ਅਮਰੀਕਾ 'ਚ ਭਾਰਤੀ ਮੂਲ ਦਾ ਕੈਨੇਡੀਅਨ ਟਰੱਕ ਡਰਾਈਵਰ 140 ਕਿਲੋ ਸ਼ੱਕੀ ਕੋਕੀਨ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ

Thursday, Mar 03, 2022 - 12:29 PM (IST)

ਅਮਰੀਕਾ 'ਚ ਭਾਰਤੀ ਮੂਲ ਦਾ ਕੈਨੇਡੀਅਨ ਟਰੱਕ ਡਰਾਈਵਰ 140 ਕਿਲੋ ਸ਼ੱਕੀ ਕੋਕੀਨ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਡੈਟਰਾਇਟ ਵਿਚ ਇੱਕ ਸੈਮੀ ਟਰੱਕ ਡਰਾਈਵਰ ਨੂੰ ਡੈਟਰਾਇਟ ਤੋਂ ਕੈਨੇਡਾ ਤੱਕ ਅੰਬੈਸਡਰ ਬ੍ਰਿਜ 'ਤੇ ਕੋਕੀਨ ਦੇ 6 ਡਫਲ ਬੈਗ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਹੈ। ਡੈਟ੍ਰੋਇਟ ਕੰਟਰਾਬੈਂਡ ਐਨਫੋਰਸਮੈਂਟ ਟੀਮ ਦੇ ਅਨੁਸਾਰ ਅੰਬੈਸਡਰ ਬ੍ਰਿਜ ਦੇ ਡੀਟ੍ਰੋਇਟ ਵਾਲੇ ਪਾਸੇ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਨੇ ਇੱਕ ਵਪਾਰਕ ਟਰੈਕਟਰ ਅਤੇ ਸਾਫਟ ਸਾਈਡ ਕਵਰਡ ਫਲੈਟਬੈੱਡ ਟ੍ਰੇਲਰ ਦੇ ਡਰਾਈਵਰ ਜਗਰੰਤ ਸਿੰਘ ਗਿੱਲ ਨਾਲ ਰੋਕ ਕੇ ਗੱਲ ਕੀਤੀ ਕਿ ਉਹ ਕਿੱਥੋਂ ਆ ਰਿਹਾ ਸੀ ਅਤੇ ਕੀ ਲਿਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਪੂਰੀ ਤਰ੍ਹਾਂ ਖੋਲ੍ਹੇ ਬਾਰਡਰ

ਡਰਾਈਵਰ ਜਗਰੰਤ ਸਿੰਘ ਗਿੱਲ ਨੇ ਦੱਸਿਆ ਕਿ ਉਹ “ਮੈਰੀਅਨ, ਇੰਡੀਆਨਾ ਸੂਬੇ ਤੋ ਸਟੀਲ ਰੀਲਜ ਦਾ ਲੌਡ ਲੈ ਕੇ ਕੈਨੇਡਾ ਵੱਲ ਆ ਰਿਹਾ ਸੀ। ਸ਼ੱਕ ਪੈਣ 'ਤੇ ਅਧਿਕਾਰੀਆ ਨੇ ਗਿੱਲ ਨੂੰ ਆਪਣੇ ਟਰੱਕ ਨੂੰ ਪਾਰਕ ਕਰਨ ਲਈ ਕਿਹਾ। ਫਲੈਟਬੈੱਡ ਦੇ ਹੇਠਾਂ ਵਾਲੀ ਸਾਈਡ ਸਟੋਰੇਜ ਕੰਪਾਰਟਮੈਂਟ ਦੀ ਤਲਾਸ਼ੀ ਦੇ ਦੌਰਾਨ ਉਸ ਨੂੰ ਬਾਹਰ ਜਾਣ ਲਈ ਕਿਹਾ। ਤਲਾਸ਼ੀ ਦੌਰਾਨ ਟਰੱਕ ਵਿੱਚ ਅਧਿਕਾਰੀਆਂ ਨੇ ਤੁਰੰਤ ਕਈ ਡਫਲ ਬੈਗ ਵੇਖੇ। ਡਫਲ ਬੈਗਾਂ ਦੇ ਅੰਦਰ ਅਧਿਕਾਰੀਆਂ ਨੂੰ ਪਲਾਸਟਿਕ ਨਾਲ ਲਪੇਟਿਆ ਬੰਡਲ ਮਿਲਿਆ, ਜਿਸ 'ਤੇ ਵੱਖ-ਵੱਖ ਲੋਗੋ ਅਤੇ ਨੰਬਰ ਸਨ।

ਇਸ ਮਗਰੋਂ ਡਰਾਈਵਰ ਗਿੱਲ ਨੂੰ ਹਥਕੜੀ ਵਿੱਚ ਰੱਖਿਆ ਗਿਆ ਸੀ।ਅਧਿਕਾਰੀਆਂ ਵੱਲੋ ਤਲਾਸ਼ੀ ਲੈਣ 'ਤੇ ਇਹ ਸ਼ੱਕੀ ਕੌਕੀਨ ਜਿਸ ਦਾ ਵਜ਼ਨ 140.75 ਕਿਲੋਗ੍ਰਾਮ ਸੀ। ਫਲ਼ੈਟ ਬੈੱਡ ਟ੍ਰੇਲਰ ਦੇ ਸਟੋਰਜ ਦੇ ਕਾਮਪਾਰਮੈਂਟ ਵਿੱਚੋਂ ਬਰਾਮਦ ਹੋਈ।ਡਰਾਈਵਰ ਗਿੱਲ ਵੱਲੋਂ ਬਾਰਡਰ ਅਧਿਕਾਰੀਆਂ ਸਾਹਮਣੇ ਦਾਅਵਾ ਕੀਤਾ ਗਿਆ ਕਿ ਉਸਨੂੰ ਨਹੀਂ ਪਤਾ ਕਿ ਇਹ ਕੋਕੀਨ ਉਸਦੇ ਟ੍ਰੇਲਰ ਦੇ ਸਟੋਰੇਜ ਡੱਬੇ ਵਿੱਚ ਕਿਵੇਂ ਆਈ।


author

Vandana

Content Editor

Related News