ਸਸਕਾਟੂਨ ''ਚ ਪਟੜੀ ਤੋਂ ਹੇਠਾਂ ਉਤਰੀ ਮਾਲ ਗੱਡੀ

Saturday, Sep 16, 2017 - 05:27 PM (IST)

ਸਸਕਾਟੂਨ ''ਚ ਪਟੜੀ ਤੋਂ ਹੇਠਾਂ ਉਤਰੀ ਮਾਲ ਗੱਡੀ

ਸਸਕਾਟੂਨ— ਕੈਨੇਡਾ ਦੇ ਦੱਖਣੀ-ਪੂਰਬੀ ਸਸਕਾਟੂਨ 'ਚ ਸ਼ੁੱਕਰਵਾਰ ਦੀ ਸਵੇਰ ਨੂੰ ਇਕ ਮਾਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਦਰਅਸਲ ਮਾਲ ਗੱਡੀ ਦੀਆਂ 20 ਬੋਗੀਆਂ ਪਟੜੀ ਤੋਂ ਹੇਠਾਂ ਉਤਰ ਗਈਆਂ। ਇਹ ਹਾਦਸਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8.00 ਵਜੇ ਦੇ ਕਰੀਬ ਸਸਕਾਟੂਨ ਦੇ ਨੇੜੇ ਬਲੂਸ਼ਰ 'ਚ ਵਾਪਰਿਆ। 
ਪੁਲਸ ਮੁਤਾਬਕ ਹਾਦਸੇ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਇਹ ਵੀ ਦੱਸਿਆ ਗਿਆ ਕਿ ਮਾਲ ਗੱਡੀ 'ਚੋਂ ਕੋਈ ਸਾਮਾਨ ਨਹੀਂ ਡੁੱਲਿਆ। ਐਮਰਜੈਂਸੀ ਟੀਮ ਅਤੇ ਸਾਫ-ਸਫਾਈ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਘਟਨਾ ਦਾ ਮੁਆਇਨਾ ਕੀਤਾ ਅਤੇ ਦੁਪਹਿਰ ਤੱਕ ਉੱਥੇ ਹੀ ਰਹੇ। ਕੈਨੇਡਾ ਦੇ ਟਰਾਂਸਪੋਰਟ ਸੁਰੱਖਿਆ ਬੋਰਡ ਨੇ ਕਿਹਾ ਕਿ ਜਾਂਚ ਜਾਰੀ ਹੈ। ਪੁਲਸ ਮੁਤਾਬਕ ਬਲੂਸ਼ਰ ਦੱਖਣੀ-ਪੂਰਬੀ ਸਸਕਾਟੂਨ ਤੋਂ ਲੱਗਭਗ 45 ਕਿਲੋਮੀਟਰ ਦੂਰ ਹੈ।


Related News