ਕੈਨੇਡੀਅਨਾਂ ਨੇ ''ਆਕਸੀਜਨ ਫਾਰ ਇੰਡੀਆ'' ਮੁਹਿੰਮ ਲਈ ਇਕੱਠੇ ਕੀਤੇ 4,4 ਲੱਖ ਡਾਲਰ

Tuesday, May 18, 2021 - 01:31 AM (IST)

ਕੈਨੇਡੀਅਨਾਂ ਨੇ ''ਆਕਸੀਜਨ ਫਾਰ ਇੰਡੀਆ'' ਮੁਹਿੰਮ ਲਈ ਇਕੱਠੇ ਕੀਤੇ 4,4 ਲੱਖ ਡਾਲਰ

ਟੋਰਾਂਟੋ - ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ (ਆਈ. ਸੀ. ਸੀ. ਸੀ.) ਨੇ 82 ਹੋਰ ਭਾਈਚਾਰਕ ਸੰਗਠਨਾਂ ਨਾਲ ਮਿਲ ਕੇ ਕੋਵਿਡ-19 ਦੀ ਦੂਜੀ ਲਹਿਰ ਨਾਲ ਜੂਝ ਰਹੇ ਭਾਰਤ ਵਿਚ ਆਕਸਜੀਨ ਕੰਸਨਟ੍ਰੇਟਰਸ ਲਈ 4,40,220 ਕੈਨੇਡੀਆਈ ਡਾਲਰ (2.66 ਕਰੋੜ ਰੁਪਏ) ਇਕੱਠੇ ਕੀਤੇ ਹਨ। ਆਈ. ਸੀ. ਸੀ. ਸੀ. ਵੱਲੋਂ ਇਹ ਮੁਹਿੰਮ ਅਗਲੇ 4 ਹਫਤਿਆਂ ਤੱਕ ਐਤਵਾਰ ਨੂੰ 3 ਘੰਟੇ ਚਲੱਗੀ। ਆਈ. ਸੀ. ਸੀ. ਸੀ. ਨੇ ਕਿਹਾ ਕਿ ਆਕਸੀਜਨ ਸਪਲਾਈ ਭਾਰਤ ਦੇ ਕਲਾਸ 2 ਅਤੇ ਕਲਾਸ-3 ਸ਼ਹਿਰਾਂ ਵਿਚ ਕੀਤੀ ਜਾਵੇਗੀ।

ਆਈ. ਸੀ. ਸੀ. ਸੀ. ਵੱਲੋਂ ਸੋਮਵਾਰ ਜਾਰੀ ਬਿਆਨ ਮੁਤਾਬਕ ਪਹਿਲੇ ਸੈਸ਼ਨ ਵਿਚ ਕੁੱਲ 4,40,220 ਕੈਨੇਡੀਅਨ ਡਾਲਰ ਇਕੱਠੇ ਕੀਤੇ। ਬਿਆਨ ਵਿਚ ਕਿਹਾ ਗਿਆ ਕਿ ਅਸੀਂ ਮੰਨਦੇ ਹਾਂ ਕਿ ਇਕੱਲੇ ਬਹੁਤ ਕੁਝ ਹਾਸਲ ਨਹੀਂ ਕੀਤਾ ਜਾ ਸਕਦਾ.... ਪਰ ਇਕੱਠੇ ਮਿਲ ਕੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਇਸ ਲਈ ਅਸੀਂ ਇਸ ਮਨੁੱਖੀ ਯਤਨ ਵਿਚ ਅਸੀਂ ਮਦਦ ਲਈ 82 ਤੋਂ ਵਧ ਹੋਰ ਭਾਰਤੀ-ਕੈਨੇਡੀਆਈ ਅਤੇ ਭਾਈਚਾਰਕ ਸੰਗਠਨਾਂ ਨੂੰ ਇਕੱਠੇ ਲਿਆ ਰਹੇ ਹਾਂ। ਉਥੇ ਹੀ ਬੀਤੇ ਮਹੀਨੇ ਕੈਨੇਡੀਆਈ ਸਰਕਾਰ ਨੇ ਭਾਰਤੀ ਰੈੱਡ ਕ੍ਰਾਸ ਨੂੰ ਕੋਵਿਡ-19 ਨਾਲ ਸਬੰਧਿਤ ਐਮਰਜੈਂਸੀ ਕਾਰਜਾਂ ਵਿਚ ਸਹਾਇਤਾ ਲਈ ਕੈਨੇਡੀਆਈ ਰੈੱਡ ਕ੍ਰਾਸ ਰਾਹੀਂ ਇਕ ਕਰੋੜ ਕੈਨੇਡੀਆਈ ਡਾਲਰ ਦੀ ਮਨਜ਼ੂਰੀ ਦਿੱਤੀ ਸੀ।


author

Khushdeep Jassi

Content Editor

Related News