ਮਸ਼ਹੂਰ ਕਲਾਕਾਰ ''ਮਿਸਟਰ ਬੀਨ'' ਵੁਹਾਨ ''ਚ ਫਸੇ, ਫਿਲਹਾਲ ਬ੍ਰਿਟੇਨ ਨਹੀਂ ਪਰਤਣਗੇ

02/12/2020 9:38:49 AM

ਬੀਜਿੰਗ/ਲੰਡਨ (ਬਿਊਰੋ): ਚੀਨ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਦੇ ਕਾਰਨ ਕਈ ਵਿਦੇਸ਼ੀ ਸੈਲਾਨੀ ਫਸੇ ਹੋਏ ਹਨ। ਇਹਨਾਂ ਵਿਚੋਂ ਇਕ ਕਾਰਟੂਨ ਚੈਨਲ 'ਤੇ ਆਪਣੀਆਂ ਮਜ਼ੇਦਾਰ ਹਰਕਤਾਂ ਨਾਲ ਸਿਰਫ ਬੱਚਿਆਂ ਦੇ ਹੀ ਨਹੀਂ ਸਗੋਂ ਵੱਡਿਆਂ ਦੇ ਵੀ ਪਸੰਦੀਦਾ ਕਲਾਕਾਰ ਮਿਸਟਰ ਬੀਨ ਮਤਲਬ ਨਿਗੇਲ ਡਿਕਸਨ ਵੁਹਾਨ ਵਿਚ ਫਸੇ ਹੋਏ ਹਨ। ਚੀਨ ਵਿਚ ਫੈਲੇ ਕੋਰੋਨਾਵਾਇਰਸ ਦੇ ਵਿਚ ਡਿਕਸਨ ਨੇ ਸੰਦੇਸ਼ ਦਿੱਤਾ ਹੈ ਕਿ ਵੁਹਾਨ ਵਿਚ ਉਹ ਸੁਰੱਖਿਅਤ ਅਤੇ ਖੁਸ਼ ਹਨ। ਇੱਥੇ ਉਹਨਾਂ ਨੇ ਵਾਇਰਸ ਦੇ ਬਾਅਦ ਦੇ ਆਪਣੇ ਜੀਵਨ 'ਤੇ ਮਿਨੀ-ਸੀਰੀਜ਼ ਵੀ ਸ਼ੁਰੂ ਕਰ ਦਿੱਤੀ ਹੈ। ਬ੍ਰਿਟੇਨ ਦੇ ਵਸਨੀਕ 53 ਸਾਲਾ ਡਿਕਸਨ 2 ਜਨਵਰੀ ਨੂੰ ਵੁਹਾਨ ਘੁੰਮਣ ਗਏ ਸਨ। ਉਹਨਾਂ ਨੇ ਕਿਹਾ ਹੈ ਕਿ ਉਹ ਫਿਲਹਾਲ ਬ੍ਰਿਟੇਨ ਨਹੀਂ ਪਰਤਣਗੇ ਕਿਉਂਕਿ ਇਸ ਨਾਲ ਉੱਥੇ ਵੀ ਕੋਰੋਨਾਵਾਇਰਸ ਫੈਲ ਸਕਦਾ ਹੈ।

PunjabKesari

ਕੋਰੋਨਾਵਾਇਰਸ ਨਾਲ ਮੰਗਲਵਾਰ ਨੂੰ ਚੀਨ ਵਿਚ 106 ਹੋਰ ਮੌਤਾਂ ਦੇ ਨਾਲ ਮ੍ਰਿਤਕਾਂ ਦਾ ਅੰਕੜਾ 1,110 ਪਹੁੰਚ ਗਿਆ ਹੈ। ਉੱਥੇ 44,200 ਲੋਕ ਇਸ ਨਾਲ ਪੀੜਤ ਹਨ।ਇਸ ਵਿਚ ਇਨਫੈਕਸ਼ਨ ਫੈਲਣ ਦੇ ਡਰ ਨਾਲ ਪੂਰੀ ਤਰ੍ਹਾਂ ਬੰਦ ਕੀਤੇ ਜਾ ਚੁੱਕੇ ਵੁਹਾਨ ਵਿਚ ਸਰਕਾਰ ਨੇ ਪਾਬੰਦੀਆਂ ਸਖਤ ਕਰ ਦਿੱਤੀਆਂ ਹਨ। ਇੱਥੇ ਬੁਖਾਰ ਪੀੜਤਾਂ ਨੂੰ ਕਿਹਾ ਗਿਆ ਹੈਕਿ ਉਹ ਸ਼ਹਿਰ ਦੇ ਬਾਹਰ ਦੂਜੇ ਹਸਪਤਾਲਾਂ ਵਿਚ ਇਲਾਜ ਕਰਾਉਣ ਲਈ ਨਾ ਜਾਣ। ਮਤਲਬ ਵੁਹਾਨ ਵਿਚ ਬੀਮਾਰ ਲੋਕ ਸਿਰਫ ਆਪਣੇ ਹੀ ਸ਼ਹਿਰ ਵਿਚ ਇਲਾਜ ਕਰਾਉਣ। 

PunjabKesari

ਬੀਤੇ ਦਿਨ ਅਧਿਕਾਰੀਆਂ ਨੇ ਸਾਰੇ ਰਿਹਾਇਸ਼ੀ ਕੰਪਲੈਕਸਾਂ ਨੂੰ ਸੀਲ ਕਰ ਦਿੱਤਾ। ਹੁਬੇਈ ਸੂਬੇ ਵਿਚ ਸਰਕਾਰ ਨੇ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਅਸਫਲ ਰਹੇ ਦੋ ਸੀਨੀਅਰ ਸਿਹਤ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ। ਹਟਾਏ ਗਏ ਅਧਿਕਾਰੀਆਂ ਵਿਚ ਸੂਬਾਈ ਸਿਹਤ ਕਮਿਸ਼ਨ ਦਾ ਮੁਖੀ ਵੀ ਸ਼ਾਮਲ ਹੈ। ਇਸ ਵਿਚ ਵਿਸ਼ਵ ਸਿਹਤ ਸੰਗਠਨ ਦੀ ਟੀਮ ਮਹਾਮਾਰੀ ਨਾਲ ਨਜਿੱਠਣ ਵਿਚ ਮਦਦ ਲਈ ਚੀਨ ਪਹੁੰਚ ਗਈ ਹੈ।


Vandana

Content Editor

Related News