ਸੱਪ ਨੂੰ ਰੱਸੀ ਬਣਾ ਖੇਡਦੇ ਦਿਖੇ ਬੱਚੇ, ਸਾਹਮਣੇ ਆਈ ਹੈਰਾਨੀਜਨਕ Video

Tuesday, Mar 11, 2025 - 11:52 PM (IST)

ਸੱਪ ਨੂੰ ਰੱਸੀ ਬਣਾ ਖੇਡਦੇ ਦਿਖੇ ਬੱਚੇ, ਸਾਹਮਣੇ ਆਈ ਹੈਰਾਨੀਜਨਕ Video

ਇੰਟਰਨੈਸ਼ਨਲ ਡੈਸਕ- ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ @clowndownunder ਨੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਵੂਰਾਬਿੰਡਾ, ਕੁਈਨਜ਼ਲੈਂਡ, ਆਸਟ੍ਰੇਲੀਆ ਦੇ ਕੁਝ ਆਦਿਵਾਸੀ ਬੱਚੇ ਇੱਕ ਅਜਗਰ ਨੂੰ ਰੱਸੀ ਬਣਾ ਕੇ ਖੇਡਦੇ ਦਿਖਾਈ ਦੇ ਰਹੇ ਹਨ। ਬੱਚੇ ਇਸ ਸੱਪ ਨਾਲ ਰੱਸੀ ਦੀ ਤਰ੍ਹਾਂ ਖੇਡ ਰਹੇ ਹਨ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਵੀਡੀਓ 'ਚ ਬੱਚਿਆਂ ਦੀ ਮਸਤੀ ਸਾਫ ਨਜ਼ਰ ਆ ਰਹੀ ਹੈ ਪਰ ਸਵਾਲ ਇਹ ਵੀ ਉੱਠਦਾ ਹੈ ਕਿ ਕੀ ਅਜਿਹਾ ਕਰਨਾ ਸਹੀ ਹੈ?

ਸੱਪ ਨਾਲ ਮਸਤੀ, ਲੋਕ ਹੈਰਾਨ
ਵੀਡੀਓ 'ਚ ਬੱਚੇ ਹੱਸਦੇ-ਖੇਡਦੇ ਸੱਪ ਨੂੰ ਰੱਸੀ ਦੀ ਤਰ੍ਹਾਂ ਘੁੰਮਾ ਰਹੇ ਹਨ। ਇੱਕ ਔਰਤ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ ਜੋ ਬੱਚਿਆਂ ਨੂੰ ਪੁੱਛ ਰਹੀ ਹੈ, "ਇਹ ਕੀ ਹੈ, ਮੈਨੂੰ ਦਿਖਾਓ!" ਇੱਕ ਬੱਚੇ ਨੇ ਦੱਸਿਆ ਕਿ ਇਹ ਕਾਲੇ ਸਿਰ ਵਾਲਾ ਅਜਗਰ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹਨ ਕਿ ਬੱਚੇ ਇੰਨੇ ਬੇਪਰਵਾਹ ਕਿਵੇਂ ਸੱਪਾਂ ਨਾਲ ਖੇਡ ਸਕਦੇ ਹਨ। ਕੁਝ ਇਸ ਨੂੰ ਮਜ਼ੇਦਾਰ ਦੱਸ ਰਹੇ ਹਨ ਤਾਂ ਕੁਝ ਇਸ ਨੂੰ ਗਲਤ ਕਹਿ ਰਹੇ ਹਨ। ਦੱਸ ਦਈਏ ਕਿ ਇਹ ਸੱਚ ਅਸਲ 'ਚ ਮਰਿਆ ਹੋਇਆ ਹੈ।

ਵੀਡੀਓ ਦੇਖਣ ਲਈ ਲਿੰਕ 'ਤੇ ਕਲਿਕ ਕਰੋ Video

ਕੋਈ ਹੱਸਿਆ 'ਤੇ ਕੋਈ ਨਾਰਾਜ਼
ਇਸ ਵਾਇਰਲ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਇਕ ਯੂਜ਼ਰ ਨੇ ਲਿਖਿਆ, ''ਸੱਪ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਸੀ ਅਤੇ ਉਸ ਨਾਲ ਨਹੀਂ ਖੇਡਿਆ ਜਾਣਾ ਚਾਹੀਦਾ ਸੀ।'' ਇਸ ਦੇ ਨਾਲ ਹੀ ਕੁਝ ਲੋਕਾਂ ਨੇ ਕਿਹਾ ਕਿ ਇਹ ਬੱਚਿਆਂ ਦੀ ਮਾਸੂਮੀਅਤ ਹੈ ਅਤੇ ਇਸ ਵਿੱਚ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।

ਕੀ ਕਹਿੰਦਾ ਹੈ ਕਾਨੂੰਨ ?
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੁਈਨਜ਼ਲੈਂਡ ਦੇ ਵਾਤਾਵਰਣ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੋਂ ਦੇ ਨਿਯਮਾਂ ਮੁਤਾਬਕ ਕਾਲੇ ਸਿਰ ਵਾਲਾ ਅਜਗਰ ਇਕ ਸੁਰੱਖਿਅਤ ਪ੍ਰਜਾਤੀ ਹੈ ਅਤੇ ਇਸ ਨੂੰ ਨੁਕਸਾਨ ਪਹੁੰਚਾਉਣਾ ਗੈਰ-ਕਾਨੂੰਨੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਸੱਪ ਪਹਿਲਾਂ ਹੀ ਮਰਿਆ ਹੋਇਆ ਸੀ ਜਾਂ ਬੱਚਿਆਂ ਨੇ ਹੀ ਮਾਰਿਆ ਹੈ। ਪਰ ਵਿਭਾਗ ਨੇ ਇਸ ਨੂੰ “ਅਣਉਚਿਤ ਵਿਵਹਾਰ” ਕਿਹਾ ਅਤੇ ਕਿਹਾ ਕਿ ਜੇਕਰ ਦੋਸ਼ੀ ਪਾਇਆ ਜਾਂਦਾ ਹੈ, ਤਾਂ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਹੁਣ ਦੇਖਣਾ ਇਹ ਹੈ ਕਿ ਇਸ ਮਜ਼ੇ ਦਾ ਨਤੀਜਾ ਕੀ ਨਿਕਲੇਗਾ!


author

Inder Prajapati

Content Editor

Related News