ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਚਿਲੀ

06/14/2019 9:29:30 AM

ਸੈਂਟੀਯਾਗੋ (ਬਿਊਰੋ)— ਚਿਲੀ ਵਿਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਚਿਲੀ ਦੇ ਕੋਕਵਿੰਬੋ ਵਿਚ ਸਵੇਰੇ ਆਏ ਭੂਚਾਲ ਦੀ ਰਿਕਟਰ ਸਕੇਲ 'ਤੇ ਤੀਬਰਤਾ 6.5 ਸੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। 

 

ਭੂਚਾਲ ਦਾ ਕੇਂਦ ਕੋਕਵਿੰਬੋ ਦੇ ਪੱਛਮ ਵਿਚ 10 ਕਿਲੋਮੀਟਰ ਅਤੇ 51 ਮੀਲ (82 ਕਿਲੋਮੀਟਰ) ਦੀ ਡੂੰਘਾਈ ਵਿਚ ਸੀ। ਜ਼ਿਕਰਯੋਗ ਹੈ ਕਿ ਚਿਲੀ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ ਜਿੱਥੇ ਸਭ ਤੋਂ ਜ਼ਿਆਦਾ ਭੂਚਾਲ ਆਉਂਦੇ ਹਨ।


Vandana

Content Editor

Related News