ਚੀਨ: ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 6

Tuesday, Jan 21, 2020 - 09:12 PM (IST)

ਚੀਨ: ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 6

ਬੀਜਿੰਗ- ਚੀਨ ਵਿਚ ਸਾਰਸ ਜਿਹੇ ਨਵੇਂ ਵਾਇਰਸ ਨਾਲ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਦੇ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ ਤੇ ਚੋਟੀ ਦੇ ਨੇਤਾਵਾਂ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਜਿਹੇ ਮਾਮਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ, ਉਥੇ ਹੀ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਇਸ ਖਤਰਨਾਕ ਬੀਮਾਰੀ ਨਾਲ ਲੜਾਈ ਦੇ ਲਈ ਇਸ ਨੂੰ ਅੰਤਰਾਸ਼ਟਰੀ ਜਨ ਸਿਹਤ ਆਪਦਾ ਐਲਾਨ ਕਰਨ 'ਤੇ ਵਿਚਾਰ ਕਰ ਰਿਹਾ ਹੈ। 

ਸਰਕਾਰ ਵਲੋਂ ਇਸ ਬੀਮਾਰੀ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇ ਵਿਚਾਲੇ ਇਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 300 ਹੋ ਗਈ ਹੈ। ਸਰਕਾਰ ਇਕ ਕਰੋੜ 20 ਲੱਖ ਦੀ ਆਬਾਦੀ ਵਾਲੇ ਵੂਹਾਨ ਸ਼ਹਿਰ ਤੋਂ ਲੋਕਾਂ ਦੀ ਆਵਾਜਾਈ 'ਤੇ ਨਜ਼ਰ ਰੱਖ ਰਹੀ ਹੈ, ਜਿਥੇ ਇਸ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਬੀਬੀਸੀ ਦੀ ਖਬਰ ਮੁਤਾਬਕ ਇਸ ਬੀਮਾਰੀ ਨੂੰ ਲੈ ਕੇ ਬੁੱਧਵਾਰ ਨੂੰ ਡਬਲਿਊ.ਐਚ.ਓ. ਨੇ ਐਮਰਜੰਸੀ ਬੈਠਕ ਬੁਲਾਈ ਹੈ, ਜਿਸ ਵਿਚ ਇਸ ਨੂੰ ਅੰਤਰਰਾਸ਼ਟਰੀ ਆਪਦਾ ਐਲਾਨ ਕਰਨ 'ਤੇ ਵਿਚਾਰ ਹੋਵੇਗਾ, ਜਿਵੇ ਕਿ ਉਸ ਨੇ ਸਵਾਇਨ ਫਲੂ ਤੇ ਇਬੋਲਾ ਦੇ ਸਮੇਂ ਕੀਤਾ ਸੀ। ਜੇਕਰ ਅਜਿਹਾ ਐਲਾਨ ਹੋ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਅੰਤਰਰਾਸ਼ਟਰੀ ਪ੍ਰਤੀਕਿਰਿਆ ਵਿਚ ਤਾਲਮੇਲ ਦਾ ਤੁਰੰਤ ਸੱਦਾ ਦਿੱਤਾ ਜਾਵੇਗਾ ਕਿਉਂਕਿ 24 ਜਨਵਰੀ ਤੋਂ ਸ਼ੁਰੂ ਹੋ ਰਹੇ ਚੀਨੀ ਨਵੇਂ ਸਾਲ ਤੇ ਬਸੰਤ ਤਿਓਹਾਰ ਦੀਆਂ ਛੁੱਟੀਆਂ ਦੌਰਾਨ ਲੱਖਾਂ ਚੀਨੀ ਦੇਸ਼ ਵਿਚ ਜਾਂ ਆਪਣੇ ਦੇਸ਼ ਤੋਂ ਦੂਜੇ ਦੇਸ਼ ਦੀ ਯਾਤਰਾ ਕਰਨਗੇ। ਇਹਨਾਂ ਲੋਕਾਂ ਦੀ ਯਾਤਰਾ ਨਾਲ ਬੀਮਾਰੀ ਦੇ ਪ੍ਰਸਾਰ ਦਾ ਜੋਖਿਮ ਕਈ ਗੁਣਾ ਵਧ ਜਾਵੇਗਾ। ਭਾਰਤ ਇਸ ਮਾਮਲੇ ਵਿਚ ਪਹਿਲਾਂ ਹੀ ਯਾਤਰਾ ਐਡਵਾਇਜ਼ਰੀ ਜਾਰੀ ਕਰ ਚੁੱਕਿਆ ਹੈ। 


author

Baljit Singh

Content Editor

Related News