ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ : 170 ਕੀਮੋਥੈਰੇਪੀਜ਼ ਨਾਲ ਕੈਂਸਰ ਨੂੰ ਹਰਾ ਕੇ ਇਹ ਸ਼ਖਸ ਬਣਿਆ ‘ਪਿਤਾ’

Tuesday, Nov 09, 2021 - 06:25 PM (IST)

ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ : 170 ਕੀਮੋਥੈਰੇਪੀਜ਼ ਨਾਲ ਕੈਂਸਰ ਨੂੰ ਹਰਾ ਕੇ ਇਹ ਸ਼ਖਸ ਬਣਿਆ ‘ਪਿਤਾ’

ਇੰਟਰਨੈਸ਼ਨਲ ਡੈਸਕ : ਦੁਨੀਆ ’ਚ ਸਭ ਤੋਂ ਖਤਰਨਾਕ ਬੀਮਾਰੀ ਕੈਂਸਰ ਹੈ ਤੇ ਇਸ ਤੋਂ ਬਚਾਅ ਲਈ ਹੋਣ ਵਾਲੀ ਕੀਮੋਥੈਰੇਪੀ ਨੂੰ ਕੋਈ-ਕੋਈ ਸਹਾਰਦਾ ਹੈ। ਕੀਮੋਥੈਰੇਪੀ ਦਾ ਨਾਂ ਸੁਣਦੇ ਹੀ ਹਰ ਕਿਸੇ ਦੇ ਮਨ ’ਚ ਅਜਿਹਾ ਖੌਫ਼ ਆ ਜਾਂਦਾ ਹੈ। ਕੀਮੋਥੈਰੇਪੀ ਇੰਨੀ ਤਕਲੀਫ਼ਦੇਹ ਹੁੰਦੀ ਹੈ ਕਿ ਕਈ ਮਰੀਜ਼ ਇਲਾਜ ਵਿਚਾਲੇ ਹੀ ਛੱਡ ਦਿੰਦੇ ਹਨ ਪਰ ਬ੍ਰਿਟੇਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਸ਼ਖਸ ਦੀ 170 ਵਾਰ ਕੀਮੋਥੈਰੇਪੀ ਹੋਈ ਹੈ। ਇਸ ਜਾਨਲੇਵਾ ਦਰਦ ਨੂੰ ਸਹਿਣ ਤੋਂ ਬਾਅਦ ਵੀ ਉਹ ‘ਪਿਤਾ’ ਬਣਿਆ। ਇਸ ਲਈ ਉਸ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ : ਇਸਲਾਮਾਬਾਦ ’ਚ ਬਣੇਗਾ ਪਹਿਲਾ ਹਿੰਦੂ ਮੰਦਰ, ਪਾਕਿ ਅਧਿਕਾਰੀਆਂ ਨੇ ਬਹਾਲ ਕੀਤੀ ਪਲਾਟ ਦੀ ਅਲਾਟਮੈਂਟ

ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਰਹਿਣ ਵਾਲੇ ਜੋਨਾਥਨ ਜੋਨਸ ਨੂੰ 17 ਸਾਲ ਦੀ ਉਮਰ ’ਚ ਹੀ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਨੂੰ ਬ੍ਰੇਨ ਟਿਊਮਰ ਹੈ। ਜਦੋਂ ਉਹ ਵੱਡੇ ਹੋਏ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਡਰ ਸਤਾਉਣ ਲੱਗਾ ਕਿ ਸ਼ਾਇਦ ਉਹ ਕਦੀ ਵੀ ਪਿਤਾ ਨਹੀਂ ਬਣ ਸਕਣਗੇ ਪਰ ਡਾਕਟਰ ਲਗਾਤਾਰ ਉਨ੍ਹਾਂ ਦਾ ਹੌਸਲਾ ਵਧਾਉਂਦੇ ਰਹੇ, ਨਾਲ ਹੀ ਉਨ੍ਹਾਂ ਨੂੰ ਦਰਦਨਾਕ ਕੀਮੋਥੈਰੇਪੀ ਦੇ ਲੰਮੇ ਦੌਰ ’ਚੋਂ ਗੁਜ਼ਰਨ ਲਈ ਮਾਨਸਿਕ ਤੌਰ ’ਤੇ ਤਿਆਰ ਕਰਦੇ ਰਹੇ ਜੋਨਾਥਨ ਦੀ 170 ਵਾਰ ਕੀਮੋਥੈਰੇਪੀ ਹੋਈ। ਜੋਨਾਥਨ ਹੁਣ ਪੂਰੀ ਤਰ੍ਹਾਂ ਠੀਕ ਹਨ ਤੇ ਉਨ੍ਹਾਂ ਦੇ ਪਿਤਾ ਬਣਨ ਦਾ ਸੁਫ਼ਨਾ ਵੀ ਪੂਰਾ ਹੋ ਗਿਆ ਹੈ। ਮੈਂ ਹੁਣ ਪੂਰੀ ਤਰ੍ਹਾਂ ਠੀਕ ਹਾਂ ਤੇ ਆਪਣੇ ਪੁੱਤਰ ਤੇ ਪਤਨੀ ਡੇਨੀਅਲ ਨਾਲ ਆਮ ਜ਼ਿੰਦਗੀ ਬਿਤਾ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਮੇਰੀ ਇਹ ਕਹਾਣੀ ਕਈ ਲੋਕਾਂ ਨੂੰ ਮਜ਼ਬੂਤ ਤੇ ਆਸ਼ਾਵਾਦੀ ਬਣਾਏਗੀ।

ਨੋਟ-ਕੈਂਸਰ ਨੂੰ ਮਾਤ ਦੇਣ ਵਾਲੇ ਜੋਨਾਥਨ ਜੋਨਸ ਬਾਰੇ ਕੀ ਹੈ ਤੁਹਾਡੀ ਰਾਏ?


author

Manoj

Content Editor

Related News