ਚੀਨ ਦੇ ਵਿੱਤ ਮੰਤਰੀ ਨੇ ਵੱਧ ਆਰਥਿਕ ਪ੍ਰੋਤਸਾਹਨ ਦੀ ਮੰਨੀ ਗੁੰਜਾਇਸ਼
Saturday, Oct 12, 2024 - 07:24 PM (IST)
ਬੀਜਿੰਗ (ਏਜੰਸੀ)– ਚੀਨ ਦੇ ਵਿੱਤ ਮੰਤਰੀ ਲੈਨ ਫੋਆਨ ਨੇ ਕਿਹਾ ਕਿ ਸਰਕਾਰ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਵਾਧੂ ਤਰੀਕਿਆਂ ’ਤੇ ਵਿਚਾਰ ਕਰ ਰਹੀ ਹੈ ਪਰ ਉਨ੍ਹਾਂ ਨੇ ਨਵੀਂ ਪ੍ਰੋਤਸਾਹਨ ਯੋਜਨਾ ਦਾ ਐਲਾਨ ਨਹੀਂ ਕੀਤਾ। ਵਿਸ਼ਲੇਸ਼ਕ ਅਤੇ ਸ਼ੇਅਰ ਨਿਵੇਸ਼ਕ ਮੰਨ ਰਹੇ ਸਨ ਕਿ ਸਰਕਾਰ ਨਵੇਂ ਪ੍ਰੋਤਸਾਹਨਾਂ ਦਾ ਐਲਾਨ ਕਰ ਸਕਦੀ ਹੈ।
ਇਹ ਵੀ ਪੜ੍ਹੋ: 'ਪਾਕਿਸਤਾਨੀ ਭਰਾਵੋ, ਮੈਨੂੰ ਮਾਫ਼ ਕਰ ਦਿਓ', ਆਲੋਚਨਾ ਮਗਰੋਂ ਭਗੌੜੇ ਜ਼ਾਕਿਰ ਨਾਇਕ ਨੇ ਮੰਗੀ ਮਾਫ਼ੀ
ਲੈਨ ਦੀਆਂ ਟਿੱਪਣੀਆਂ ਨੇ ਭਵਿੱਖ ’ਚ ਅਜਿਹੀ ਕਿਸੇ ਯੋਜਨਾ ਲਈ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਪ੍ਰਸਤਾਵ ਵਿਚਾਰ ਅਧੀਨ ਹਨ। ਉਨ੍ਹਾਂ ਕਿਹਾ,‘ਅਜਿਹੇ ਕਈ ਨੀਤੀਗਤ ਉਪਕਰਣ ਹਨ, ਜਿਨ੍ਹਾਂ ’ਤੇ ਚਰਚਾ ਕੀਤੀ ਜਾ ਰਹੀ ਹੈ, ਜਿਨ੍ਹਾਂ ’ਤੇ ਅਜੇ ਵੀ ਕੰਮ ਚੱਲ ਰਿਹਾ ਹੈ।’ ਉਨ੍ਹਾਂ ਕਿਹਾ ਕਿ ਸਰਕਾਰ ਦੇ ਬਜਟ ’ਚ ਕਰਜ਼ਾ ਜੁਟਾਉਣ ਅਤੇ ਘਾਟੇ ਨੂੰ ਵਧਾਉਣ ਲਈ ਲੋੜੀਂਦੀ ਗੁੰਜਾਇਸ਼ ਹੈ। ਚੀਨ ਦੀ ਅਰਥਵਿਵਸਥਾ 2022 ਦੇ ਅਖੀਰ ’ਚ ਕੋਵਿਡ-9 ਮਹਾਮਾਰੀ ਨਾਲ ਸਬੰਧਤ ਪਾਬੰਦੀ ਹਟਾਏ ਜਾਣ ਦੇ ਬਾਵਜੂਦ ਸੁਸਤ ਬਣੀ ਹੋਈ ਹੈ।
ਇਹ ਵੀ ਪੜ੍ਹੋ: ਧੀ ਨੇ ਮਾਪਿਆਂ ਦਾ ਕਤਲ ਕਰ 4 ਸਾਲਾਂ ਤੱਕ ਘਰ 'ਚ ਲੁਕਾ ਕੇ ਰੱਖੀਆਂ ਲਾਸ਼ਾਂ, ਅਦਾਲਤ ਨੇ ਸੁਣਾਈ ਵੱਡੀ ਸਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8