ਇਟਲੀ ''ਚ 48 ਘੰਟੇ ''ਚ 900 ਮੌਤਾਂ, ਚੀਨ ''ਚ ਕੋਈ ਨਵਾਂ ਮਾਮਲਾ ਨਹੀਂ
Friday, Mar 20, 2020 - 11:47 AM (IST)

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਦੇ ਕਹਿਰ ਨਾਲ ਚੀਨ ਵਿਚ ਮੌਤਾਂ ਦਾ ਸਿਲਸਿਲਾ ਰੁੱਕ ਗਿਆ ਹੈ। ਪਰ ਇਟਲੀ ਵਿਚ ਇਹ ਮਹਾਮਾਰੀ ਭਿਆਨਕ ਰੂਪ ਲੈ ਚੁੱਕੀ ਹੈ। ਇੱਥੇ ਮੌਤਾਂ ਦੀ ਗਿਣਤੀ ਚੀਨ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਨਾਲੋਂ ਕਾਫੀ ਵੱਧ ਗਈ ਹੈ।ਚੀਨ ਵਿਚ ਪਿਛਲੇ 2 ਦਿਨਾਂ ਵਿਚ ਇਕ ਵੀ ਮੌਤ ਨਹੀਂ ਹੋਈ ਹੈ ਉੱਥੇ ਇਟਲੀ ਵਿਚ ਇਹਨਾਂ 2 ਦਿਨਾਂ ਵਿਚ 902 ਲੋਕਾਂ ਦੀ ਮੌਤ ਹੋਈ ਹੈ। ਵੀਰਵਾਰ ਨੂੰ ਇਟਲੀ ਵਿਚ 427 ਲੋਕਾਂ ਮੌਤ ਹੋਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੱਥੇ 475 ਲੋਕਾਂ ਦੀ ਮੌਤ ਹੋਈ ਸੀ।
ਚੀਨ ਵਿਚ ਹੁਣ ਤੱਕ 3,248 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਇਟਲੀ ਵਿਚ ਇਹ ਗਿਣਤੀ 3,400 ਦੇ ਪਾਰ ਪਹੁੰਚ ਚੁੱਕੀ ਹੈ। ਭਾਰਤ ਵਿਚ ਕੋਰੋਨਾ ਨਾਲ 5 ਮੌਤਾਂ ਹੋਈਆਂ ਹਨ ਅਤੇ 195 ਇਨਫੈਕਟਿਡ ਮਾਮਲੇ ਹਨ। ਉੱਧਰ ਦੁਨੀਆ ਭਰ ਇਸ ਜਾਨਲੇਵਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 10,000 ਦੇ ਪਾਰ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਨਾਲ ਇਟਲੀ 'ਚ ਪਹਿਲੇ ਭਾਰਤੀ ਦੀ ਮੌਤ
ਕੋਰੋਨਾ ਦੇ ਮਾਮਲੇ 'ਚ ਭਾਰਤ 48ਵੇਂ ਨੰਬਰ 'ਤੇ
ਕੋਰੋਨਾਵਾਇਰਸ ਨਾਲ ਪੀੜਤ ਦੇਸ਼ਾਂ ਵਿਚ ਭਾਰਤ 48ਵੇਂ ਨੰਬਰ 'ਤੇ ਹੈ। 2 ਦਿਨ ਪਹਿਲਾਂ ਭਾਰਤ 43ਵੇਂ ਨੰਬਰ 'ਤੇ ਸੀ। ਇਹ ਜਾਣਕਾਰੀ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਸੈਂਟਰ ਫੌਰ ਸਿਸਟਮ ਸਾਈਂਸ ਐਂਡ ਇੰਜੀਨੀਅਰਿੰਗ (CSSE) ਨੇ ਜਾਰੀ ਕੀਤੀ ਹੈ। 81,155 ਇਨਫੈਕਟਿਡ ਲੋਕਾਂ ਦੀ ਗਿਣਤੀ ਦੇ ਨਾਲ ਚੀਨ ਪਹਿਲੇ ਨੰਬਰ 'ਤੇ ਹੈ। ਉੱਥੇ ਇਟਲੀ ਵਿਚ 41,035 ਲੋਕ, ਈਰਾਨ ਵਿਚ 18,407 ਲੋਕ ਅਤੇ ਸਪੇਨ ਵਿਚ 17,395 ਲੋਕ ਇਨਫੈਕਟਿਡ ਹਨ।
ਕੈਲੀਫੋਰਨੀਆ 'ਚ ਪਾਬੰਦੀ ਵਧੀ
ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 200 ਦੇ ਪਾਰ ਜਾ ਚੁੱਕੀ ਹੈ। ਕੈਲੀਫੋਰਨੀਆ ਵਿਚ ਸਾਰੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਜੇ ਦੇਸ਼ਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ : ਸ਼ਖਸ ਨੇ 5 ਕੁੜੀਆਂ ਨੇ ਸਕੂਟੀ 'ਤੇ ਘੁੰਮਾਇਆ, ਪੁਲਸ ਨੇ ਕੀਤਾ ਗ੍ਰਿਫਤਾਰ
ਚੀਨ ਵਿਚ 70,00 ਤੋਂ ਜ਼ਿਆਦਾ ਲੋਕ ਹੋਏ ਠੀਕ
ਚੀਨ ਵਿਚ ਲਗਾਤਾਰ ਦੂਜੇ ਦਿਨ ਕੋਰੋਨਾਵਾਇਰਸ ਨਾਲ ਕਿਸੇ ਦੀ ਮੌਤ ਨਹੀਂ ਹੋਈ। ਚੀਨ ਵਿਚ ਇਕ ਵੀ ਨਵਾਂ ਸਥਾਨਕ ਵਿਅਕਤੀ ਕੋਰੋਨਾ ਦੀ ਚਪੇਟ ਵਿਚ ਨਹੀਂ ਆਇਆ ਹੈ। ਇੱਥੇ 39 ਗੰਭੀਰ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਬਾਹਰੋਂ ਆਏ ਇਨਫੈਕਟਿਡ ਲੋਕਾਂ ਦੀ ਗਿਣਤੀ 22 8 ਪਹੁੰਚ ਗਈ ਹੈ। ਚੀਨ ਵਿਚ ਕੁੱਲ 81,155 ਲੋਕ ਇਨਫੈਕਟਿਡ ਹਨ ਜਦਕਿ 3,248 ਦੀ ਮੌਤ ਹੋ ਚੁੱਕੀ ਹੈ ਅਤੇ 71,150 ਲੋਕ ਠੀਕ ਹੋ ਚੁੱਕੇ ਹਨ।