ਚੀਨ ''ਚ ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਮੌਤ, ਚਾਰ ਲਾਪਤਾ
Sunday, Jun 02, 2019 - 01:46 PM (IST)

ਬੀਜਿੰਗ (ਭਾਸ਼ਾ)— ਚੀਨ ਦੇ ਦੱਖਣੀ ਗੁਆਂਗਦੋਂਗ ਸੂਬੇ ਵਿਚ ਐਤਵਾਰ ਸਵੇਰੇ ਕਾਰਜ ਸਥਲ ਦੇ ਤੌਰ 'ਤੇ ਬਣਾਇਆ ਇਕ ਅਸਥਾਈ ਢਾਂਚਾ ਜ਼ਮੀਨ ਖਿਸਕਣ ਦੀ ਚਪੇਟ ਵਿਚ ਆ ਗਿਆ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਲਾਪਤਾ ਹੋ ਗਏ।
ਯਾਂਗਜਿਆਂਗ ਸ਼ਹਿਰ ਦੇ ਦਗਾਂਗਪਿੰਗ ਪਿੰਡ ਵਿਚ ਬਣਿਆ ਇਹ ਤਿੰਨ ਮੰਜ਼ਿਲਾ ਅਸਥਾਈ ਢਾਂਚਾ ਜ਼ਮੀਨ ਖਿਸਕਣ ਦੀ ਚਪੇਟ ਵਿਚ ਆ ਗਿਆ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਬਚਾਅ ਕਰਮਚਾਰੀਆਂ ਨੇ ਹੁਣ ਤੱਕ ਦੋ ਲਾਸ਼ਾਂ ਕੱਢੀਆਂ ਹਨ। ਫਿਲਹਾਲ ਤਲਾਸ਼ ਅਤੇ ਬਚਾਅ ਮੁਹਿੰਮ ਜਾਰੀ ਹੈ।