ਸ਼ਖਸ ਨੇ ਕੋਵਿਡ-19 ਨੂੰ ਲੈ ਫੈਲਾਇਆ ਝੂਠ, 3 ਦਿਨ ਬੰਦ ਰਿਹਾ ਦਫਤਰ

Wednesday, Mar 11, 2020 - 12:39 PM (IST)

ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਜਾਨਲੇਵਾ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਮਹਾਮਾਰੀ ਤੋਂ ਬਚਣ ਲਈ ਲੋਕ ਕਈ ਢੰਗ ਵਰਤ ਰਹੇ ਹਨ ਜਦਕਿ ਕੁਝ ਲੋਕ ਇਸ ਸੰਬੰਧੀ ਅਫਵਾਹਾਂ ਵੀ ਫੈਲਾ ਰਹੇ ਹਨ। ਵਾਇਰਸ ਸਬੰਧੀ ਝੂਠ ਫੈਲਾਉਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਸ਼ਖਸ ਨੇ ਦਫਤਰ ਜਾਣ ਤੋਂ ਬਚਣ ਲਈ ਝੂਠ ਬੋਲਿਆ ਕਿ ਉਹ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋ ਗਿਆ ਹੈ। ਇਸ ਕਾਰਨ ਉਸ ਦੇ ਦਫਤਰ ਨੂੰ ਅਸਥਾਈ ਤੌਰ 'ਤੇ ਬੰਦ ਕਰਨਾ ਪਿਆ। ਇਹ ਮਾਮਲਾ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਚੀਨ ਦੇ ਜਿਆਂਗਸੁ ਸੂਬੇ ਦਾ ਹੈ।

ਪੜ੍ਹੋ ਇਹ ਅਹਿਮ ਖਬਰ -  ਚੀਨ 'ਚ ਹੁਣ ਤੱਕ 3,158 ਲੋਕਾਂ ਦੀ ਮੌਤ, ਦੁਨੀਆ ਭਰ 'ਚ ਗਿਣਤੀ 5 ਹਜ਼ਾਰ ਦੇ ਕਰੀਬ

ਚਾਂਗਝੋਊ ਅਖਬਾਰ ਦੀ ਰਿਪੋਰਟ ਮੁਤਾਬਕ ਝੂ ਦੇ ਝੂਠ ਬੋਲਣ ਕਾਰਨ ਉਸ ਦੇ ਦਫਤਰ ਨੂੰ 3 ਦਿਨ ਤੱਕ ਬੰਦ ਕਰਨਾ ਪਿਆ ਅਤੇ 47 ਕਰਮਚਾਰੀਆਂ ਨੂੰ ਘਰਾਂ ਵਿਚ ਆਈਸੋਲੇਸ਼ਨ ਵਿਚ ਰਹਿਣ ਲਈ ਕਿਹਾ ਗਿਆ। ਇਹ  ਘਟਨਾ ਫਰਵਰੀ ਮਹੀਨੇ ਦੀ ਹੈ। ਝੂ ਨੇ ਆਪਣੀ ਕੰਪਨੀ ਨੂੰ ਸਭ ਤੋਂ ਪਹਿਲਾਂ ਦੱਸਿਆ ਸੀ ਕਿ ਜਿਸ ਸਮੇਂ ਕੋਰੋਨਾਵਾਇਰਸ ਦੇ ਮਰੀਜ਼ ਸੁਪਰਮਾਰਕੀਟ ਵਿਚ ਗਏ ਸਨ ਉਸ ਸਮੇਂ ਉਹ ਵੀ ਸ਼ਾਪਿੰਗ ਲਈ ਉੱਥੇ ਮੌਜੂਦ ਸੀ। ਇਸ ਗੱਲ ਨੂੰ ਸਾਬਤ ਕਰਨ ਲਈ ਉਸ ਨੇ ਖਰੀਦਦਾਰੀ ਦੀ ਰਸੀਦ ਵੀ ਦਿਖਾਈ ਪਰ ਬਾਅਦ ਵਿਚ ਝੂ ਨੇ ਸਵੀਕਾਰ ਕਰ ਲਿਆ ਕਿ ਉਸ ਦੇ ਗਲਤ ਰਸੀਦ ਦਿੱਤੀ ਸੀ ਅਤੇ ਝੂਠ ਬੋਲਿਆ ਸੀ। 

ਪੜ੍ਹੋ ਇਹ ਅਹਿਮ ਖਬਰ - ਚੀਨ ਹੋਟਲ ਹਾਦਸਾ : ਮਲਬੇ 'ਚੋਂ 69 ਘੰਟੇ ਬਾਅਦ ਜ਼ਿੰਦਾ ਕੱਢਿਆ ਗਿਆ ਸ਼ਖਸ

ਪੁਲਸ ਨੇ ਜਾਂਚ ਦੇ ਦੌਰਾਨ ਪਾਇਆ ਸੀ ਕਿ ਉਸ ਦੀ ਕਹਾਣੀ ਸੱਚੀ ਨਹੀਂ ਹੈ। ਬਾਅਦ ਵਿਚ ਡਾਕਟਰਾਂ ਨੇ ਵੀ ਦੱਸਿਆ ਕਿ ਝੂ ਬੀਮਾਰ ਨਹੀਂ ਹਨ। ਚਾਂਗਝੋਊ ਅਖਬਾਰ ਦੀ ਰਿਪੋਰਟ ਮੁਤਾਬਕ ਝੂ ਸਿਰਫ ਦਫਤਰ ਨਹੀਂ ਜਾਣਾ ਚਾਹੁੰਦਾ ਸੀ ਅਤੇ ਸਿਰਫ ਇਸੇ ਲਈ ਹੀ ਝੂਠ ਬੋਲਿਆ। ਕੋਰੋਨਾਵਾਇਰਸ ਨੂੰ ਲੈ ਕੇ ਝੂਠ ਬੋਲਣ ਲਈ ਝੂ ਨੂੰ 3 ਮਹੀਨੇ ਦੀ ਜੇਲ ਕੱਟਣੀ ਪਵੇਗੀ ਅਤੇ ਫਿਰ 6 ਮਹੀਨੇ ਪ੍ਰੋਬੇਸ਼ਨ 'ਤੇ ਰਹਿਣਾ ਪਵੇਗਾ। ਇਸ ਤੋਂ ਪਹਿਲਾਂ ਚੀਨੀ ਸ਼ਖਸ ਜੁਓ ਨੇ ਵੀ ਇਸ ਲਈ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣ ਦਾ ਝੂਠ ਫੈਲਾਇਆ ਸੀ ਕਿਉਂਕਿ ਉਹ ਜਾਣਨਾ ਚਾਹੁੰਦਾ ਸੀ ਕਿ ਇਸ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਨਾਲ ਹਸਪਤਾਲ ਵਿਚ ਕੀ ਕੀਤਾ ਜਾਂਦਾ ਹੈ।


Vandana

Content Editor

Related News