ਚੀਨ ਨੇ ਤਿੱਬਤ ਵਿਚ ਕਈ ਸਰਹੱਦੀ ਗਤੀਵਿਧੀਆਂ ''ਤੇ ਲਗਾਈ ਪਾਬੰਦੀ, ਬਿਨਾਂ ਪਾਸ ਨਹੀਂ ਮਿਲੇਗੀ ਐਂਟਰੀ

04/09/2021 3:36:08 PM

ਇੰਟਰਨੈਸ਼ਨਲ ਡੈਸਕ : ਚੀਨ ਨੇ ਸਰਹੱਦੀ ਇਲਾਕਿਆਂ ਵਿਚ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ ਲਈ ‘ਸਰਹੱਦੀ ਨਿਯੰਤਰਣ ਮਜਬੂਤ’ ਕਰਨ ਲਈ ਤਿੱਬਤ ਵਿਚ 15 ਸਰਹੱਦੀ ਗਤੀਵਿਧੀਆਂ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਚੀਨੀ ਰੱਖਿਆ ਮੰਤਰਾਲਾ ਵੱਲੋਂ ਕਿਹਾ ਗਿਆ ਕਿ ਬਿਨਾਂ ਵੈਧ ਪਾਸ ਜਾਂ ਸਬੰਧਤ ਪ੍ਰਵਾਨਗੀ ਦੇ ਬਿਨਾਂ ਸਰਹੱਦੀ ਕੰਟਰੋਲ ਖੇਤਰਾਂ, ਸਰਹੱਦੀ ਖੇਤਰਾਂ ਦੇ ਨਾਲ-ਨਾਲ ਖ਼ਾਸ ਖੇਤਰਾਂ, ਪਾਬੰਦੀਸ਼ੁਦਾ ਫ਼ੌਜੀ ਖੇਤਰਾਂ ਅਤੇ ਸਰਹੱਦ ਦੇ ਨਾਲ ਹੀ ‘ਨੋ ਐਂਟਰੀ’ ਸੰਕੇਤਾਂ ਵਾਲੇ ਖੇਤਰਾਂ ਵਿਚ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ।

ਰੱਖਿਆ ਮੰਤਰਾਲਾ ਵੱਲੋਂ 8 ਅਪ੍ਰੈਲ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ। ਨੋਟਿਸ ਵਿਚ ਕਿਹਾ ਗਿਆ ਕਿ ਸਰਹੱਦ ’ਤੇ ਜੇਕਰ ਨਿਯਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਥੋਂ ਲੰਘਣ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਜਾਵੇਗੀ। ਸਰਹੱਤ ਤੋਂ ਲੰਘਣ ਲਈ ਵੈਧ ਪਾਸ ਸਿਰਫ਼ ਸਰਹੱਦੀ ਕੰਟਰੋਲ ਖੇਤਰ ਤੋਂ ਦਿੱਤਾ ਜਾਵੇਗਾ। ਨੋਟਿਸ ਵਿਚ ਇਹ ਵੀ ਕਿਹਾ ਗਿਆ ਕਿ ਪਾਬੰਦੀਸ਼ੁਦਾ ਕਿਤਾਬਾਂ ਨੂੰ ਸਰਹੱਦ ਪਾਰ ਲਿਜਾਣ ’ਤੇ ਵੀ ਮਨਾਹੀ ਹੋਵੇਗੀ। ਇਸ ਦੇ ਇਲਾਵਾ ਤਸਵੀਰਾਂ, ਇਲੈਕਟ੍ਰਾਨਿਕ ਉਤਪਾਦਾਂ ਜੋ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਸਕਦਾ ਹੈ, ਉਨ੍ਹਾਂ ਨੂੰ ਵੀ ਸਰਹੱਦ ਪਾਰ ਲਿਜਾਣ ਦੀ ਮਨਾਹੀ ਹੋਵੇਗੀ।


cherry

Content Editor

Related News