ਮਹਿਫਲ-ਏ-ਮੰਗਲ ਹਠੂਰ ਰਾਹੀ ਬੇਕਰਸਫੀਲਡ ''ਚ ਲੱਗੀਆਂ ਰੌਣਕਾਂ

Tuesday, Aug 20, 2024 - 11:24 AM (IST)

ਮਹਿਫਲ-ਏ-ਮੰਗਲ ਹਠੂਰ ਰਾਹੀ ਬੇਕਰਸਫੀਲਡ ''ਚ ਲੱਗੀਆਂ ਰੌਣਕਾਂ

ਬੇਕਰਸ਼ਫੀਲਡ, ਕੈਲੇਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ): ਕੈਲੇਫੋਰਨੀਆਂ ਦੇ ਸ਼ਹਿਰ ਬੇਕਰਸਫੀਲਡ ਵਿੱਚ ਜਤਿੰਦਰ ਸਿੰਘ ਤੂਰ (ਰਿਐਲਟਰ),ਬਲਬੀਰ ਸਿੰਘ ਸਿੱਧੂ,ਗੁਰਪਰੀਤ ਸਿੰਘ ਤੂਰ ਅਤੇ ਸਾਥੀਆਂ ਵੱਲੋਂ ਬੇਕਰਸਫੀਲਡ ਵਿੱਚ ਗੀਤਕਾਰ ਮੰਗਲ ਹਠੂਰ ਦੇ ਸਨਮਾਨ ਵਿੱਚ ਬਹੁਤ ਹੀ ਵਧੀਆ ਪਰਿਵਾਰਕ ਪ੍ਰੋਗਰਾਮ “ਮਹਿਫਲ-ਏ-ਮੰਗਲ ਹਠੂਰ” ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਬੇਕਰਸਫੀਲਡ ਦੇ ਬਹੁਤ ਸਾਰੇ ਪੰਜਾਬੀ ਸੱਭਿਅਚਾਰ ਨੂੰ ਸਮਰਪਿਤ ਪਰਿਵਾਰਾਂ ਨੇ ਹਿੱਸਾ ਲਿਆ। ਇਸ ਸਮੇਂ ਗੀਤਕਾਰ ਮੰਗਲ ਹਠੂਰ ਆਪਣੀ ਸ਼ਇਰੋ ਸ਼ਾਇਰੀ ਅਤੇ ਗੀਤਾਂ ਰਾਹੀ ਹਾਜ਼ਰੀ। ਦਾ ਭਰਪੂਰ ਮੰਨੋਰੰਜ਼ਨ ਕੀਤਾ। ਇਸ ਮਹਿਫਲ ਦੌਰਾਨ ਗੀਤਕਾਰ ਮੰਗਲ ਹਠੂਰ ਦੀ ਕਿਤਾਬ "ਟਿਕਾਣਾ ਕੋਈ ਨਾ" ਵੀ ਸਰੋਤਿਆਂ ਦੇ ਰੂਬਰੂ ਕੀਤੀ ਗਈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਜਾਣੋ ਕਿਹੋ ਜਿਹੀ ਹੈ ਸਪੇਸ ਸਟੇਸ਼ਨ 'ਤੇ ਸੁਨੀਤਾ ਵਿਲੀਅਮਸ ਦੀ ਜ਼ਿੰਦਗੀ

ਇਸ ਪ੍ਰੋਗਰਾਮ ਦੀ ਸੁਰੂਆਤ ਵਿੱਚ ਮੁੱਖ ਪ੍ਰਬੰਧਕ ਜਤਿੰਦਰ ਸਿੰਘ ਤੂਰ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਹਿੰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ। ਇਸ ਬਾਅਦ ਚੱਲਿਆ ਗਾਇਕੀ ਦਾ ਖੁੱਲਾ ਅਖਾੜਾ। ਇਸ ਸਮੇਂ ਫਰਿਜਨੋਂ ਦੇ ਪ੍ਰਸਿੱਧ ਗਾਇਕ ਪੱਪੀ ਭਦੌੜ ਅਤੇ ਗਾਇਕਾ ਦਿਲਪਰੀਤ ਕੌਰ ਨੇ ਵੀ ਪ੍ਰੋਗਰਾਮ ਵਿੱਚ ਖੂਬ ਰੰਗ ਬੰਨਿਆ। ਇਸ ਸਮੇਂ ਬੀਬੀਆਂ ਨੇ ਵੀ ਵੱਧ ਚੜ ਕੇ ਮਹਿਫਲ ਵਿੱਚ ਪਹੁੰਚਦੇ ਹੋਏ ਪੰਜਾਬੀਅਤ ਦੇ ਮਾਣ ਨੂੰ ਵਧਾਇਆ। ਅੰਤ ਗੀਤਕਾਰ ਮੰਗਲ ਹਠੂਰ ਨੇ ਬਾਈ ਜਤਿੰਦਰ  ਸਿੰਘ ਤੂਰ ਦਾ ਸੁਚੱਜੇ ਪ੍ਰਬੰਧਾ ਅਤੇ ਬਲਬੀਰ ਸਿੰਘ ਸਿੱਧੂ, ਗੁਰਪਰੀਤ ਸਿੰਘ ਤੂਰ, ਮੇਜਰ ਸਿੰਘ ਸਿੱਧੂ,ਗੁਰਤੇਜ ਸਿੰਘ ਖੋਸਾ,ਅਜੀਤ ਰਾਏ ਅਤੇ ਹੋਰ ਆਏ ਹੋਏ ਸਾਰੇ ਪਤਵੰਤੇ ਪਰਿਵਾਰਾਂ ਦਾ ਮਹਿਫਲ ਦਾ ਹਿੱਸਾ ਬਣਨ ਲਈ ਬਹੁਤ-ਬਹੁਤ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News