤਾਂ 'ਤੇ ਟੈਕਸ ਵਧਾ ਦਿੱਤਾ ਸੀ ਜਾਂ ਚੀਨੀ ਤਕਨਾਲੌਜੀ ਕੰਪਨੀਆਂ ਅਤੇ ਅਕਾਦਮਿਕ ਪ੍ਰੋਗਰਾਮਾਂ ਦੇ ਲੈਣ-ਦੇਣ 'ਤੇ ਪਾਬੰਦੀ ਲਗਾ ਦਿੱਤੀ ਸੀ। ਟਰੰਪ ਨੇ ਤਾਇਵਾਨ ਨਾਲ ਮਿਲਟਰੀ ਅਤੇ ਡਿਪਲੋਮੈਟਿਕ ਸੰਬੰਧਾਂ ਨੂੰ ਵੀ ਵਧਾਇਆ, ਜਿਸ ਨੂੰ ਚੀਨ ਆਪਣਾ ਖੇਤਰ ਦੱਸਦਾ ਹੈ। ਟਰੰਪ ਨੇ ਸ਼ਿਨਜਿਆਂਗ ਵਿਚ ਮੁਸਲਿਮ ਘੱਟ ਗਿਣਤੀਆਂ ਦੇ ਖ਼ਿਲਾਫ਼ ਅੱਤਿਆਚਾਰ ਅਤੇ ਹਾਂਗਕਾਂਗ ਵਿਚ ਆਜ਼ਾਦੀ ਨੂੰ ਦਬਾਉਣ ਦਾ ਦੋਸ਼ ਲਗਾਉਂਦੇ ਹੋਏ ਚੀਨੀ ਅਧਿਕਾਰੀਆਂ 'ਤੇ ਵੀ ਪਾਬੰਦੀ ਲਗਾਈ ਸੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਫੇਸਬੁੱਕ 'ਤੇ ਨਹੀਂ ਦਿਸੇਗਾ ਕੋਵਿਡ-19 ਟੀਕੇ ਦੇ ਪ੍ਰਚਾਰ ਦਾ ਇਸ਼ਤਿਹਾਰ

ਵਾਂਗ ਨੇ 'ਲੈਂਟਿੰਗ ਫੋਰਮ' ਵਿਚ ਡਿਪਲੋਮੈਟਾਂ, ਮਾਹਰਾਂ ਅਤੇ ਪੱਤਰਕਾਰਾਂ ਨੂੰ ਕਿਹਾ,''ਅਸੀਂ ਜਾਣਦੇ ਹਾਂ ਕਿ ਅਮਰੀਕਾ ਦਾ ਨਵਾਂ ਪ੍ਰਸ਼ਾਸਨ ਆਪਣੀ ਵਿਦੇਸ਼ ਨੀਤੀ ਦੀ ਸਮੀਖਿਆ ਅਤੇ ਮੁਲਾਂਕਣ ਕਰ ਰਿਹਾ ਹੈ।ਇਸ ਲਈ ਅਸੀਂ ਆਸ ਕਰਦੇ ਹਾਂ ਕਿ ਅਮਰੀਕਾ ਦੇ ਨੀਤੀ ਨਿਰਮਾਤਾ ਸਮੇਂ ਦੇ ਨਾਲ ਤਾਲਮੇਲ ਬਣਾਉਣਗੇ, ਦੁਨੀਆ ਦੇ ਰੁੱਖ਼ ਨੂੰ ਦੇਖਣਗੇ, ਪੱਖਪਾਤੀ ਰਵੱਈਆ ਛੱਡਣਗੇ, ਗੈਰ ਜ਼ਰੂਰੀ ਸ਼ੱਕ ਨਹੀਂ ਕਰਨਗੇ ਅਤੇ ਚੀਨ-ਅਮਰੀਕਾ ਸੰਬੰਧਾਂ ਵਿਚ ਬਿਹਤਰ ਤਰੱਕੀ ਯਕੀਨੀ ਕਰਨ ਲਈ ਚੀਨ ਸਬੰਧੀ ਪੁਰਾਣੀ ਨੀਤੀ ਨਹੀਂ ਅਪਨਾਉਗੇ।'' ਰਾਸ਼ਟਰਪਤੀ ਬਾਈਡੇਨ ਨੇ ਵੀ ਚੀਨ ਨਾਲ ਦੁਬਾਰਾ ਰਿਸ਼ਤੇ ਸੁਧਾਰਨ ਅਤੇ ਅਮਰੀਕੀ ਕੂਟਨੀਤੀ ਵਿਚ ਨਰਮੀ ਲਿਆਉਣ 'ਤੇ ਜ਼ੋਰ ਦਿੱਤਾ ਹੈ। ਭਾਵੇਂਕਿ ਇਹ ਸਪਸ਼ੱਟ ਨਹੀਂ ਹੈ ਕਿ ਉਹ ਚੀਨ ਨੂੰ ਲੈ ਕੇ ਅਮਰੀਕਾ ਦੀਆਂ ਨੀਤੀਆਂ ਵਿਚ ਕੋਈ ਤਬਦੀਲੀ ਕਰਨਗੇ ਜਾਂ ਨਹੀਂ।

ਨੋਟ- ਚੀਨ ਨੇ ਅਮਰੀਕਾ ਨੂੰ ਕਾਰੋਬਾਰ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਕੀਤੀ ਅਪੀਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News