ਬ੍ਰਿਟੇਨ : PM ਰਿਸ਼ੀ ਸੁਨਕ ਦੀ ਰਿਹਾਇਸ਼ ਡਾਊਨਿੰਗ ਸਟ੍ਰੀਟ ਦੇ ਗੇਟ ਨਾਲ ਟਕਰਾਈ ਕਾਰ, ਇਕ ਗ੍ਰਿਫ਼ਤਾਰ

05/26/2023 5:39:01 AM

ਲੰਡਨ (ਭਾਸ਼ਾ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਦਫ਼ਤਰ ਅਤੇ ਰਿਹਾਇਸ਼ '10 ਡਾਊਨਿੰਗ ਸਟ੍ਰੀਟ' ਦੇ ਗੇਟ ਨਾਲ ਵੀਰਵਾਰ ਨੂੰ ਇਕ ਕਾਰ ਟਕਰਾ ਗਈ। ਮੈਟਰੋਪੋਲੀਟਨ ਪੁਲਸ ਨੇ ਇਸ ਸਬੰਧੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੈਟਰੋਪੋਲੀਟਨ ਪੁਲਸ ਨੇ ਇਕ ਬਿਆਨ 'ਚ ਕਿਹਾ, "ਸ਼ਾਮ ਲਗਭਗ 4.20 ਵਜੇ (ਸਥਾਨਕ ਸਮੇਂ) 'ਤੇ ਇਕ ਕਾਰ ਵ੍ਹਾਈਟਹਾਲ 'ਤੇ ਡਾਊਨਿੰਗ ਸਟ੍ਰੀਟ ਦੇ ਗੇਟ ਨਾਲ ਟਕਰਾ ਗਈ।"

ਇਹ ਵੀ ਪੜ੍ਹੋ : ਅਮਰੀਕਾ ’ਚ ਨੌਜਵਾਨ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

ਪੁਲਸ ਨੇ ਕਿਹਾ, “ਹਥਿਆਰਬੰਦ ਅਧਿਕਾਰੀਆਂ ਨੇ ਅਪਰਾਧਿਕ ਨੁਕਸਾਨ ਅਤੇ ਖਤਰਨਾਕ ਡਰਾਈਵਿੰਗ ਦੇ ਸ਼ੱਕ ਵਿੱਚ ਇਕ ਵਿਅਕਤੀ ਨੂੰ ਘਟਨਾ ਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਜਾਂਚ ਜਾਰੀ ਹੈ।'' ਅਧਿਕਾਰੀ ਜਲਦ ਹੀ ਮੌਕੇ 'ਤੇ ਪਹੁੰਚ ਗਏ ਤੇ ਕੁਝ ਸਮੇਂ ਵਿੱਚ ਕਾਰਵਾਈ ਨੂੰ ਖ਼ਤਮ ਕਰਦੇ ਦੇਖਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ : ਵ੍ਹਾਈਟ ਹਾਊਸ 'ਚ ਟਰੱਕ ਵਾੜਨ ਦੀ ਕੀਤੀ ਸੀ ਕੋਸ਼ਿਸ਼, ਭਾਰਤੀ ਮੂਲ ਦਾ ਦੋਸ਼ੀ ਅਗਲੇ ਹਫ਼ਤੇ ਤੱਕ ਹਿਰਾਸਤ 'ਚ

ਡਾਊਨਿੰਗ ਸਟ੍ਰੀਟ 'ਚ ਸੁਨਕ ਸਨ ਜਾਂ ਨਹੀਂ?

ਲੰਡਨ ਦੇ ਮਸ਼ਹੂਰ ਟ੍ਰੈਫਲਗਰ ਸਕੁਆਇਰ ਤੋਂ ਪਾਰਲੀਮੈਂਟ ਸਕੁਆਇਰ ਦੇ ਵਿਚਕਾਰ ਸਥਿਤ ਵ੍ਹਾਈਟਹਾਲ ਦੀ ਘੇਰਾਬੰਦੀ ਕੀਤੀ ਗਈ ਸੀ। ਡਾਊਨਿੰਗ ਸਟ੍ਰੀਟ ਦੇ ਅੰਦਰ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਅੰਦਰ ਰਹਿਣ ਲਈ ਕਿਹਾ ਗਿਆ ਹੈ ਤੇ ਇਹ ਅਸਪੱਸ਼ਟ ਹੈ ਕਿ ਕੀ ਘਟਨਾ ਦੇ ਸਮੇਂ ਸੁਨਕ ਆਪਣੇ ਦਫ਼ਤਰ ਵਿੱਚ ਸੀ ਜਾਂ ਨਹੀਂ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ 'ਚ ਇਕ ਚਿੱਟੇ ਰੰਗ ਦੀ ਪੈਸੰਜਰ ਕਾਰ ਜਿਸ ਦੀ ਡਿੱਕੀ ਖੁੱਲ੍ਹੀ ਹੋਈ ਹੈ, ਡਾਊਨਿੰਗ ਸਟ੍ਰੀਟ ਦੇ ਗੇਟ 'ਤੇ ਘੁੰਮਦੀ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਅਣਐਲਾਨਿਆ ਮਾਰਸ਼ਲ ਲਾਅ! ਇਮਰਾਨ ਤੇ ਬੁਸ਼ਰਾ ਬੀਬੀ ਦੇ ਦੇਸ਼ ਛੱਡਣ ’ਤੇ ਰੋਕ

ਫਸਟ ਲਾਈਨ ਦੀ ਸਕਿਓਰਿਟੀ ਹੈ ਡਾਊਨਿੰਗ ਸਟ੍ਰੀਟ ਦਾ ਗੇਟ

ਡਾਊਨਿੰਗ ਸਟ੍ਰੀਟ ਦਾ ਗੇਟ ਫਸਟ ਲਾਈਨ ਦੀ ਸਕਿਓਰਿਟੀ ਹੈ। ਇਸ ਗੇਟ 'ਤੇ ਹਮੇਸ਼ਾ ਹਥਿਆਰਬੰਦ ਫੋਰਸ ਤਾਇਨਾਤ ਰਹਿੰਦੀ ਹੈ। ਸਟ੍ਰੀਟ 'ਤੇ ਚੱਲਣ ਵਾਲੀਆਂ ਸਰਕਾਰੀ ਕਾਰਾਂ ਨੂੰ ਹੇਠਾਂ ਉਤਰਦਿਆਂ ਹੀ ਚੈੱਕ ਕੀਤਾ ਜਾਂਦਾ ਹੈ। ਇੱਥੇ ਹਮੇਸ਼ਾ ਹਾਈ ਸਕਿਓਰਿਟੀ ਰਹਿੰਦੀ ਹੈ। 1989 'ਚ ਡਾਊਨਿੰਗ ਸਟ੍ਰੀਟ ਦੇ ਗੇਟ ਦੇ ਬਾਹਰ ਇਕ ਆਈਆਰਏ ਬੰਬ ਧਮਾਕਾ ਹੋਇਆ ਸੀ। ਇਸ ਦੇ ਨਾਲ ਹੀ 1991 'ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ 3 ਮੋਰਟਾਰ ਦਾਗੇ ਗਏ ਸਨ। ਉਦੋਂ ਤੋਂ ਉਥੇ ਸੁਰੱਖਿਆ ਵਿਵਸਥਾ ਕਾਫੀ ਵਧਾ ਦਿੱਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News