ਸਿੰਗਾਪੁਰ ''ਚ 5000 ਤੋਂ ਵੱਧ ਕੱਛੂਕੁੰਮਿਆਂ ਨੂੰ ਭਾਰਤ ਭੇਜਣ ਦੇ ਮਾਮਲੇ ''ਚ ਭਾਰਤੀ ਖਿਲਾਫ਼ ਚਾਰਜਸ਼ੀਟ ਦਾਇਰ

Wednesday, Mar 20, 2024 - 06:55 PM (IST)

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੀ ਇਕ ਅਦਾਲਤ ਵਿਚ ਇਕ ਭਾਰਤੀ ਨਾਗਰਿਕ ਖਿਲਾਫ ਪਿਛਲੇ ਸਾਲ ਇਕ ਸੂਟਕੇਸ ਵਿਚ 5,000 ਤੋਂ ਵੱਧ ਕੱਛੂਕੁੰਮਿਆਂ ਨੂੰ ਪੈਕ ਕਰਕੇ ਭਾਰਤ ਭੇਜਣ ਦੇ ਦੋਸ਼ ਵਿਚ ਬੁੱਧਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ 40 ਸਾਲਾ ਰਫੀਕ ਸਈਅਦ ਹਰੀਜਾ ਅਲੀ ਹੁਸੈਨ 'ਤੇ 5,160 ਕੱਛੂਕੁੰਮੇ 7 ਨਵੰਬਰ 2023 ਨੂੰ ਇੱਥੋਂ ਦੇ ਚਾਂਗੀ ਹਵਾਈ ਅੱਡੇ ਤੋਂ ਤਾਮਿਲਨਾਡੂ ਦੇ ਕੋਇੰਬਟੂਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭੇਜਣ ਨੂੰ ਲੈ ਕੇ ਵਾਈਲਡਲਾਈਫ ਕਾਨੂੰਨ ਅਤੇ ਐਨੀਮਲ ਅਤੇ ਬਰਡ ਕਾਨੂੰਨ ਦੇ ਤਹਿਤ ਦੋਸ਼ ਲਗਾਏ ਗਏ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੌਜਵਾਨ 'ਤੇ ਹਮਲਾ, ਨਕਾਬਪੋਸ਼ ਲੁਟੇਰਿਆਂ ਨੇ ਕਾਰ ਖੋਹਣ ਦੀ ਕੀਤੀ ਕੋਸ਼ਿਸ਼

ਸਿੰਗਾਪੁਰ ਦੇ ਵਾਈਲਡਲਾਈਫ ਐਕਟ ਦੇ ਤਹਿਤ 'ਟੈਰਾਪਿਨ' ਯਾਨੀ ਜਲ-ਕੱਛੂਕੁੰਮਿਆਂ ਨੂੰ ਜੰਗਲੀ ਜੀਵ ਮੰਨਿਆ ਜਾਂਦਾ ਹੈ। ਸਿੰਗਾਪੁਰ ਦੇ ਨੈਸ਼ਨਲ ਪਾਰਕਸ ਬੋਰਡ ਦੇ ਅਨੁਸਾਰ, ਇਹ ਲਾਲ ਕੰਨਾਂ ਵਾਲੇ ਕੱਛੂਕੁੰਮੇ ਉੱਤਰੀ ਅਮਰੀਕਾ ਦੇ ਹਨ। ਚਾਰਜਸ਼ੀਟ ਮੁਤਾਬਕ ਕੱਛੂਕੁੰਮੇ ਕਥਿਤ ਤੌਰ 'ਤੇ ਹੁਸੈਨ ਦੇ 2 ਨਿੱਜੀ ਬੈਗਾਂ ਵਿਚ ਪੈਕ ਕੀਤੇ ਗਏ ਸਨ। ਸਿੰਗਾਪੁਰ ਦੇ ਸਥਾਈ ਨਿਵਾਸੀ ਹੁਸੈਨ ਨੇ ਕਥਿਤ ਤੌਰ 'ਤੇ ਕੱਛੂਕੁੰਮਿਆਂ ਨੂੰ ਆਪਣੇ ਬੈਗਾਂ ਵਿਚ ਪੈਕ ਕੀਤਾ,ਜੋ ਹਵਾਦਾਰ ਨਹੀਂ ਸਨ, ਜਿਸ ਕਾਰਨ ਕੱਛੂਕੁੰਮਿਆਂ ਨੂੰ ਬੇਲੋੜੀ ਤਕਲੀਫ ਹੋਈ ਹੋਵੇਗੀ। ਲਿਖਤੀ ਪ੍ਰਵਾਨਗੀ ਤੋਂ ਬਿਨਾਂ ਜੰਗਲੀ ਜੀਵਾਂ ਦਾ ਨਿਰਯਾਤ ਕਰਨ ਲਈ ਹੁਸੈਨ ਨੂੰ ਇੱਕ ਸਾਲ ਤੱਕ ਦੀ ਕੈਦ,10000 ਸਿੰਗਾਪੁਰੀ ਡਾਲਰ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: US 'ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਹੋਵੇਗੀ ਜੇਲ੍ਹ, ਗ੍ਰਿਫ਼ਤਾਰੀ ਵਾਲੇ ਕਾਨੂੰਨ 'ਤੇ ਲੱਗੀ ਰੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News