ਚੀਨ ਦੀ ਚਿਤਾਵਨੀ : ਨੇਪਾਲ ''ਚ ਇਕ ਹੋਰ ਹੜ੍ਹ ਦਾ ਵਧਿਆ ਖ਼ਤਰਾ

Friday, Aug 28, 2026 - 09:08 AM (IST)

ਚੀਨ ਦੀ ਚਿਤਾਵਨੀ : ਨੇਪਾਲ ''ਚ ਇਕ ਹੋਰ ਹੜ੍ਹ ਦਾ ਵਧਿਆ ਖ਼ਤਰਾ

ਨੈਸ਼ਨਲ ਡੈਸਕ - ਨੇਪਾਲ ’ਚ ਬੁੱਧਵਾਰ ਦੇ ਭਿਆਨਕ ਹੜ੍ਹ ਤੋਂ ਬਾਅਦ ਚੀਨ ਨੇ ਭੋਟੇਕੋਸ਼ੀ ਨਦੀ ’ਚ ਫਿਰ ਵੱਡੇ ਹੜ੍ਹ ਦੀ ਚਿਤਾਵਨੀ ਦਿੱਤੀ ਹੈ। ਚੀਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਸੂਵਾਗੜ੍ਹੀ ਬਾਰਡਰ ਤੋਂ ਲੱਗਭਗ 18 ਕਿ. ਮੀ. ਉੱਪਰ ਲਹੇਂਦੇ ਨਦੀ ’ਚ ਪਾਣੀ ਰੁਕਣ ਨਾਲ ਝੀਲ ਬਣ ਗਈ ਹੈ।

ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'

ਪ੍ਰਸ਼ਾਸਨ ਨੇ ਹੇਠਲੇ ਇਲਾਕਿਆਂ ਦੇ ਲੋਕਾਂ ਨੂੰ ਨਦੀ ਕਿਨਾਰਿਆਂ ਤੋਂ ਦੂਰ ਸੁਰੱਖਿਅਤ ਥਾਂ ਜਾਣ ਦੀ ਸਲਾਹ ਦਿੱਤੀ ਹੈ। ਝੀਲ ਦੇ ਟੁੱਟਣ ’ਤੇ ਭੋਟੇਕੋਸ਼ੀ ’ਚ ਫਿਰ ਤੇਜ਼ ਹੜ੍ਹ ਆ ਸਕਦਾ ਹੈ। ਨੇਪਾਲ ਪੁਲਸ ਦੇ ਅੰਕੜਿਆਂ ਮੁਤਾਬਿਕ, ਬੁੱਧਵਾਰ ਦੇ ਹੜ੍ਹ ’ਚ 359 ਲੋਕਾਂ ਦੀ ਮੌਤ ਹੋ ਚੁੱਕੀ ਹੈ। 18 ਜ਼ਿਲਿਆਂ ’ਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸਭ ਤੋਂ ਜ਼ਿਆਦਾ ਚਿਤਵਨ ਜ਼ਿਲੇ ’ਚ 132 ਲਾਸ਼ਾਂ ਮਿਲੀਆਂ ਹਨ। ਹੜ੍ਹ ਤੋਂ ਬਾਅਦ ਲੱਗਭਗ 1500 ਲੋਕ ਲਾਪਤਾ ਹਨ, ਇਨ੍ਹਾਂ ’ਚ 290 ਭਾਰਤੀ ਵੀ ਸ਼ਾਮਲ ਹਨ। ਇਸ ਦਰਮਿਆਨ 84 ਭਾਰਤੀਆਂ ਨੂੰ ਬਚਾ ਲਿਆ ਗਿਆ ਹੈ, ਜਦਕਿ ਲੱਗਭਗ 200 ਹੋਰ ਚੀਨ ਵਾਲੇ ਪਾਸੇ ਫਸੇ ਹੋਏ ਹਨ। ਉੱਥੇ ਹੀ, 21 ਭਾਰਤੀਆਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ’ਚੋਂ 11 ਦੀ ਪਛਾਣ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਹੁਣ ਕੰਮ ਨਹੀਂ ਕਰਨਗੇ ਪੁਰਾਣੇ Cheque, ਬਦਲ ਲਓ ਆਪਣੀ Chequebook, ਬਦਲ ਗਏ ਹਨ ਨਿਯਮ

ਨਵੀਂ ਬਣੀ ਝੀਲ ਵਿਚ ਜਮ੍ਹਾ ਹੋਇਆ 20 ਲੱਖ ਘਣ ਮੀਟਰ ਪਾਣੀ
ਚੀਨੀ ਅਧਿਕਾਰੀਆਂ ਦੇ ਅਨੁਮਾਨ ਅਨੁਸਾਰ ਵੀਰਵਾਰ ਸਵੇਰ ਤੱਕ ਝੀਲ ਵਿਚ ਲਗਭਗ 20 ਲੱਖ ਘਣ ਮੀਟਰ ਪਾਣੀ ਜਮ੍ਹਾ ਹੋ ਚੁੱਕਾ ਸੀ, ਜਦੋਂ ਕਿ ਅਗਲੇ ਤਿੰਨ ਦਿਨਾਂ ਵਿਚ ਇਸ ਵਿਚ 30 ਲੱਖ ਘਣ ਮੀਟਰ ਹੋਰ ਪਾਣੀ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਝੀਲ ਦਾ ਪਾਣੀ ਬੰਨ੍ਹ ਤੋੜ ਕੇ ਬਾਹਰ ਨਿਕਲ ਸਕਦਾ ਹੈ।

ਇਹ ਝੀਲ ਨੇਪਾਲ ਵਿਚ ਛੋਚੇਨ ਖੋਲਾ ਅਤੇ ਪੁਰੇਪੂ ਸਾਂਗਪੋ ਨਦੀਆਂ ਦੇ ਸੰਗਮ ਨੇੜੇ ਬਣੀ ਹੈ। ਇਹ ਦੋਵੇਂ ਨਦੀਆਂ ਤਿੱਬਤ ਤੋਂ ਨਿਕਲਦੀਆਂ ਹਨ ਅਤੇ ਨੇਪਾਲ ਵਿਚ ਦਾਖਲ ਹੁੰਦੀਆਂ ਹਨ, ਜਿਥੇ ਇਹ ਭੋਟੇਕੋਸ਼ੀ ਨਦੀ ਪ੍ਰਣਾਲੀ ਦਾ ਹਿੱਸਾ ਬਣ ਜਾਂਦੀਆਂ ਹਨ। ਪ੍ਰਸ਼ਾਸਨ ਵਲੋਂ ਯਾਤਰੀਆਂ, ਸੁਰੱਖਿਆ ਕਰਮਚਾਰੀਆਂ ਅਤੇ ਖੋਜ ਤੇ ਬਚਾਅ ਮੁਹਿੰਮਾਂ ’ਚ ਜੁਟੇ ਲੋਕਾਂ ਨੂੰ ਵੀ ਸੰਭਾਵਿਤ ਖ਼ਤਰੇ ਨੂੰ ਦੇਖਦੇ ਹੋਏ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਲਗਾਤਾਰ 4 ਦਿਨ ਬੰਦ ਰਹਿਣਗੇ Bank, ਯੂਨੀਅਨਜ਼ ਦੀ ਦੇਸ਼ ਵਿਆਪੀ ਹੜਤਾਲ ਦੀ ਦਿੱਤੀ ਚਿਤਾਵਨੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News