ਭਾਰਤੀ ਵਿਦਿਆਰਥੀ ਦੀ ਵਾਪਸੀ ਦੇ ਬਾਰੇ ’ਚ ਚੀਨ ਦਾ ਰੁਖ ਅਜੇ ਵੀ ਅਸਪਸ਼ਟ

Wednesday, Nov 24, 2021 - 10:07 AM (IST)

ਬੀਜਿੰਗ (ਭਾਸ਼ਾ) : ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਚੀਨੀ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰ ਰਹੇ ਆਸੀਆਨ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਜਲਦ ਵਾਪਸ ਆਉਣ ਦੀ ਇਜਾਜ਼ਤ ਦੇਵੇਗਾ ਪਰ ਕੋਵਿਡ-19 ਨਾਲ ਜੁੜੀਆਂ ਬੀਜਿੰਗ ਦੀਆਂ ਵੀਜ਼ਾ ਪਾਬੰਦੀਆਂ ਕਾਰਨ ਪਿਛਲੇ ਸਾਲ ਤੋਂ ਸਵਦੇਸ਼ ਵਿਚ ਫਸੇ ਹੋਏ 23,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ਵਾਪਸੀ ’ਤੇ ਉਸ ਦਾ ਰੁਖ ਅਸਪਸ਼ਟ ਹੈ। 

ਚੀਨ-ਆਸੀਆਨ ਦੇਸ਼ਾਂ ਦੇ ਸੰਮੇਲਨ ਵਿਚ ਆਸੀਆਨ ਦੇਸ਼ਾਂ ਦੇ ਵਿਦਿਆਰਥੀਆਂ ਦੇ ਜਲਦ ਵਾਪਸੀ ਦਾ ਜ਼ਿਕਰ ਕੀਤੇ ਜਾਣ ਅਤੇ ਭਾਰਤ ਅਤੇ ਦੱਖਣੀ ਏਸ਼ੀਆ ਦੇ ਵਿਦਿਆਰਥੀਆਂ ਨੂੰ ਵੀ ਕੀ ਬੀਜਿੰਗ ਇਜਾਜ਼ਤ ਦੇਵੇਗਾ, ਇਸ ਬਾਰੇ ਵਿਚ ਪੁੱਛੇ ਜਾਣ ’ਤੇ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਆਨ ਨੇ ਇੱਥੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਚੀਨ ਵਿਦੇਸ਼ੀ ਵਿਦਿਆਰਥੀਆਂ ਦੀ ਵਾਪਸੀ ਲਈ ਤਾਲਮੇਲ ਵਾਲੇ ਤਰੀਕੇ ਦੀ ਵਿਵਸਥਾ ’ਤੇ ਵਿਚਾਰ ਕਰ ਰਿਹਾ ਹੈ। ਆਸੀਆਨ ਦੇਸ਼ਾਂ ਵਿਚ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨ, ਸਿੰਗਾਪੁਰ, ਥਾਈਲੈਂਡ ਅਤੇ ਵਿਅਤਨਮ ਸ਼ਾਮਲ ਹਨ। 

ਇਹ ਵੀ ਪੜ੍ਹੋ : ਤਾਲਿਬਾਨ ਦੇ ਕੈਬਨਿਟ ਵਿਸਤਾਰ ’ਚ 27 ਨਵੇਂ ਲੜਾਕੇ ਸ਼ਾਮਲ, ਔਰਤਾਂ ਨੂੰ ਇਸ ਵਾਰ ਵੀ ਨਹੀਂ ਮਿਲੀ ਜਗ੍ਹਾ

ਲਿਜੀਆਨ ਨੇ ਕਿਹਾ, ‘ਅਸੀਂ ਕੋਵਿਡ-19 ਦੌਰਾਨ ਚੀਨ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਵਾਪਸੀ ਬਾਰੇ ਸੁਰੱਖਿਆ ਯਕੀਨੀ ਬਣਾਉਣ ਦੇ ਆਧਾਰ ’ਤੇ ਤਾਲਮੇਲ ਤਰੀਕੇ ਵਾਲੀ ਇਕ ਵਿਵਸਥਾ ’ਤੇ ਵਿਚਾਰ ਕਰਾਂਗੇ।’ ਉਨ੍ਹਾਂ ਕਿਹਾ, ‘ਨਾਲ ਹੀ, ਮੈਂ ਫਿਰ ਤੋਂ ਜ਼ੋਰ ਦਿੰਦੇ ਹੋਏ ਕਹਿਣਾ ਚਾਹਾਂਗਾ ਕਿ ਮਹਾਮਾਰੀ ਦੀ ਉਭਰਦੀ ਸਥਿਤੀ ਦੇ ਮੱਦੇਨਜ਼ਰ ਚੀਨ ਵਿਗਿਆਨਕ ਵਿਸ਼ਲੇਸ਼ਣ ’ਤੇ ਆਧਾਰਿਤ ਤਾਲਮੇਲ ਤਰੀਕੇ ਨਾਲ ਰੋਕਥਾਮ ਅਤੇ ਕੰਟਰੋਲ ਉਪਾਵਾਂ ’ਤੇ ਫ਼ੈਸਲਾ ਕਰੇਗਾ।’

ਚੀਨ ਨੇ ਪਿਛਲੇ ਸਾਲ ਤੋਂ ਭਾਰਤੀਆਂ ਨੂੰ ਵੀਜ਼ਾ ਜਾਰੀ ਕਰਨਾ ਬੰਦਾ ਕੀਤਾ ਹੋਇਆ ਹੈ ਅਤੇ ਮੌਜੂਦਾ ਸਮੇਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਉਡਾਣਾਂ ਦਾ ਸੰਚਾਲਨ ਨਹੀਂ ਹੋ ਰਿਹਾ ਹੈ, ਜਿਸ ਦੇ ਚੱਲਦੇ 23,000 ਤੋਂ ਵੱਧ ਵਿਦਿਆਰਥੀ, ਭਾਰਤੀ ਕਾਰੋਬਾਰੀ ਅਤੇ ਉਨ੍ਹਾਂ ਦੇ ਪਰਿਵਾਰ ਸਵਦੇਸ਼ ਵਿਚ ਫਸੇ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਵਿਚ ਜ਼ਿਆਦਾਤਰ ਵਿਦਿਆਰਥੀ ਚੀਨ ਵਿਚ ਮੈਡੀਸਨ (ਦਵਾਈ) ਦੀ ਪੜ੍ਹਾਈ ਕਰਦੇ ਹਨ। ਉਥੇ ਹੀ ਚੀਨ ਵਿਚ ਪੜ੍ਹਾਈ ਕਰ ਰਹੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀ ਆਪਣੇ-ਆਪਣੇ ਦੇਸ਼ ਵਿਚ ਰੁਕਣਾ ਪੈ ਗਿਆ ਹੈ। ਉਹ ਚੀਨ ਦੀਆਂ ਯਾਤਰਾ ਪਾਬੰਦੀਆਂ ਵਿਚ ਢਿੱਲ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਉਹ ਉਥੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰ ਸਕਣ।

ਇਹ ਵੀ ਪੜ੍ਹੋ : ਅਭਿਨੰਦਨ ਵਰਧਮਾਨ ਨੂੰ ਵੀਰ ਚੱਕਰ ਨਾਲ ਸਨਮਾਨਤ ਕਰਨ ’ਤੇ ਪਾਕਿ ਨੂੰ ਲੱਗੀਆਂ ਮਿਰਚਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News