ਗਾਜ਼ਾ ਸ਼ਹਿਰ ''ਚ ਹਰ ਪੰਜ ''ਚੋਂ ਇੱਕ ਬੱਚਾ ਕੁਪੋਸ਼ਣ ਦਾ ਸ਼ਿਕਾਰ

Friday, Jul 25, 2025 - 07:08 PM (IST)

ਗਾਜ਼ਾ ਸ਼ਹਿਰ ''ਚ ਹਰ ਪੰਜ ''ਚੋਂ ਇੱਕ ਬੱਚਾ ਕੁਪੋਸ਼ਣ ਦਾ ਸ਼ਿਕਾਰ

ਗਾਜ਼ਾ ਸ਼ਹਿਰ (ਯੂ.ਐਨ.ਆਈ.) ਸੰਯੁਕਤ ਰਾਸ਼ਟਰ ਫਲਸਤੀਨੀ ਸ਼ਰਨਾਰਥੀ ਏਜੰਸੀ (ਯੂ.ਐਨ.ਆਰ.ਡਬਲਯੂ.ਏ.) ਨੇ ਕਿਹਾ ਹੈ ਕਿ ਗਾਜ਼ਾ ਸ਼ਹਿਰ ਵਿੱਚ ਹਰ ਪੰਜ ਵਿੱਚੋਂ ਇੱਕ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ ਅਤੇ ਹਰ ਰੋਜ਼ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ। ਯੂ.ਐਨ.ਆਰ.ਡਬਲਯੂ.ਏ. ਦੇ ਕਮਿਸ਼ਨਰ-ਜਨਰਲ ਫਿਲਿਪ ਲਾਜ਼ਾਰੀਨੀ ਦੇ ਇੱਕ ਸਾਥੀ ਨੇ ਅੱਜ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ, "ਗਾਜ਼ਾ ਵਿੱਚ ਲੋਕ ਨਾ ਤਾਂ ਮਰੇ  ਹਨ ਅਤੇ ਨਾ ਜ਼ਿੰਦਾ, ਉਹ ਤੁਰਦੀਆਂ ਫਿਰਦੀਆਂ ਲਾਸ਼ਾਂ ਹਨ।" 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਨੂੰ ਪਾਈ ਝਾੜ

ਬੀਬੀਸੀ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ 100 ਤੋਂ ਵੱਧ ਅੰਤਰਰਾਸ਼ਟਰੀ ਸਹਾਇਤਾ ਸੰਗਠਨਾਂ ਅਤੇ ਮਨੁੱਖੀ ਅਧਿਕਾਰ ਸਮੂਹਾਂ ਨੇ ਵੀ ਵੱਡੇ ਪੱਧਰ 'ਤੇ ਭੁੱਖਮਰੀ ਦੀ ਚੇਤਾਵਨੀ ਦਿੱਤੀ ਹੈ ਅਤੇ ਸਰਕਾਰਾਂ 'ਤੇ ਕਾਰਵਾਈ ਕਰਨ ਲਈ ਦਬਾਅ ਪਾਇਆ ਹੈ। ਦੂਜੇ ਪਾਸੇ ਇਜ਼ਰਾਈਲ, ਜੋ ਗਾਜ਼ਾ ਵਿੱਚ ਸਾਰੀਆਂ ਸਪਲਾਈਆਂ ਦੇ ਪ੍ਰਵੇਸ਼ ਨੂੰ ਨਿਯੰਤਰਿਤ ਕਰਦਾ ਹੈ, ਨੇ ਖੇਤਰ ਵਿੱਚ ਨਾਕਾਬੰਦੀ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਦੀ ਬਜਾਏ ਕੁਪੋਸ਼ਣ ਦੇ ਕਿਸੇ ਵੀ ਮਾਮਲੇ ਲਈ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਗਾਜ਼ਾ ਤੱਕ ਪਹੁੰਚਣ ਵਾਲੀ ਸਹਾਇਤਾ "ਬਹੁਤ ਘੱਟ" ਹੈ ਅਤੇ ਖੇਤਰ ਵਿੱਚ ਭੁੱਖਮਰੀ ਦਾ ਸੰਕਟ "ਪਹਿਲਾਂ ਕਦੇ ਵੀ ਇੰਨਾ ਗੰਭੀਰ ਨਹੀਂ ਸੀ"। ਆਪਣੇ ਬਿਆਨ ਵਿੱਚ ਲਾਜ਼ਾਰੀਨੀ ਨੇ ਅੱਗੇ ਕਿਹਾ, "100 ਤੋਂ ਵੱਧ ਲੋਕ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸਨ, ਭੁੱਖਮਰੀ ਨਾਲ ਮਰ ਗਏ ਹਨ।" ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਕਿਹਾ ਕਿ ਗਾਜ਼ਾ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ "ਭੁੱਖ ਨਾਲ ਮਰ ਰਿਹਾ ਹੈ"।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News