ਚਿਲੀ ਦੇ ਰਾਸ਼ਟਰਪਤੀ ਨੇ ਇਸ ਕਾਰਨ ਕੀਤੀ ਪੁਲਸ ਦੀ ਨਿੰਦਾ

11/18/2019 2:20:07 PM

ਸੈਂਟਿਯਾਗੋ— ਰਾਸ਼ਟਰਪਤੀ ਸੇਬਸਿਟਅਨ ਪਿਨੇਰਾ ਨੇ ਚਿਲੀ 'ਚ ਬੀਤੇ ਚਾਰ ਹਫਤਿਆਂ ਤੋਂ ਜਾਰੀ ਹਿੰਸਕ ਸੰਘਰਸ਼ ਨਾਲ ਨਜਿੱਠਣ ਲਈ ਪੁਲਸ ਵਲੋਂ ਅਪਣਾਏ ਗਏ ਤੌਰ-ਤਰੀਕਿਆਂ ਦੀ ਪਹਿਲੀ ਵਾਰ ਨਿੰਦਾ ਕੀਤੀ ਹੈ। ਚਿਲੀ ਦੇ ਲੋਕ ਸਮਾਜਿਕ ਅਤੇ ਆਰਥਿਕ ਅਸਮਾਨਤਾ ਦਾ ਵਿਰੋਧ ਕਰ ਰਹੇ ਹਨ। ਉਹ ਦੇਸ਼ ਦੇ ਉਸ ਰਾਜਨੀਤਕ ਵਰਗ ਦਾ ਵੀ ਵਿਰੋਧ ਕਰ ਰਹੇ ਹਨ ਜੋ ਦੇਸ਼ ਦੇ ਕੁੱਝ ਅਮੀਰ ਪਰਿਵਾਰਾਂ ਨਾਲ ਬਣਿਆ ਹੈ ਅਤੇ ਇੱਥੇ ਦੀ ਸਿਆਸਤ 'ਚ ਜੜ੍ਹਾਂ ਫੈਲਾ ਕੇ ਬੈਠੇ ਹਨ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਮਹੀਨੇ ਭਰ ਤੋਂ 22 ਲੋਕਾਂ ਦੀ ਮੌਤ ਹੋ ਗਈ ਅਤੇ 2000 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਹਨ। ਰਾਸ਼ਟਰਪਤੀ ਨੇ ਐਤਵਾਰ ਨੂੰ ਰਾਸ਼ਟਰ ਨੂੰ ਸੰਬੋਧਤ ਕੀਤਾ। ਉਨ੍ਹਾਂ ਕਿਹਾ,''ਫੌਜ ਦੀ ਵਧੇਰੇ ਵਰਤੋਂ ਹੋਈ। ਅਪਰਾਧ ਨੂੰ ਅੰਜਾਮ ਦਿੱਤਾ ਗਿਆ। ਸਾਰਿਆਂ ਦੇ ਅਧਿਕਾਰਾਂ ਦਾ ਸਨਮਾਨ ਨਹੀਂ ਹੋਇਆ।''

PunjabKesari

ਪ੍ਰਦਰਸ਼ਨ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਪੁਲਸ 'ਤੇ ਮਨੁੱਖੀ ਅਧਿਕਾਰ ਉਲੰਘਣ ਦੇ ਦੋਸ਼ ਲੱਗ ਰਹੇ ਹਨ। ਇਨ੍ਹਾਂ ਦੋਸ਼ਾਂ ਦੇ ਚਲਦੇ ਸੰਯੁਕਤ ਰਾਸ਼ਟਰ ਨੇ ਜਾਂਚ ਲਈ ਇੱਥੇ ਦਲ ਭੇਜਿਆ। ਰਾਸ਼ਟਰਪਤੀ ਨੇ ਪਹਿਲਾਂ ਪ੍ਰਦਰਸ਼ਨਕਾਰੀਆਂ ਅਤੇ ਉਸ ਦੇ ਬਾਅਦ ਸੁਰੱਖਿਆ ਫੌਜ ਨੂੰ ਸੰਬੋਧਿਤ ਕੀਤਾ,''ਕਿਸੇ ਨੂੰ ਮੁਆਫੀ ਨਹੀਂ ਦਿੱਤੀ ਜਾਵੇਗੀ, ਨਾ ਹੀ ਉਨ੍ਹਾਂ ਨੂੰ ਜਿਨ੍ਹਾਂ ਨੇ ਆਸਾਧਾਰਣ ਹਿੰਸਾ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਜਿਨ੍ਹਾਂ ਨੇ ਜ਼ੁਲਮ ਕੀਤੇ। ਅਸੀਂ ਉਹ ਹੀ ਕਰਾਂਗੇ ਜੋ ਪੀੜਤਾਂ ਦੇ ਹਿੱਤ 'ਚ ਹੋਵੇਗਾ।''


Related News