ਨਰਵ ਏਜੰਟ ਹਮਲੇ 'ਚ 2 ਰੂਸੀ ਨਾਗਰਿਕਾਂ ਖਿਲਾਫ ਮਾਮਲਾ ਦਰਜ

Wednesday, Sep 05, 2018 - 07:58 PM (IST)

ਨਰਵ ਏਜੰਟ ਹਮਲੇ 'ਚ 2 ਰੂਸੀ ਨਾਗਰਿਕਾਂ ਖਿਲਾਫ ਮਾਮਲਾ ਦਰਜ

ਲੰਡਨ — ਬ੍ਰਿਟਿਸ਼ ਵਕੀਲਾਂ ਨੇ ਦੇਸ਼ ਦੇ ਸੈਲੀਸਬਰੀ ਸ਼ਹਿਰ 'ਚ ਸਾਬਕਾ ਜਾਸੂਸ ਸਰਗੇਈ ਸਕ੍ਰਿਪਾਲ ਅਤੇ ਉਸ ਦੀ ਧੀ ਯੂਲੀਆ 'ਤੇ ਨਰਵ ਏਜੰਟ ਜ਼ਹਿਰ ਦਾ ਸ਼ਿਕਾਰ ਬਣਾਉਣ ਨੂੰ ਲੈ ਕੇ 2 ਰੂਸੀ ਨਾਗਰਿਕਾਂ 'ਤੇ ਮਾਮਲਾ ਦਰਜ ਕੀਤਾ ਹੈ।
ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਆਖਿਆ ਕਿ ਐਲੇਕਜ਼ੈਂਡਰ ਪ੍ਰੇਟੋਵ ਅਤੇ ਰੂਸਲਨ ਬੋਸ਼ੀਰੋਵ 'ਤੇ ਹੱਤਿਆ ਦਾ ਸਾਜਿਸ਼ ਰੱਚਣ, ਹੱਤਿਆ ਦੀ ਕੋਸ਼ਿਸ਼ ਕਰਨ ਅਤੇ ਨਰਵ ਏਜੰਟ ਨੋਵੀਚੋਕ ਦਾ ਇਸਤੇਮਾਲ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲਾ ਦੋਹਾਂ ਦੀ ਗੈਰ-ਹਾਜ਼ਰੀ 'ਚ ਦਰਜ ਕੀਤਾ ਗਿਆ। ਵਕੀਲ ਸੂ ਹੇਮਿੰਗ ਨੇ ਬੁੱਧਵਾਰ ਨੂੰ ਆਖਿਆ ਕਿ ਬ੍ਰਿਟੇਨ ਰੂਸ ਤੋਂ ਦੋਹਾਂ ਦੀ ਹਵਾਲਗੀ ਦੀ ਮੰਗ ਨਹੀਂ ਕਰ ਰਿਹਾ ਕਿਉਂਕਿ ਰੂਸੀ ਕਾਨੂੰਨ ਦੇ ਤਹਿਤ ਦੇਸ਼ ਦੇ ਨਾਗਰਿਕਾਂ ਦੀ ਹਵਾਲਗੀ 'ਤੇ ਰੋਕ ਹੈ। ਪੁਲਸ ਦਾ ਆਖਣਾ ਹੈ ਕਿ ਘਟਨਾ ਤੋਂ 2 ਦਿਨ ਪਹਿਲਾਂ ਪ੍ਰੇਟੋਵ ਅਤੇ ਬੋਸ਼ੀਰੋਵ ਰੂਸ ਦੇ ਪਾਸਪੋਰਟ 'ਤੇ ਮਾਸਕੋ ਤੋਂ ਲੰਡਨ ਆਏ ਸਨ ਅਤੇ ਦੋਹਾਂ ਦੀ ਉਮਰ ਕਰੀਬ 40 ਸਾਲ ਹੈ।
ਨਰਵ ਏਜੰਟ ਮਾਮਲੇ 'ਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਆਖਿਆ ਕਿ ਇਹ ਹਮਲਾ ਰੂਸ ਦੇ ਸੀਨੀਅਰ ਅਧਿਕਾਰੀਆਂ ਦੀ ਸੋਚੀ-ਸਮਝੀ ਸਾਜਿਸ਼ ਵਿਚਾਲੇ ਕੀਤਾ ਗਿਆ ਸੀ। ਮੇਅ ਨੇ ਕਿਹਾ ਇਸ ਤਰ੍ਹਾਂ ਦੇ ਹਮਲੇ ਨਾਲ ਜੇਕਰ ਸਾਡੇ ਦੇਸ਼ ਵਾਸੀਆਂ ਅਤੇ ਸਹਿਯੋਗੀਆਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਰੂਸ ਦੀ ਸੀਨੀਅਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਜਿਹੜੇ ਵੀ ਇਸ ਹਮਲੇ 'ਚ ਸ਼ਾਮਲ ਹਨ। ਉਨ੍ਹਾਂ ਅੱਗੇ ਆਖਿਆ ਕਿ ਜੇਕਰ ਇਹ ਦੋਵੇਂ ਸ਼ੱਕੀ ਰੂਸੀ ਨਾਗਰਿਕ ਰੂਸ ਛੱਡ ਕੇ ਕਿਤੇ ਵੀ ਜਾਂਦੇ ਹਨ ਤਾਂ ਇਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ।


Related News