ਭਾਰਤ ''ਚ ਦਹਿਸ਼ਤ ਫੈਲਾਉਣ ਲਈ ਖ਼ਾਲਿਸਤਾਨੀ ਸਮਰਥਕਾਂ ਨੂੰ ਵਰਤ ਰਿਹਾ ਹੈ ISI : ਰਿਪੋਰਟ

07/10/2020 4:00:38 PM

ਟੋਰਾਂਟੋ (ਬਿਊਰੋ): ਇਕ ਨਵੀਂ ਰਿਪੋਰਟ ਮੁਤਾਬਕ ਦੋ ਕੈਨੇਡੀਅਨ ਸਿੱਖ, ਜਿਹਨਾਂ ਨੂੰ ਨੋ ਫਲਾਈ ਲਿਸਟ ਵਿਚ ਰੱਖਿਆ ਗਿਆ ਸੀ ਹੁਣ ਉਹਨਾਂ ਨੂੰ ਦੇਸ਼ ਵਿਚ ਪ੍ਰੋ ਖਾਲਿਸਤਾਨ ਤੱਤਾਂ ਦੀ ਵਰਤੋਂ ਕਰਨ ਲਈ ਕਥਿਤ ਰੂਪ ਨਾਲ ਪਾਕਿਸਤਾਨੀ ਸਾਜਿਸ਼ ਨਾਲ ਜੋੜਿਆ ਜਾ ਰਿਹਾ ਹੈ।ਇਹਨਾਂ ਦੋਹਾਂ ਸਿੱਖਾਂ ਦਾ ਨਾਮ ਭਗਤ ਸਿੰਘ ਬਰਾਰ ਅਤੇ ਉਸ ਦਾ ਕਾਰੋਬਾਰੀ ਸਾਥੀ ਪਰਵਕਾਰ ਸਿੰਘ ਦੁਲਾਈ ਹੈ।

ਇਹਨਾਂ ਦੋਹਾਂ ਸਿੱਖਾਂ ਦੇ ਲਈ ਹਵਾਈ ਯਾਤਰਾ 'ਤੇ ਪਾਬੰਦੀ ਲਗਾਈ ਗਈ ਸੀ। ਕੈਨੇਡਾ ਆਉਟਲੇਟ ਗਲੋਬਲ ਨਿਊਜ਼ ਵਿਚ ਸਟੇਵਾਰਟ ਬੇਲ ਦੀ ਰਿਪੋਰਟ ਦੇ ਮੁਤਾਬਕ ਬਰਾਰ ਅੱਤਵਾਦ ਨੂੰ ਵਧਾਵਾ ਦੇ ਰਿਹਾ ਸੀ, ਜਿਸ ਵਿਚ ਨੌਜਵਾਨਾਂ ਨੂੰ ਕੱਟੜਤਾ ਸਿਖਾਈ ਜਾ ਰਹੀ ਸੀ ਤਾਂ ਜੋ ਖਾਲਿਸਤਾਨ ਨੂੰ ਸੁਤੰਤਰ ਕੀਤਾ ਜਾ ਸਕੇ। ਇਸ ਵਿਚ ਹਮਲਾ ਕਰਨਾ, ਹਥਿਆਰਾਂ ਦਾ ਪ੍ਰਬੰਧ ਕਰਨਾ ਅਤੇ ਭਾਰਤ ਵਿਚ ਹਮਲਾ ਕਰਾਉਣਾ ਜਿਹੀਆਂ ਯੋਜਨਾਵਾਂ ਸ਼ਾਮਲ ਸਨ। ਇਸ ਰਿਪੋਰਟ ਵਿਚ ਦੁਲਾਈ ਨੂੰ ਅੱਤਵਾਦ ਸੰਬੰਧੀ ਗਤੀਵਿਧੀਆਂ ਦੀ ਸਹੂਲਤ ਮੁਹੱਈਆ ਕਰਾਉਣ ਵਾਲੇ ਸ਼ਖਸ ਦੇ ਤੌਰ 'ਤੇ ਦੱਸਿਆ ਗਿਆ ਹੈ। 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਰਾਰ ਸਾਲ 2015 ਵਿਚ ਪਾਕਿਸਤਾਨ ਗਿਆ ਸੀ ਅਤੇ ਗੁਰਜੀਤ ਸਿੰਘ ਚੀਮਾ ਦੇ ਨਾਲ ਮਿਲ ਕੇ ਭਾਰਤ ਵਿਚ ਹਮਲਾ ਕਰਾਉਣ ਦੀ ਯੋਜਨਾ ਬਣਾ ਰਿਹਾ ਸੀ। ਰਿਪੋਰਟ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਬਰਾਰ ਗੁਰਦੁਆਰਿਆਂ ਤੋਂ ਪੈਸਾ ਇਕੱਠਾ ਕਰਦਾ ਸੀ ਅਤੇ ਉਸ ਫੰਡ ਦਾ ਵੱਡਾ ਹਿੱਸਾ ਭਾਰਤ ਵਿਰੋਧੀ ਗਤੀਵਿਧੀਆਂ ਦੇ ਲਈ ਵਰਤਦਾ ਸੀ। ਬਰਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਜੁੜਿਆ ਸੀ। ਦੁਲਾਈ ਨੂੰ ਵੀ ਖਾਲਿਸਤਾਨ ਸਮਰਥਕ ਦੱਸਿਆ ਜਾਂਦਾ ਸੀ। ਇਸ ਦੇ ਬਾਅਦ ਸਾਲ 2018 ਵਿਚ ਬਰਾਰ ਇਕ ਵਾਰ ਫਿਰ ਪਾਕਿਸਤਾਨ ਗਿਆ ਅਤੇ ਆਪਣੇ ਪਿਤਾ ਲਖਵੀਰ ਸਿੰਘ ਨਾਲ ਮਿਲਿਆ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨਾਲ ਇਕ ਹੋਰ ਸਿਖਰ ਸੰਮਲੇਨ ਦਾ ਕੋਈ ਫਾਇਦਾ ਨਹੀਂ : ਕਿਮ ਯੋ-ਜੋਂਗ

