ਅਮਰੀਕਾ : ਗੈਰ-ਕਾਨੂੰਨੀ ਢੰਗ ਨਾਲ ਕੰਪਿਊਟਰ ਉਪਕਰਨ ਨਿਰਯਾਤ ਕਰਨ ''ਤੇ ਪਾਕਿਸਤਾਨੀ ਉਦਯੋਗਪਤੀ ਨੂੰ ਜੇਲ੍ਹ

Thursday, May 19, 2022 - 11:42 AM (IST)

ਅਮਰੀਕਾ : ਗੈਰ-ਕਾਨੂੰਨੀ ਢੰਗ ਨਾਲ ਕੰਪਿਊਟਰ ਉਪਕਰਨ ਨਿਰਯਾਤ ਕਰਨ ''ਤੇ ਪਾਕਿਸਤਾਨੀ ਉਦਯੋਗਪਤੀ ਨੂੰ ਜੇਲ੍ਹ

ਵਾਸ਼ਿੰਗਟਨ (ਭਾਸ਼ਾ)- ਪਾਕਿਸਤਾਨ ਦੀ ਇਕ ਪ੍ਰਮਾਣੂ ਖੋਜ ਏਜੰਸੀ ਨੂੰ ਗੈਰ-ਕਾਨੂੰਨੀ ਰੂਪ ਨਾਲ ਕੰਪਿਊਟਰ ਉਪਕਰਨ ਨਿਰਯਾਤ ਕਰਨ ਦੇ ਮਾਮਲੇ ਵਿਚ ਸ਼ਿਕਾਗੋ ਦੇ ਇਕ ਪਾਕਿਸਤਾਨੀ ਉਦਯੋਗਪਤੀ ਨੂੰ ਇਕ ਸਾਲ ਅਤੇ ਇਕ ਦਿਨ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਓਬੈਦੁੱਲਾ ਸਈਅਦ (67) ਨੇ ਪਿਛਲੇ ਸਾਲ ਅਮਰੀਕੀ ਵਣਜ ਮੰਤਰਾਲੇ ਤੋਂ ਲਾਇਸੈਂਸ ਲਏ ਬਿਨਾਂ ਅਮਰੀਕਾ ਤੋਂ ਮਾਲ ਨਿਰਯਾਤ ਕਰਨ ਦੀ ਸਾਜ਼ਿਸ਼ ਰਚਣ ਅਤੇ ਗਲਤ ਜਾਣਕਾਰੀ ਦੇਣ ਦੀ ਗੱਲ ਸਵੀਕਾਰ ਕੀਤੀ ਸੀ। ਅਮਰੀਕੀ ਜ਼ਿਲ੍ਹਾ ਜੱਜ ਮੈਰੀ ਰੋਲੈਂਡ ਨੇ ਮੰਗਲਵਾਰ ਨੂੰ ਸਈਅਦ ਨੂੰ ਇਕ ਸਾਲ ਅਤੇ ਇਕ ਦਿਨ ਦੀ ਸਜ਼ਾ ਸੁਣਾਈ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ ਨੇ ਕੈਨੇਡਾ ਦੇ CBC ਦਾ ਦਫ਼ਤਰ ਕੀਤਾ ਬੰਦ, ਪੱਤਰਕਾਰਾਂ ਦੇ ਵੀਜ਼ੇ ਕੀਤੇ ਰੱਦ

ਸੰਘੀ ਵਕੀਲਾਂ ਮੁਤਾਬਕ ਸਈਅਦ ਦੀਆਂ ਦੋ ਕੰਪਨੀਆਂ ਹਨ। ਪਾਕਿਸਤਾਨ ਸਥਿਤ 'ਬਿਜ਼ਨਸ ਸਿਸਟਮ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ' ਅਤੇ ਸ਼ਿਕਾਗੋ ਸਥਿਤ 'ਬੀ.ਐੱਸ.ਆਈ. ਯੂ.ਐੱਸ.ਏ.'। ਇਹ ਕੰਪਨੀਆਂ ਕੰਪਿਊਟਿੰਗ ਪਲੇਟਫਾਰਮ, ਸਰਵਰ ਅਤੇ ਸਾਫਟਵੇਅਰ ਐਪਲੀਕੇਸ਼ਨ ਹੱਲ ਆਦਿ ਪ੍ਰਦਾਨ ਕਰਦੀਆਂ ਹਨ। ਸਈਅਦ ਨੇ ਸਰਕਾਰੀ ਵਕੀਲਾਂ ਅਤੇ ਬਚਾਅ ਪੱਖ ਵਿਚਾਲੇ ਹੋਏ ਸਮਝੌਤੇ ਵਿੱਚ ਮੰਨਿਆ ਕਿ 2006 ਤੋਂ 2015 ਦਰਮਿਆਨ ਉਸ ਨੇ ਅਮਰੀਕੀ ਵਣਜ ਮੰਤਰਾਲੇ ਤੋਂ ਇਜਾਜ਼ਤ ਲਏ ਬਿਨਾਂ ਪਾਕਿਸਤਾਨ ਐਟਮੀ ਐਨਰਜੀ ਕਮਿਸ਼ਨ ਨੂੰ ਕੰਪਿਊਟਰ ਉਪਕਰਨ ਬਰਾਮਦ ਕਰਕੇ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਪਾਵਰ ਐਕਟ ਦੀ ਉਲੰਘਣਾ ਕੀਤੀ ਸੀ ਅਤੇ ਇਸ ਲਈ ਉਸ ਨੇ ਪਾਕਿਸਤਾਨ ਸਥਿਤ ਆਪਣੀ ਕੰਪਨੀ ਦੇ ਕਰਮਚਾਰੀਆਂ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ।


author

Vandana

Content Editor

Related News