ਚੀਨ: ਮਈ ਦਿਵਸ ਦੀ ਛੁੱਟੀ ਦੌਰਾਨ ਧਮਾਕੇ ''ਚ 9 ਲੋਕਾਂ ਦੀ ਮੌਤ

Tuesday, May 09, 2023 - 09:55 AM (IST)

ਚੀਨ: ਮਈ ਦਿਵਸ ਦੀ ਛੁੱਟੀ ਦੌਰਾਨ ਧਮਾਕੇ ''ਚ 9 ਲੋਕਾਂ ਦੀ ਮੌਤ

ਬੀਜਿੰਗ (ਭਾਸ਼ਾ) : ਚੀਨ ਵਿਚ ਮਈ ਦਿਵਸ ਦੀ ਛੁੱਟੀ ਦੌਰਾਨ ਇਕ ਪੈਟਰੋ ਕੈਮੀਕਲ ਪਲਾਂਟ ਵਿਚ ਹੋਏ ਧਮਾਕੇ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਬਚਾਅ ਕਰਮੀਆਂ ਨੇ ਉੱਤਰੀ ਪ੍ਰਾਂਤ ਸ਼ਾਨਡੋਂਗ ਦੇ ਲਾਓਸ਼ੇਂਗ ਸ਼ਹਿਰ ਦੇ ਇੱਕ ਉਦਯੋਗਿਕ ਖੇਤਰ ਵਿੱਚ ਸਥਿਤ 'ਜ਼ੋਂਗੁਆ ਸਮੂਹ ਪਲਾਂਟ' ਵਿੱਚ ਸੋਮਵਾਰ ਨੂੰ ਹੋਏ ਧਮਾਕੇ ਵਿੱਚ ਮਾਰੇ ਗਏ 9 ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।

ਉਦਯੋਗਿਕ ਖੇਤਰ ਦੀ ਪ੍ਰਬੰਧਕੀ ਕਮੇਟੀ ਨੇ ਇਕ ਬਿਆਨ 'ਚ ਕਿਹਾ ਕਿ ਹਾਦਸੇ ਤੋਂ ਬਾਅਦ ਇਕ ਵਿਅਕਤੀ ਲਾਪਤਾ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਕਮੇਟੀ ਨੇ ਕਿਹਾ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਲਈ ਅੰਤਰ-ਵਿਭਾਗੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। 


author

cherry

Content Editor

Related News