ਕੈਨੇਡੀਅਨ ਆਗੂ ਨੇ ਭਾਰਤ ਨਾਲ ਸਬੰਧਾਂ 'ਚ ਗਿਰਾਵਟ ਲਈ Trudeau 'ਤੇ ਵਿੰਨ੍ਹਿਆ ਨਿਸ਼ਾਨਾ
Sunday, Dec 01, 2024 - 12:05 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਦੀ ਵਿਰੋਧੀ ਧਿਰ ਪੀਪਲਜ਼ ਪਾਰਟੀ ਦੇ ਸੰਸਥਾਪਕ ਮੈਕਸਿਮ ਬਰਨੀਅਰ ਨੇ ਭਾਰਤ ਨਾਲ ਸਬੰਧਾਂ ਵਿਚ ਗਿਰਾਵਟ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਮੁਤਾਬਕ ਟਰੂਡੋ ਨੇ ਅੰਨ੍ਹੇਵਾਹ ਖਾਲਿਸਤਾਨੀਆਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ। ਆਪਣੀ ਕੁਰਸੀ ਬਚਾਉਣ ਲਈ ਉਸ ਨੇ ਜਗਮੀਤ ਸਿੰਘ ਦੀ ਖਾਲਿਸਤਾਨ ਪੱਖੀ ਪਾਰਟੀ ਨਾਲ ਮਿਲ ਕੇ ਸਰਕਾਰ ਚਲਾਈ।
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਨਿਘਾਰ ਦੇ ਕਾਰਨ
ਭਾਰਤ-ਕੈਨੇਡਾ ਸਬੰਧਾਂ ਵਿੱਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਟਰੂਡੋ ਦਾ ਦਸ ਸਾਲਾਂ ਦਾ ਰਾਜ ਰਿਹਾ। ਇਸ ਦੌਰਾਨ ਖਾਲਿਸਤਾਨੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਨ੍ਹਾਂ ਦੀਆਂ ਹਿੰਸਕ ਗਤੀਵਿਧੀਆਂ ਤੋਂ ਅੱਖਾਂ ਬੰਦ ਕਰ ਦਿੱਤੀਆਂ ਗਈਆਂ। ਵੋਟਾਂ ਲੈਣ ਲਈ ਹਰ ਕੋਈ ਕਿਸਾਨ ਅੰਦੋਲਨ 'ਤੇ ਭਾਰਤ ਵਿਰੋਧੀ ਬਿਆਨ ਦਿੰਦਾ ਰਿਹਾ। ਬਰਨੀਅਰ ਮੁਤਾਬਕ ਟਰੂਡੋ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦੀ ਕੋਈ ਲੋੜ ਨਹੀਂ ਸੀ। ਪਰ ਉਸ ਸਮੇਂ ਖਾਲਿਸਤਾਨ ਸਮਰਥਕ ਜਗਮੀਤ ਦੀ ਪਾਰਟੀ ਦਾ ਸਮਰਥਨ ਉਸ ਨੂੰ ਆਪਣੀ ਸਰਕਾਰ ਬਚਾਈ ਰੱਖਣ ਲਈ ਜ਼ਰੂਰੀ ਸੀ। ਟਰੂਡੋ ਨੇ ਭਾਰਤ ਨਾਲ ਸਬੰਧਾਂ ਦੀ ਜਗ੍ਹਾ ਆਪਣੀ ਕੁਰਸੀ ਨੂੰ ਜ਼ਿਆਦਾ ਮਹੱਤਵ ਦਿੱਤਾ, ਜੋ ਹੁਣ ਗ਼ਲਤ ਸਾਬਤ ਹੋ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸਿਆਸੀ ਸ਼ਰਣ ਵਾਲਿਆਂ 'ਤੇ Canada ਹੋਇਆ ਸਖ਼ਤ, ਜਾਰੀ ਕੀਤਾ ਨਵਾਂ ਹੁਕਮ
ਖਾਲਿਸਤਾਨੀ ਲਹਿਰ ਕਾਰਨ ਰਿਸ਼ਤਿਆਂ 'ਚ ਖਟਾਸ
ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਪੰਜਾਬ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰਤ ਇਸ ਨਾਲ ਨਜਿੱਠ ਸਕਦਾ ਹੈ। ਕੈਨੇਡਾ ਨੂੰ ਇਸ ਵਿੱਚ ਨਹੀਂ ਆਉਣਾ ਚਾਹੀਦਾ। ਜਿੱਥੋਂ ਤੱਕ ਭਾਰਤ ਤੋਂ ਆਉਣ ਵਾਲੇ ਖਾਲਿਸਤਾਨ ਸਮਰਥਕਾਂ ਦਾ ਸਵਾਲ ਹੈ, ਉਨ੍ਹਾਂ ਨੂੰ ਮੇਰੀ ਸਲਾਹ ਹੈ ਕਿ ਇੱਥੇ ਭਾਰਤੀ ਮੁੱਦਿਆਂ ਨੂੰ ਉਠਾਉਣਾ ਗਲਤ ਹੈ। ਅਜਿਹੇ ਲੋਕਾਂ ਦਾ ਕੈਨੇਡਾ ਵਿੱਚ ਸਵਾਗਤ ਨਹੀਂ ਹੋਣਾ ਚਾਹੀਦਾ। ਬਰਨੀਅਰ ਮੁਤਾਬਕ ਮੈਂ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਹਰਦੀਪ ਸਿੰਘ ਨਿੱਝਰ ਅੱਤਵਾਦੀ ਸੀ। ਉਸ ਨੇ ਫਰਜ਼ੀ ਦਸਤਾਵੇਜ਼ਾਂ ਨਾਲ ਕੈਨੇਡਾ ਦੀ ਨਾਗਰਿਕਤਾ ਹਾਸਲ ਕੀਤੀ ਸੀ। ਟਰੂਡੋ ਸਰਕਾਰ ਨੇ ਬਿਨਾਂ ਕਿਸੇ ਸਬੂਤ ਦੇ ਨਿੱਝਰ ਕਤਲ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਦੋਸ਼ੀ ਠਹਿਰਾਇਆ। ਹੁਣ ਜੇਕਰ ਭਾਰਤ ਨਾਲ ਰਿਸ਼ਤੇ ਸੁਧਾਰਨੇ ਹਨ ਤਾਂ ਕੈਨੇਡਾ ਨੂੰ ਨਿੱਝਰ ਦੀ ਨਾਗਰਿਕਤਾ ਰੱਦ ਕਰਕੇ ਉਸ ਨੂੰ ਅੱਤਵਾਦੀ ਮੰਨਣਾ ਚਾਹੀਦਾ ਹੈ।
ਭਾਰਤ ਨਾਲ ਟਕਰਾਅ ਨਾਲ ਕੈਨੇਡਾ ਨੂੰ ਆਰਥਿਕ ਨੁਕਸਾਨ
ਭਾਰਤ ਨਾਲ ਵਿਗੜਦੇ ਕੂਟਨੀਤਕ ਸਬੰਧਾਂ ਕਾਰਨ ਕੈਨੇਡਾ ਦਾ ਵਪਾਰ ਅਤੇ ਨਿਵੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਭਾਰਤ ਇੱਕ ਉਭਰਦੀ ਵਿਸ਼ਵ ਸ਼ਕਤੀ ਹੈ ਅਤੇ ਇਸਦੀ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਹੈ। ਕੈਨੇਡਾ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਾਰਤ ਨਾਲ ਸਬੰਧ ਸੁਧਰੇ ਅਤੇ ਦੋਵਾਂ ਦੇਸ਼ਾਂ ਨੂੰ ਇਸ ਦਾ ਲਾਭ ਮਿਲੇ। ਖਾਲਿਸਤਾਨ ਸਮਰਥਕਾਂ ਦੇ ਸ਼ਾਮਲ ਹੋਣ ਨਾਲ ਕੈਨੇਡਾ ਨੂੰ ਹੋਰ ਨੁਕਸਾਨ ਹੋਵੇਗਾ। ਕੈਨੇਡਾ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਇੱਥੇ ਕਿਸੇ ਵੀ ਭਾਰਤ ਵਿਰੋਧੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਰਤ ਅਤੇ ਕੈਨੇਡਾ ਦੀਆਂ ਏਜੰਸੀਆਂ ਨੂੰ ਮਿਲ ਕੇ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਕੈਨੇਡਾ ਨੂੰ ਹਿੰਸਾ ਵਿੱਚ ਸ਼ਾਮਲ ਦੋਸ਼ੀਆਂ ਨੂੰ ਭਾਰਤ ਭੇਜਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਦੋਵਾਂ ਦੇਸ਼ਾਂ ਨੂੰ ਆਪਸੀ ਸਹਿਯੋਗ ਕਰਨਾ ਹੋਵੇਗਾ, ਇਸ ਵਿਚ ਤੀਜੇ ਦੇਸ਼ਾਂ ਦੀ ਕੋਈ ਭੂਮਿਕਾ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।