ਸ਼ਿਕਾਗੋ ’ਚ ਮੈਕਡੋਨਲਡ ਦੇ ਬਾਹਰ ਗੋਲੀਬਾਰੀ, ਬੱਚੀ ਦੀ ਮੌਤ

Monday, Apr 19, 2021 - 09:33 AM (IST)

ਸ਼ਿਕਾਗੋ ’ਚ ਮੈਕਡੋਨਲਡ ਦੇ ਬਾਹਰ ਗੋਲੀਬਾਰੀ, ਬੱਚੀ ਦੀ ਮੌਤ

ਸ਼ਿਕਾਗੋ (ਭਾਸ਼ਾ) : ਸ਼ਿਕਾਗੋ ਵਿਚ ਮੈਕਡੋਨਲਡਸ ਦੀ ਇਕ ਇਕਾਈ ਦੇ ਬਾਹਰ ਐਤਵਾਰ ਨੂੰ ਹੋਈ ਗੋਲਬਾਰੀ ਵਿਚ 7 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਉਸ ਦਾ ਪਿਤਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਸ਼ਿਕਾਗੋ ਪੁਲਸ ਨੇ ਦੱਸਿਆ ਕਿ ਐਤਵਾਰ ਦੁਪਹਿਰ ਜਦੋਂ ਘਟਨਾ ਵਾਪਰੀ, ਉਦੋਂ ਜਾਂਟੇ ਐਡਮਸ ਅਤੇ ਉਸ ਦੀ ਧੀ ਜੈਸਲਿਨ ਹੋਮਾਨ ਸਕਵੇਅਰ ਵਿਚ ਮੈਕਡੋਨਲਡਸ ਦੀ ਪਾਰਕਿੰਗ ਵਿਚ ਆਪਣੀ ਕਾਰ ਵਿਚ ਸਨ। 

ਮੈਕਡੋਨਲਡਸ ਦੇ ਇਕ ਕਰਮਚਾਰੀ ਨੇ ‘ਸਨ ਟਾਈਮਸ’ ਨੂੰ ਦੱਸਿਆ ਕਿ ਇਕ ਹੋਰ ਕਾਰ ਵਿਚੋਂ 2 ਲੋਕ ਉਤਰੇ ਅਤੇ ਉਨ੍ਹਾਂ ਨੇ ਐਡਮਸ ਦੀ ਕਾਰ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੇ ਦੱਸਿਆ ਕਿ ਬੱਚੀ ਨੂੰ ਕਈ ਵਾਰ ਗੋਲੀ ਮਾਰੀ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੀ ਦਾ ਪਿਤਾ ਹਸਪਤਾਲ ਵਿਚ ਭਰਤੀ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਇਸ ਮਾਮਲੇ ਵਿਚ ਅਜੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
 


author

cherry

Content Editor

Related News