ਕੋਰੋਨਾ : ਸ਼ਖਸ ਨੇ 5 ਕੁੜੀਆਂ ਨੇ ਸਕੂਟੀ ''ਤੇ ਘੁੰਮਾਇਆ, ਪੁਲਸ ਨੇ ਕੀਤਾ ਗ੍ਰਿਫਤਾਰ

Friday, Mar 20, 2020 - 11:19 AM (IST)

ਕੋਰੋਨਾ : ਸ਼ਖਸ ਨੇ 5 ਕੁੜੀਆਂ ਨੇ ਸਕੂਟੀ ''ਤੇ ਘੁੰਮਾਇਆ, ਪੁਲਸ ਨੇ ਕੀਤਾ ਗ੍ਰਿਫਤਾਰ

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਕਾਰਨ ਜਿੱਥੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਵਾਇਰਸ ਦੀ ਸ਼ੁਰੂਆਤ ਵਾਲੇ ਦੇਸ਼ ਚੀਨ ਵਿਚ ਹਾਲੇ ਵੀ ਲੌਕਡਾਊਨ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਇਕ ਪਾਸੇ ਜਿੱਥੇ ਹਾਲੇ ਵੀ ਸਾਵਧਾਨੀ ਦੇ ਤਹਿਤ ਲੋਕਾਂ ਤੋਂ ਦੂਰੀ ਬਣਾਈ ਰੱਖਣੀ (Social distancing) ਲਾਜ਼ਮੀ ਹੈ ਉੱਥੇ ਚੀਨ ਵਿਚ ਇਕ ਸ਼ਖਸ ਨੇ 5 ਕੁੜੀਆਂ ਨੂੰ ਇਲੈਕਟ੍ਰਿਕ ਬਾਈਕ 'ਤੇ ਬਿਠਾ ਕੇ ਘੁੰਮਾਇਆ। ਚੀਨ ਦੀ ਪੁਲਸ ਨੇ ਉਸ ਨੂੰ ਸਰਕਾਰੀ ਨਿਯਮ ਤੋੜਨ ਦੇ ਜ਼ੁਰਮ ਵਿਚ ਹਿਰਾਸਤ ਵਿਚ ਲੈ ਲਿਆ ਹੈ।

PunjabKesari

ਚੀਨ ਦੇ ਗੁਆਂਗਡੋਂਗ ਸੂਬੇ ਦੇ ਡੋਂਗਗੁਆਨ ਵਿਚ ਇਕ ਸ਼ਖਸ ਲੁਅੋ 5 ਕੁੜੀਆਂ ਨੂੰ ਆਪਣੇ ਇਲੈਕਟ੍ਰਿਕ ਸਕੂਟਰ 'ਤੇ ਬਿਠਾ ਕੇ ਘੁੰਮਦਾ ਦਿਖਾਈ ਦਿੱਤਾ। ਜਦਕਿ ਇਸ ਇਲਾਕੇ ਵਿਚ ਚੀਨ ਦੀ ਸਰਕਾਰ ਨੇ ਸੋਸ਼ਲ ਡਿਸਟੈਂਸਿੰਗ ਦੇ ਸਖਤ ਨਿਯਮ ਲਾਗੂ ਕੀਤੇ ਹੋਏ ਹਨ। 

 

ਡੋਂਗਗੁਆਨ ਸ਼ਹਿਰ ਦੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੋਈ ਹੈ ਕਿ ਕੋਰੋਨਾਵਾਇਰਸ ਕਾਰਨ ਲੋਕ ਇਕ-ਦੂਜੇ ਤੋਂ ਕਰੀਬ 3.3 ਫੁੱਟ ਦੂਰ ਰਹਿਣ। ਪਰ ਇਹ ਸ਼ਖਸ ਤਾਂ ਇਕ ਛੋਟੇ ਜਿਹੇ ਸਕੂਟਰ 'ਤੇ 5 ਕੁੜੀਆਂ ਨੂੰ ਬਿਠਾ ਕੇ ਘੁੰਮਾ ਰਿਹਾ ਸੀ। ਇਸ ਘਟਨਾ ਸਬੰਧੀ ਵੀਡੀਓ ਕਿਸੇ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪਾਇਆ ਹੋਇਆ ਹੈ। ਪੁਲਸ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੁੰਦਾ ਦੇਖ ਲੁਅੋ ਨੂੰ ਗ੍ਰਿਫਤਾਰ ਕਰ ਲਿਆ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਨਾਲ ਇਟਲੀ 'ਚ ਪਹਿਲੇ ਭਾਰਤੀ ਦੀ ਮੌਤ

ਲੁਅੋ ਨੇ ਪੁਲਸ ਨੂੰ ਦੱਸਿਆ,''ਇਹ ਸਾਰੀ ਕੁੜੀਆਂ ਉਸ ਨੂੰ ਇਕ ਦੁਕਾਨ ਵਿਚ ਮਿਲੀਆਂ ਸਨ। ਕੁੜੀਆਂ ਨੇ ਉਸ ਤੋਂ ਮਦਦ ਮੰਗੀ ਸੀ ਇਸ ਲਈ ਉਸ ਨੇ ਲਿਫਟ ਦਿੱਤੀ।'' ਮੌਜੂਦਾ ਸਮੇਂ ਇਹ ਸ਼ਖਸ ਚੀਨ ਦੇ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਡੋਂਗਗੁਆਨ ਸ਼ਹਿਰ ਦਾ ਸਭ ਤੋਂ ਸਫਲ ਵਿਅਕਤੀ ਮੰਨਿਆ ਜਾ ਰਿਹਾ ਹੈ। ਪੁਲਸ ਨੇ 5 ਕੁੜੀਆਂ ਨੂੰ ਉਸੇ ਸ਼ਾਮ ਇਕ ਦੁਕਾ ਨ ਤੋਂ ਹਿਰਾਸਤ ਵਿਚ ਲੈ ਲਿਆ। 

PunjabKesari

ਲੁਅੋ ਨੂੰ ਪੁਲਸ ਨੇ ਲਾਈਸੈਂਸ ਨਾ ਹੋਣ ਦੇ ਜ਼ੁਰਮ ਵਿਚ ਹਿਰਾਸਤ ਵਿਚ ਲਿਆ। ਨਾਲ ਹੀ 5 ਕੁੜੀਆਂ ਨੂੰ ਇਕੱਠੇ ਬਿਠਾ ਕੇ ਦੋ ਪਹੀਆ ਚਲਾਉਣ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਕੋਰੋਨਾਵਾਇਰਸ ਨੂੰ ਲੈ ਕੇ ਜਾਰੀ ਨਿਰਦੇਸ਼ਾਂ ਨੂੰ ਤੋੜਨ ਦਾ ਅਪਰਾਧ ਲੁਅੋ ਨੇ ਕੀਤਾ ਹੈ। ਇਸ 'ਤੇ ਵੀ ਕਾਰਵਾਈ ਹੋਵੇਗੀ।


author

Vandana

Content Editor

Related News