ਕਾਰਪੇਂਟਰ ਦੀ ਬਦਲੀ ਕਿਸਮਤ, 50 ਡਾਲਰ ਦੀ ਲਾਟਰੀ ਤੋਂ ਬਣਿਆ 8 ਕਰੋੜ ਦਾ ਮਾਲਕ

03/06/2024 12:09:34 PM

ਨਿਊਯਾਰਕ (ਰਾਜ ਗੋਗਨਾ)- ਹਰ ਕੋਈ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਦੌਲਤ ਕਮਾਉਣਾ ਚਾਹੁੰਦਾ ਹੈ। ਕੁਝ ਲੋਕਾਂ ਨੂੰ ਇਹ ਆਸਾਨੀ ਨਾਲ ਮਿਲ ਜਾਂਦੀ ਹੈ, ਜਦੋਂ ਕਿ ਦੂਜਿਆਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਬਿਨਾਂ ਮਿਹਨਤ ਦੇ ਪੈਸੇ ਮਿਲਣਾ ਕਿਸਮਤ ਦੀ ਗੱਲ ਹੈ। ਹਾਲਾਂਕਿ ਕੁਝ ਲੋਕਾਂ ਦੀ ਕਿਸਮਤ ਇੰਨੀ ਤੇਜ਼ ​​ਹੁੰਦੀ ਹੈ ਕਿ ਉਨ੍ਹਾਂ ਦੇ ਸੱਟੇਬਾਜ਼ੀ ਵੀ ਸੱਚ ਹੋ ਜਾਂਦੀ ਹੈ। ਹਾਲ ਹੀ ਵਿਚ ਇਕ ਕਾਰਪੇਂਟਰ ਨੇ ਓਨੀ ਦੌਲਤ ਇਕ ਝਟਕੇ ਵਿਚ ਕਮਾ ਲਈ, ਜਿੰਨੀ ਦੌਲਤ ਆਮ ਵਿਅਕਤੀ ਨੂੰ ਇਕੱਠੀ ਕਰਨ ਵਿੱਚ ਸਾਰੀ ਉਮਰ ਲੱਗ ਜਾਂਦੀ ਹੈ। 

ਹੁਣ ਉਸ ਕੋਲ ਇੰਨਾ ਪੈਸਾ ਹੈ ਕਿ ਉਸ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਕਾਰਪੇਂਟਰ ਦਾ ਨਾਮ ਡੇਵੇਸਨ ਐਲਵੇਸ ਮਾਰਟਿਨਸ ਹੈ ਅਤੇ ਉਹ ਅਮਰੀਕਾ ਦੇ ਮੈਸਾਚੁਸੇਟਸ ਸੂਬੇ ਦਾ ਨਿਵਾਸੀ ਹੈ। ਜਿਸ ਨੇ 50 ਡਾਲਰ ਦੀ ਲਾਟਰੀ ਤਕਰੀਬਨ 4000 ਕੁ ਹਜ਼ਾਰ ਰੁਪਏ ਦੀ ਖਰੀਦੀ ਅਤੇ ਉਹ 8 ਕਰੋੜ ਦਾ ਮਾਲਕ ਬਣ ਗਿਆ। ਰਿਪੋਰਟ ਅਨੁਸਾਰ ਡੇਵਸਨ ਐਲਵੇਸ ਮਾਰਟਿਨਸ ਨਾਮੀਂ ਵਿਅਕਤੀ ਨੇ ਇਸ ਸਾਲ ਜਨਵਰੀ ਵਿੱਚ ਇੱਕ ਸਕ੍ਰੈਚ ਲਾਟਰੀ ਦਾ ਕਾਰਡ ਖਰੀਦਿਆ ਸੀ। ਜਿਸ 'ਤੇ ਕਰੀਬ 50 ਹਜ਼ਾਰ ਦਾ ਇਨਾਮ ਸੀ। ਉਹ ਇਸ ਤੋਂ ਬਹੁਤ ਖੁਸ਼ ਸੀ ਪਰ ਉਸ ਨੂੰ ਉਮੀਦ ਨਹੀਂ ਸੀ ਕਿ ਇੰਨੇ ਛੋਟੇ ਨਿਵੇਸ਼ ਤੋਂ ਉਸ ਨੂੰ ਕਰੋੜਾਂ ਰੁਪਏ ਮਿਲਣਗੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-UK ਵੱਲੋਂ 'ਸਟੱਡੀ ਵੀਜ਼ਾ' ਜਾਰੀ ਕਰਨ 'ਚ ਆਈ ਗਿਰਾਵਟ, ਜਾਣੋ ਭਾਰਤੀਆਂ ਦੀ ਸਥਿਤੀ

ਉਸ ਨੇ ਫਿਰ ਉਸੇ ਸਟੋਰ ਤੋਂ ਸਿਰਫ 50 ਡਾਲਰ ਭਾਵ ਲਗਭਗ 4 ਹਜਾਰ ਰੁਪਏ ਦਾ ਸਕ੍ਰੈਚ ਲਾਟਰੀ ਕਾਰਡ ਖਰੀਦਿਆ। ਜਿਸ 'ਤੇ ਉਸ ਨੂੰ ਇਸ ਵਾਰ 1 ਮਿਲੀਅਨ ਯਾਨੀ 8.24 ਕਰੋੜ ਰੁਪਏ ਦਾ ਇਨਾਮ ਲੱਗ ਗਿਆ। ਅਜਿਹੀ ਕਿਸਮਤ ਹਰ ਕਿਸੇ ਨੂੰ ਨਹੀ ਮਿਲਦੀ। ਜੇਂਤੂ ਡੀਵਸਨ ਐਲਵੇਸ ਮਾਰਟਿਨਸ ਨੂੰ ਨਾ ਸਿਰਫ ਖ਼ੁਦ ਨੂੰ ਫ਼ਾਇਦਾ ਹੋਇਆ ਹੈ, ਬਲਕਿ ਉਸ ਸਟੋਰ ਦੇ ਮਾਲਿਕ ਨੂੰ ਵੀ ਫ਼ਾਇਦਾ ਹੋਇਆ ਹੈ ਜਿਸ ਤੋਂ ਉਸ ਨੇ ਟਿਕਟ ਖਰੀਦੀ ਸੀ। ਉਸ ਸਟੋਰ ਨੂੰ ਬੋਨਸ ਵਜੋਂ ਭਾਰਤੀ ਕਰੰਸੀ ਦੇ ਹਿਸਾਬ ਨਾਲ 8 ਲੱਖ ਰੁਪਏ ਮਿਲੇ ਹਨ। ਲਾਟਰੀ ਵੈਬਸਾਈਟ ਅਨੁਸਾਰ, 2,016,000 ਵਿੱਚੋਂ ਸਿਰਫ ਇੱਕ ਨੂੰ ਇਸ ਤਰ੍ਹਾਂ ਦਾ ਜੈਕਪਾਟ ਮਿਲਦਾ ਹੈ ਅਤੇ ਉਹ ਖੁਸ਼ਕਿਸਮਤ ਵਿਅਕਤੀ ਡੇਵਸਨ ਐਲਵੇਸ ਮਾਰਟਿਨਸ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News