ਪ੍ਰਿੰਸ ਹੈਰੀ ਮੇਗਨ ਤੇ ਆਰਚੀ ਨੂੰ ਮਿਲਣ ਲਈ ਨਹੀਂ ਜਾ ਸਕਣਗੇ ਕੈਨੇਡਾ

01/11/2020 10:25:02 PM

ਲੰਡਨ/ਟੋਰਾਂਟੋ - ਪ੍ਰਿੰਸ ਹੈਰੀ ਨੇ ਇਸ ਹਫਤੇ ਦੇ ਆਖਿਰ 'ਚ ਕੈਨੇਡਾ ਜਾ ਕੇ ਪਤਨੀ ਮਰਕੇਲ ਅਤੇ 8 ਮਹੀਨਿਆਂ ਦੇ ਆਪਣੇ ਪੁੱਤਰ ਆਰਚੀ ਨੂੰ ਮਿਲਣ ਦੀ ਯੋਜਨਾ ਕਥਿਤ ਤੌਰ 'ਤੇ ਰੱਦ ਕਰ ਦਿੱਤਾ ਹੈ। ਸ਼ਾਹੀ ਭੂਮਿਕਾਵਾਂ ਤੋਂ ਪਿੱਛੇ ਹਟਣ ਦੀ ਸ਼ਾਹੀ ਜੋੜੇ ਦੇ ਐਲਾਨ ਤੋਂ ਬਾਅਦ ਦੋਹਾਂ ਦੇ ਭਵਿੱਖ ਦੀਆਂ ਭੂਮਿਕਾਵਾਂ ਨਿਰਧਾਰਤ ਕਰਨ 'ਤੇ ਚਰਚਾਵਾਂ ਜਾਰੀ ਹਨ। ਡਿਊਕ ਅਤੇ ਡਚੇਸ ਸਸੇਕਸ, ਹੈਰੀ ਅਤੇ ਮੇਗਨ ਦੇ ਰਾਜ ਪਰਿਵਾਰ ਦੇ ਉੱਚ ਮੈਂਬਰਾਂ ਦੀ ਭੂਮਿਕਾ ਨੂੰ ਅਲਗ ਕਰਨ ਅਤੇ ਬ੍ਰਿਟੇਨ ਅਤੇ ਉੱਤਰੀ ਅਮਰੀਕਾ ਵਿਚਾਲੇ ਆਪਣਾ ਸਮਾਂ ਬਤੀਤ ਕਰਦੇ ਹੋਏ ਆਰਥਿਕ ਰੂਪ ਤੋਂ ਜ਼ਿਆਦਾ ਸੁਤੰਤਰ ਭੂਮਿਕਾਵਾਂ ਨਿਭਾਉਣ ਦੇ ਐਲਾਨ ਤੋਂ ਬਾਅਦ ਹੱਲ ਕੱਢਣ ਲਈ ਰਾਜ ਪਰਿਵਾਰ ਦੇ ਸਹਿਯੋਗੀ ਬ੍ਰਿਟੇਨ ਅਤੇ ਕੈਨੇਡਾ ਦੀਆਂ ਸਰਕਾਰਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ।

ਬ੍ਰਿਟੇਨ ਦੀ ਮੀਡੀਆ ਨੇ ਸ਼ਾਹੀ ਸੂਤਰਾਂ ਦੇ ਹਵਾਲੇ ਤੋਂ ਆਖਿਆ ਕਿ ਗੱਲਬਾਤ ਵਧੀਆ ਚੱਲ ਰਹੀ ਹੈ ਅਤੇ ਇਹ ਕਿ ਹੈਰੀ ਦੀ ਦਾਦੀ ਮਹਾਰਾਣੀ ਏਲੀਜ਼ਾਬੇਥ-2, ਪਿਤਾ ਪ੍ਰਿੰਸ ਚਾਰਲਸ ਅਤੇ ਭਰਾ ਪ੍ਰਿੰਸ ਵਿਲੀਅਮ ਜਲਦ ਤੋਂ ਜਲਦ ਰਸਤਾ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਰਾਜ ਪਰਿਵਾਰ 'ਚ ਵੱਖਵਾਦ ਦੀਆਂ ਖਬਰਾਂ ਦਾ ਸੰਦਰਭ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਕਿ ਮੈਂ ਇਸ ਪੂਰੀ ਚੀਜ਼ 'ਚ ਨਹੀਂ ਪੈਣਾ ਚਾਹੁੰਦਾ, ਮੈਂ ਮਹਾਰਾਣੀ ਦਾ ਬਹੁਤ ਸਨਮਾਨ ਕਰਦਾ ਹਾਂ, ਉਨ੍ਹਾਂ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ। ਅਜਿਹੀਆਂ ਖਬਰਾਂ ਸਨ ਕਿ ਹੈਰੀ ਮੇਗਨ ਨੂੰ ਮਿਲਣ ਕੈਨੇਡਾ ਜਾ ਸਕੇ ਹਨ ਪਰ ਉਨ੍ਹਾਂ ਨੇ ਇਹ ਯੋਜਨਾ ਫਿਲਹਾਲ ਲਈ ਰੱਦ ਕਰ ਦਿੱਤੀ ਹੈ ਕਿਉਂਕਿ ਉਨ੍ਹਾਂ ਨੂੰ ਅਗਲੇ ਵੀਰਵਾਰ ਬਕਿੰਘਮ ਪੈਲੇਸ 'ਚ 2021 ਰਗਬੀ ਲੀਗ ਵਿਸ਼ਵ ਕੱਪ ਪ੍ਰੋਗਰਾਮ ਦੀ ਮੇਜ਼ਬਾਨੀ ਕਰਨੀ ਹੈ। ਇਹ ਵੀ ਸਮਝਿਆ ਜਾਂਦਾ ਹੈ ਕਿ ਉਹ ਬਦਲਾਅ ਨੂੰ ਲੈ ਕੇ ਚੱਲ ਰਹੀਆਂ ਯੋਜਨਾਵਾਂ ਨੂੰ ਆਖਰੀ ਰੂਪ ਦਿੱਤੇ ਜਾਣ ਤੱਕ ਚੀਜ਼ਾਂ ਨੂੰ ਆਸਾਨ ਬਣਾਉਣ ਲਈ ਇਥੇ ਰਹਿਣਾ ਚਾਹੁੰਦੇ ਹਨ।


Khushdeep Jassi

Content Editor

Related News