ਚੀਨ ਦੇ ਬੀ.ਆਰ.ਆਈ. ਪ੍ਰਾਜੈਕਟ ਨੂੰ ਟੱਕਰ ਦੇਵੇਗਾ ਅਮਰੀਕਾ, 10 ਵੱਡੇ ਪ੍ਰਾਜੈਕਟਾਂ ’ਚ ਨਿਵੇਸ਼ ਦੀ ਤਿਆਰੀ
Wednesday, Nov 10, 2021 - 04:46 PM (IST)
            
            ਵਾਸ਼ਿੰਗਟਨ: ਅਮਰੀਕਾ ਅਤੇ ਚੀਨ ’ਚ ਤਣਾਅ ਵੱਧਦਾ ਜਾ ਰਿਹਾ ਹੈ। ਇਸ ’ਚ ਅਮਰੀਕਾ ਨੇ ਚੀਨ ਦੇ ਬੈਲਟ ਐਂਡ ਰੋਡ ਐਨੀਸ਼ਿਏਟਿਵ ਨੂੰ ਟੱਕਰ ਦੇਣ ਦੇ ਲਈ ਦੁਨੀਆ ਦੇ 10 ਵੱਡੇ ਇੰਫ੍ਰਾਸਟ੍ਰਕਚਰ ਪ੍ਰਾਜੈਕਟ ’ਚ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਨਿਵੇਸ਼ ਦੇ ਤਹਿਤ ਅਮਰੀਕਾ ਦੇ ਸੇਨੇਗਲ ਅਤੇ ਘਾਨਾ ਵਰਗੇ ਦੇਸ਼ਾਂ ’ਚ ਘੱਟ ਤੋਂ ਘੱਟ 10 ਜ਼ਰੂਰੀ ਪ੍ਰਾਜੈਕਟ ਦੀ ਪਛਾਣ ਕੀਤੀ ਹੈ। ਮਾਮਲੇ ਨੂੰ ਲੈ ਕੇ ਅਮਰਿਕੀ ਅਧਿਕਾਰੀ, ਨਿੱਜੀ ਖ਼ੇਤਰ ਦੇ ਮਾਲਕਾਂ ਦੇ ਨਾਲ ਲਗਾਤਾਰ ਬੈਠਕ ਕਰ ਰਹੇ ਹਨ। ਅਧਿਕਾਰ ਜੀ.7 ਗਰੁੱਪ ਵਲੋਂ ਬਿਲਡ ਫਾਰ ਬੈਟਰ ਵਰਲਡ ਇਨੀਸ਼ਿਏਟਿਵ ਦੇ ਤਹਿਤ ਪ੍ਰਾਜੈਕਟਰ ਦੀ ਤਲਾਸ਼ੀ ’ਚ ਜੁਟੇ ਹੋਏ ਹਨ।
ਇਸ ਪ੍ਰਾਜੈਕਟ ਨੂੰ ਦਸਬੰਰ ’ਚ ਹੋਣ ਵਾਲੇ ਜੀ.-7 ਦੀ ਬੈਠਕ ’ਚ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਰਿਪੋਰਟ ਦੇ ਮੁਤਾਬਕ ਅਮਰੀਕੀ ਪ੍ਰਤੀਨਿਧੀਮੰਡਲ ਨੇ ਅਕਤੂਬਰ ਮਹੀਨੇ ਦੀ ਸ਼ੁਰੂਆਤ ’ਚ ਇਸ ਮਾਮਲੇ ਨੂੰ ਲੈ ਕੇ ਇਕਵਾਡੋਰ, ਪਨਾਮਾ ਅਤੇ ਕੋਲੰਬੀਆ ਵਰਗੇ ਦੇਸ਼ਾਂ ਦਾ ਦੌਰਾ ਕੀਤਾ ਸੀ। ਅਧਿਕਾਰੀ ਇਕ ਵੀ ਏਸ਼ਿਆਈ ਦੇਸ਼ ਦੇ ਨਾਂ ਲੈਣ ਤੋਂ ਬਚਦੇ ਦਿਖੇ। ਅਧਿਕਾਰੀਆਂ ਨੇ ਕਿਹਾ ਕਿ ਜੀ.-7 ਦੇਸ਼ਾਂ ਦੇ ਇਸ ਪਹਿਲ ਤੋਂ ਵਿਕਾਸਸ਼ੀਲ ਦੇਸ਼ਾਂ ਦੇ ਇੰਫ੍ਰਾਸਟ੍ਰਕਚਰ ਪ੍ਰਾਜੈਕਟਾਂ ਨੂੰ 40 ਟ੍ਰਿਲੀਅਨ ਡਾਲਰ ਤੱਕ ਕੰਮ ਕਰਨਾ ਅਤੇ ਚੀਨ ਵਲੋਂ ਸ਼ੁਰੂ ਕੀਤੇ ਗਏ ਕਰਜ ਪ੍ਰਥਾ ਦਾ ਵਿਕਲਪ ਪ੍ਰਦਾਨ ਕਰਨਾ ਹੈ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਅਮਰੀਕਾ ਵਿਕਾਸਸ਼ਲੀ ਦੇਸ਼ਾਂ ਨੂੰ ਜਲਵਾਯੂ, ਸਿਹਤ ਆਦਿ ’ਤੇ ਕੰਮ ਕਰਨ ਦੇ ਲਈ ਇਕਵਟੀ, ਸਟੇਕਸ, ਕਰਜ਼, ਗਾਰੰਟੀ, ਰਾਜਨੀਤਿਕ ਬੀਮਾ ਆਦਿ ਸਮੇਤ ਅਮਰਿਕੀ ਫਨੇਸ਼ੀਅਲ ਦੀ ਪੂਰੀ ਸੀਰੀਜ਼ ਪੇਸ਼ ਕਰੇਗਾ।
