ਮੈਕਸੀਕੋ ਦੀ ਹਰ ਸੰਭਵ ਮਦਦ ਕਰੇਗਾ ਕੈਨੇਡਾ : ਟਰੂਡੋ

09/09/2017 4:40:03 AM

ਓਟਾਵਾ/ਮੈਕਸੀਕੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਕਸੀਕੋ 'ਚ ਆਏ ਭਿਆਨਕ ਭੂਚਾਲ ਕਾਰਨ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵਿਟ ਕਰ ਕਿਹਾ ਕਿ, ''ਮੇਰੇ ਵਿਚਾਰ ਜ਼ਖਮੀਆਂ ਅਤੇ ਮੈਕਸੀਕੋ 'ਚ ਬੀਤੀ ਰਾਤ ਆਏ ਭਿਆਨਕ ਭੂਚਾਲ 'ਚ ਜਿਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਖੋ ਦਿੱਤਾ ਹੈ, ਉਨ੍ਹਾਂ ਸਾਰਿਆਂ ਨਾਲ ਹਨ। ਕੈਨੇਡਾ ਇਸ ਤਰ੍ਹਾਂ ਹੋ ਸਕੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ।''
PunjabKesari
ਇਸ ਭੂਚਾਲ ਕਾਰਨ ਮੈਕਸੀਕੋ 'ਚ ਵੱਡੀਆਂ ਇਮਾਰਤਾਂ ਅਤੇ ਗੱਡੀਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ, 58 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ, ਕਈ ਜ਼ਖਮੀ ਹੋ ਗਏ ਹਨ ਅਤੇ ਕਈ ਹਾਲੇ ਵੀ ਲਾਪਤਾ ਹਨ। ਮੈਨੁਅਲ ਵੇਲਾਸਕੋ ਕੋਲੋ ਨੇ ਦੱਸਿਆ ਕਿ ਕਰੀਬ 1000 ਸੁਰੱਖਿਆ ਕਰਮੀ ਰਾਹਤ ਅਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ।
PunjabKesari
ਜ਼ਿਕਰਯੋਗ ਹੈ ਕਿ ਬੀਤੀ ਰਾਤ ਮੈਕਸੀਕੋ 'ਚ 8.2 ਦੀ ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ। ਜਿਸ ਕਰੀਬ 58 ਲੋਕਾਂ ਦੀ ਮੌਤ ਹੋ ਗਈ ਹੈ। ਮੈਕਸੀਕੋ ਦੇ ਰਾਸ਼ਟਰਪਤੀ ਨੇ ਇਸ ਨੂੰ ਦੇਸ਼ 'ਚ ਸ਼ਤਾਬਦੀ ਦੇ ਸਭ ਤੋਂ ਵੱਡੇ ਭੂਚਾਲ 'ਚੋਂ ਇਕ ਦੱਸਿਆ ਹੈ। ਮੈਕਸੀਕੋ ਦੀ ਭੂਚਾਲ ਸੰਬੰਧੀ ਸੇਵਾ ਨੇ ਕਿਹਾ ਕਿ ਭੂਚਾਲ ਦੱਖਣੀ ਚਿਆਪਾਸ ਸੂਬੇ ਦੇ ਸਮੁੰਦਰੀ ਕੰਢੇ ਵਾਲੇ ਸ਼ਹਿਰ ਤੋਨਾਲਾ ਤੋਂ ਲਗਭਗ 100 ਕਿਲੋਮੀਟਰ ਦੂਰ ਪ੍ਰਸ਼ਾਂਤ ਸਾਗਰ ਦੇ ਇਲਾਕੇ 'ਚ ਸ਼ੁੱਕਰਵਾਰ ਰਾਤ ਕਰੀਬ 11.49 ਮਿੰਟ 'ਤੇ ਆਇਆ।


Related News