ਹਾਲੇ ਤੱਕ ਬਰਾਰ ਅਤੇ ਦੁਲਾਈ ਦੇ ਵਿਰੁੱਧ ਕੋਰਟ ਵਿਚ ਅੱਤਵਾਦ ਗਤੀਵਿਧੀਆਂ ਨਾਲ ਸਬੰਧਤ ਕੋਈ ਵੀ ਮਾਮਲਾ ਸਾਬਤ ਨਹੀਂ ਹੋ ਪਾਇਆ ਹੈ। ਉੱਥੇ ਕੈਨੇਡਾ ਵਿਚ ਵਕੀਲਾਂ ਵੱਲੋਂ ਫਾਈਲ ਕੀਤੇ ਗਏ ਕੈਨੇਡੀਅਨ ਸਿਕਓਰਿਟੀ ਦਸਤਾਵੇਜ਼ ਦੇ ਤਹਿਤ ਲਗਾਏ ਗਏ ਦੋਸ਼ਾਂ ਨੂੰ ਵੀ ਦੋਵੇਂ ਖਾਰਿਜ ਕਰਦੇ ਹਨ। ਓਟਾਵਾ ਵਿਚ ਭਾਰਤ ਦੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਇਨ੍ਹਾਂ ਖੁਲਾਸਿਆਂ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਭਾਵੇਂਕਿ, ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਨਵੀਂ ਦਿੱਲੀ ਦਾ ਮੰਨਣਾ ਹੈ ਕਿ ਇਸ ਉਦਾਹਰਣ ਨਾਲ ਉਨ੍ਹਾਂ ਦੇ ਵਿਸ਼ਵਾਸ ਵਿੱਚ ਕਮੀ ਆਈ ਹੈ ਕਿ ਪਾਕਿਸਤਾਨ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ ਵਿੱਚ ਸ਼ਾਮਲ ਹੈ, ਜਿਸ ਵਿਚ ਭਾਰਤ ਵਿਚ ਅੱਤਵਾਦੀ ਹਮਲੇ ਦੀ ਕੋਸ਼ਿਸ਼ ਵੀ ਸ਼ਾਮਲ ਹੈ।


Vandana

Content Editor

Related News