ਚਿਲੀ : ਸੰਘਣੀ ਆਬਾਦੀ ਵਾਲੇ ਇਲਾਕੇ 'ਚ ਫੈਲੀ ਜੰਗਲ ਦੀ ਅੱਗ, ਹੁਣ ਤੱਕ 51 ਲੋਕਾਂ ਦੀ ਮੌਤ (ਤਸਵੀਰਾਂ)

02/04/2024 10:06:55 AM

ਵਿਨਾ ਡੇ ਮਾਰ (ਏਜੰਸੀ): ਮੱਧ ਚਿਲੀ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਫੈਲਣ ਨਾਲ ਘੱਟੋ-ਘੱਟ 51 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 1,100 ਘਰ ਤਬਾਹ ਹੋ ਗਏ। ਦੇਸ਼ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਵਾਲਪੇਰਾਈਸੋ ਖੇਤਰ ਵਿਚ ਚਾਰ ਥਾਵਾਂ 'ਤੇ ਵੱਡੇ ਪੱਧਰ 'ਤੇ ਅੱਗ ਲੱਗ ਗਈ ਹੈ ਅਤੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਉੱਚ ਜੋਖਮ ਵਾਲੇ ਖੇਤਰਾਂ ਵਿਚ ਪਹੁੰਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। 

PunjabKesari

ਬੋਰਿਕ ਨੇ ਚਿਲੀ ਵਾਸੀਆਂ ਨੂੰ ਬਚਾਅ ਕਰਮਚਾਰੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉਸਨੇ ਕਿਹਾ, "ਜੇ ਤੁਹਾਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਜਾਂਦਾ ਹੈ, ਤਾਂ ਅਜਿਹਾ ਕਰਨ ਤੋਂ ਸੰਕੋਚ ਨਾ ਕਰੋ। ਅੱਗ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਮੌਸਮ ਦੇ ਕਾਰਨ ਕਾਬੂ ਕਰਨਾ ਮੁਸ਼ਕਲ ਹੋ ਗਿਆ ਹੈ। ਤਾਪਮਾਨ ਉੱਚਾ ਹੈ, ਹਵਾ ਤੇਜ਼ ਚੱਲ ਰਹੀ ਹੈ ਅਤੇ ਨਮੀ ਘੱਟ ਹੈ। ਚਿੱਲੀ ਦੀ ਗ੍ਰਹਿ ਮੰਤਰੀ ਕੈਰੋਲੀਨਾ ਟੋਹਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਦੇ ਕੇਂਦਰ ਅਤੇ ਦੱਖਣ ਵਿੱਚ 92 ਜੰਗਲ ਅੱਗ ਦੀ ਲਪੇਟ ਵਿੱਚ ਹਨ, ਜਿੱਥੇ ਇਸ ਹਫਤੇ ਤਾਪਮਾਨ ਅਸਧਾਰਨ ਤੌਰ 'ਤੇ ਉੱਚਾ ਰਿਹਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਹ ਹੈ ਦੁਨੀਆ ਦਾ ਸਭ ਤੋਂ ਅਨੋਖਾ 'ਪਾਸਪੋਰਟ', ਸਿਰਫ਼ 500 ਲੋਕਾਂ ਕੋਲ ਉਪਲਬਧ

PunjabKesari

ਅਧਿਕਾਰੀਆਂ ਨੇ ਲੋਕਾਂ ਨੂੰ ਆਪਣੇ ਘਰ ਛੱਡਣ ਅਤੇ ਸੁਰੱਖਿਅਤ ਸਥਾਨਾਂ 'ਤੇ ਜਾਣ ਦੀ ਅਪੀਲ ਕੀਤੀ ਕਿਉਂਕਿ ਵਲਪਾਰਾਈਸੋ ਖੇਤਰ ਵਿੱਚ ਸਭ ਤੋਂ ਭਿਆਨਕ ਅੱਗ ਸ਼ੁਰੂ ਹੋਈ। ਵਾਲਪੇਰਾਈਸੋ ਖੇਤਰ ਵਿੱਚ ਤਿੰਨ ਆਸਰਾ ਕੈਂਪ ਬਣਾਏ ਗਏ ਹਨ। ਟੋਹਾ ਨੇ ਕਿਹਾ ਕਿ ਬਚਾਅ ਟੀਮਾਂ ਅਜੇ ਵੀ ਸਭ ਤੋਂ ਪ੍ਰਭਾਵਤ ਖੇਤਰਾਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੀਆਂ ਹਨ। ਟੋਹਾ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਇਲਾਕੇ 'ਚ 19 ਹੈਲੀਕਾਪਟਰ ਅਤੇ 450 ਤੋਂ ਵੱਧ ਫਾਇਰ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News