ਲੱਖਾਂ ਰੁਪਏ ''ਚ ਵਿਕਿਆ 10 ਮਹੀਨੇ ਪੁਰਾਣਾ ਪਨੀਰ, ਬਣਿਆ ਵਰਲਡ ਰਿਕਾਰਡ
Sunday, Jul 13, 2025 - 02:34 PM (IST)

ਇੰਟਰਨੈਸ਼ਨਲ ਡੈਸਕ- ਕੀ ਤੁਸੀਂ ਕਦੇ ਸੁਣਿਆ ਹੈ ਕਿ ਪਨੀਰ ਦਾ ਇੱਕ ਟੁਕੜਾ ਲੱਖਾਂ ਰੁਪਏ ਵਿੱਚ ਵਿਕਿਆ ਹੋਵੇ? ਸਪੇਨ ਵਿੱਚ ਇੱਕ ਖਾਸ ਪਨੀਰ ਨੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਕੈਬਰਾਲੇਸ ਨਾਮ ਦਾ ਇਹ ਪਨੀਰ, ਜਿਸਨੂੰ 10 ਮਹੀਨਿਆਂ ਲਈ ਇੱਕ ਗੁਫਾ ਵਿੱਚ ਰੱਖਿਆ ਗਿਆ ਸੀ, ਨੇ ਵਿਕਰੀ ਵਿਚ ਵਰਲਡ ਰਿਕਾਰਡ ਬਣਾਇਆ ਹੈ। ਹਰੇ ਰੰਗ ਦੇ ਪਨੀਰ ਦਾ ਇਹ ਬਦਬੂਦਾਰ ਟੁੱਕੜਾ ਇੱਕ ਨਿਲਾਮੀ ਵਿੱਚ 42,232 ਡਾਲਰ (ਲਗਭਗ 36 ਲੱਖ ਰੁਪਏ) ਵਿੱਚ ਖਰੀਦਿਆ ਗਿਆ। ਇਸ ਦੇ ਨਾਲ ਹੀ ਇਸ ਨੇ ਨੀਲਾਮੀ ਵਿਚ ਵਿਕਣ ਵਾਲੇ ਸਭ ਤੋਂ ਮਹਿੰਗੇ ਪਨੀਰ ਦਾ ਖ਼ਿਤਾਬ ਵੀ ਆਪਣੇ ਨਾਮ ਕਰ ਲਿਆ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇਹ ਪਨੀਰ ਸਪੈਨਿਸ਼ ਬਲੂ ਚੀਜ਼ ਹੈ ਜਿਸ ਦਾ ਨਾਮ ਕੈਬਰਾਲੇਸ ਰੱਖਿਆ ਗਿਆ ਹੈ।
ਇਹ ਪਨੀਰ ਇੱਕ ਪਹਾੜੀ ਗੁਫਾ ਵਿੱਚ 10 ਮਹੀਨਿਆਂ ਲਈ 'ਪੱਕਿਆ'। ਇਹ ਪਨੀਰ ਏਂਜਲ ਡਿਆਜ਼ ਹੇਰੇਰੋ ਪਨੀਰ ਫੈਕਟਰੀ ਦੁਆਰਾ ਬਣਾਇਆ ਗਿਆ ਸੀ। ਇਸਨੂੰ ਐਲ ਲਾਗਰ ਡੀ ਕੋਲੋਟੋ ਨਾਮ ਦੇ ਇੱਕ ਰੈਸਟੋਰੈਂਟ ਦੁਆਰਾ ਖਰੀਦਿਆ ਗਿਆ। ਗਿਨੀਜ਼ ਵਰਲਡ ਰਿਕਾਰਡ ਨੇ ਇਸ 'ਡੇਅਰੀ ਡਿਲੀਸ਼ੀਅਸ' (ਦੁੱਧ ਤੋਂ ਬਣਿਆ ਸੁਆਦੀ ਪਨੀਰ) ਨੂੰ ਹੁਣ ਤੱਕ ਦੀ ਨੀਲਾਮੀ ਵਿੱਚ ਵਿਕਣ ਵਾਲਾ ਸਭ ਤੋਂ ਮਹਿੰਗਾ ਪਨੀਰ ਘੋਸ਼ਿਤ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੈਂ! ਬਿਨਾਂ ਵੀਜ਼ਾ ਅਤੇ ਪਾਸਪੋਰਟ ਦੇ ਸ਼ਖ਼ਸ ਪਹੁੰਚ ਗਿਆ ਸਾਊਦੀ ਅਰਬ
ਇਹ 5 ਪੌਂਡ (ਲਗਭਗ 2.3 ਕਿਲੋਗ੍ਰਾਮ) ਪਨੀਰ ਗਾਂ ਦੇ ਦੁੱਧ ਤੋਂ ਬਣਾਇਆ ਗਿਆ ਸੀ। ਇਸਦੀ ਵਿਸ਼ੇਸ਼ਤਾ ਇਹ ਸੀ ਕਿ ਇਸਨੂੰ ਲੋਸ ਮਾਜੋਸ ਗੁਫਾ ਵਿੱਚ 10 ਮਹੀਨਿਆਂ ਲਈ ਪਕਾਇਆ ਗਿਆ ਸੀ। ਇਹ ਸਮੁੰਦਰ ਤਲ ਤੋਂ ਲਗਭਗ 5 ਹਜ਼ਾਰ ਫੁੱਟ ਉੱਚਾ ਹੈ। ਇਹਨਾਂ ਵਿਸ਼ੇਸ਼ ਗੁਫਾਵਾਂ ਦੀ ਨਮੀ ਅਤੇ ਤਾਪਮਾਨ ਪਨੀਰ ਨੂੰ ਇੱਕ ਵਿਲੱਖਣ ਸੁਆਦ ਅਤੇ ਖੁਸ਼ਬੂ ਦਿੰਦਾ ਹੈ। ਇਹ ਲਗਾਤਾਰ ਤੀਜਾ ਮੌਕਾ ਹੈ ਜਦੋਂ ਕੈਬਰਾਲੇਸ ਪਨੀਰ ਨੇ ਦੁਨੀਆ ਦੇ ਸਭ ਤੋਂ ਮਹਿੰਗੇ ਪਨੀਰ ਦਾ ਖਿਤਾਬ ਜਿੱਤਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।