ਕੈਨੇਡਾ : ਬਿਨਾਂ ਮਨਜ਼ੂਰੀ ਛਾਪੇ ਗਏ ਪਾਵਨ ਸਰੂਪ ਤੇ ਪ੍ਰਿਟਿੰਗ ਪ੍ਰੈੱਸ ਗੁਰਦੁਆਰਾ ਸਾਹਿਬ ਭੇਜੇ ਗਏ

Wednesday, Aug 26, 2020 - 01:55 PM (IST)

ਸਰੀ- ਕੈਨੇਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਬਿਨਾਂ ਮਨਜ਼ੂਰੀ ਦੇ ਛਾਪਣ ਦੀ ਜਾਣਕਾਰੀ ਮਿਲਣ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿੱਤੇ ਹੁਕਮਾਂ ਮੁਤਾਬਕ ਕਾਰਵਾਈ ਕੀਤੀ ਗਈ।ਬਿਨਾਂ ਮਨਜ਼ੂਰੀ ਦੇ ਪਾਵਨ ਸਰੂਪ ਛਾਪਣ ਵਾਲੇ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਹੁਕਮਨਾਮੇ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। 

ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ 24 ਘੰਟਿਆਂ ਦੇ ਅੰਦਰ ਹੀ ਇੱਥੇ ਕਾਰਵਾਈ ਹੋਈ ਅਤੇ ਇਸ ਪ੍ਰਿੰਟਿਗ ਪ੍ਰੈੱਸ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਮਸ਼ੀਨ ਨੂੰ ਕਰੇਨ ਰਾਹੀਂ ਲੱਦ ਕੇ ਸਰੀ ਦੇ ਗੁਰਦੁਆਰਾ ਸਾਹਿਬ ਪਹੁੰਚਾ ਦਿੱਤਾ ਗਿਆ। 

ਇਸ ਦੇ ਨਾਲ ਹੀ ਇੱਥੇ ਛਪੇ ਸਰੂਪਾਂ ਨੂੰ ਵੀ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਪਹੁੰਚਾਇਆ ਗਿਆ ਹੈ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਆਦੇਸ਼ ਦਿੱਤਾ ਗਿਆ ਹੈ ਕਿ ਉਹ ਛਾਪੇ ਗਏ ਸਰੂਪਾਂ ਵਿਚ ਅੱਖਰਾਂ ਅਤੇ ਤਤਕਰੇ ਤੋਂ ਰਾਗ ਮਾਲਾ ਤਕ ਦਾ ਚੰਗੀ ਤਰ੍ਹਾਂ ਮਿਲਾਨ ਕਰਨ ਅਤੇ ਜੇਕਰ ਕੋਈ ਫਰਕ ਜਾਂ ਕਮੀ ਪਤਾ ਲੱਗਦੀ ਹੈ ਤਾਂ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਜਾਵੇ। ਇਸ ਕੰਮ ਲਈ ਉਨ੍ਹਾਂ ਨੂੰ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ।  
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਨਿੱਜੀ ਪ੍ਰਿੰਟਿੰਗ ਪ੍ਰੈੱਸ ਵਲੋਂ ਇਹ ਕਹਿ ਕੇ ਪਾਵਨ ਸਰੂਪਾਂ ਦੀ ਛਪਾਈ ਸ਼ੁਰੂ ਕੀਤੀ ਗਈ ਸੀ ਕਿ ਉਨ੍ਹਾਂ ਨੇ ਇਸ ਦੀ ਇਜਾਜ਼ਤ ਲੈ ਲਈ ਗਈ ਹੈ, ਹਾਲਾਂਕਿ ਅਜੇ ਇਹ ਸਪੱਸ਼ਟ ਹੀ ਨਹੀਂ ਹੋ ਸਕਿਆ। 


Lalita Mam

Content Editor

Related News