''ਭੰਗ ਦੀ ਗੋਲੀ'' ਨੂੰ ਗਰਮੀਆਂ ''ਚ ਮਾਨਤਾ ਦੇਵੇਗਾ ਕੈਨੇਡਾ

Thursday, Dec 21, 2017 - 12:51 AM (IST)

''ਭੰਗ ਦੀ ਗੋਲੀ'' ਨੂੰ ਗਰਮੀਆਂ ''ਚ ਮਾਨਤਾ ਦੇਵੇਗਾ ਕੈਨੇਡਾ

ਟੋਰਾਂਟੋ — ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਕੈਨਾਬਿਸ (ਭੰ ਨੂੰ 1 ਜੁਲਾਈ ਨੂੰ ਨਹੀਂ ਸਗੋਂ ਅਗਲੀਆਂ ਗਰਮੀਆਂ ਨੂੰ ਦੇਸ਼ ਭਰ 'ਚ ਇਸ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇਗੀ। 
ਇਕ ਇੰਟਰਵਿਊ 'ਚ ਜਦੋਂ ਪ੍ਰਧਾਨ ਮੰਤਰੀ ਟਰੂਡੋ ਕੋਲੋਂ ਪੁੱਛਿਆ ਗਿਆ ਕਿ ਕੈਨਾਬਿਸ ਨੂੰ ਅਗਲੀਆਂ ਗਰਮੀਆਂ ਨੂੰ ਹੀ ਕਿਉਂ, 1 ਜੁਲਾਈ ਕਿਉਂ ਨਹੀਂ ਕਾਨੂੰਨੀ ਮਾਨਤਾ ਦਿੱਤੀ ਜਾ ਸਕਦੀ, ਤਾਂ ਪ੍ਰਧਾਨ ਮੰਤਰੀ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਇਸ ਨੂੰ ਕਾਨੂੰਨੀ ਮਾਨਤਾ ਦੇਣ ਲਈ ਕੋਈ ਤਰੀਕ ਦੀ ਪੁਸ਼ਟੀ ਨਹੀਂ ਕਰ ਰਿਹਾ। ਮੈਨੂੰ ਇਹ ਨਹੀਂ ਪਤਾ ਇਸ ਨੂੰ ਕਾਨੂੰਨੀ ਮਾਨਤਾ ਕਦੋਂ ਦਿੱਤੀ ਜਾਵੇਗਾ, ਹਾਂ ਪਰ ਇਸ ਨੂੰ ਅਗਲੀਆਂ ਗਰਮੀਆਂ ਤੱਕ ਕਾਨੂੰਨੀ ਰੂਪ 'ਚ ਲਾਗੂ ਕਰ ਦਿੱਤਾ ਜਾਵੇਗਾ। 
ਉਨ੍ਹਾਂ ਨੇ ਕਿਹਾ ਕਿ ਕਈ ਸੂਬਿਆਂ ਦੀਆਂ ਸੰਘੀ ਸਰਕਾਰਾਂ ਨੂੰ ਕਾਨੂੰਨ ਤਿਆਰ ਕਰਨ 'ਚ ਟਾਇਮ ਵੀ ਲੱਗ ਸਕਦਾ ਹੈ ਇਸ ਕਰਕੇ ਉਨ੍ਹਾਂ ਨੂੰ ਪਹਿਲਾਂ ਹੀ ਅਗਲੀਆਂ ਗਰਮੀਆਂ ਤੱਕ ਦਾ ਸਮਾਂ ਦੇ ਦਿੱਤਾ ਗਿਆ ਹੈ, ਤਾਂ ਜੋਂ ਉਹ ਇਸ ਨੂੰ ਸਮੇਂ ਸਿਰ ਤਿਆਰ ਕਰ ਸਕਣ। 
ਪਿਛਲੇ ਮਹੀਨੇ ਸਿਹਤ ਵਿਭਾਗ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ, ਕੈਨੇਡਾ ਦੀ ਸਰਕਾਰ ਵੱਲੋਂ ਕੈਨਾਬਿਸ ਨੂੰ ਕਾਨੂੰਨੀ ਮਾਨਤਾ ਦੇਣ ਜੁਲਾਈ 2018 ਦੀ ਬਜਾਏ ਜਲਦ ਇਸ ਨੂੰ ਲਾਗੂ ਕਰ ਸਕਦੀ ਹੈ।


Related News