ਕੈਨੇਡਾ ਵਾਸੀ ਇਸ ਸੰਕਟ ਦੀ ਘੜੀ ''ਚ ਆਪਣੇ ਘਰ ਪਰਤਣ ਇਹੋ ਸਾਡੀ ਕੋਸ਼ਿਸ਼ ਹੈ : ਰੂਬੀ ਸਹੋਤਾ

Thursday, Apr 23, 2020 - 06:13 PM (IST)

ਕੈਨੇਡਾ ਵਾਸੀ ਇਸ ਸੰਕਟ ਦੀ ਘੜੀ ''ਚ ਆਪਣੇ ਘਰ ਪਰਤਣ ਇਹੋ ਸਾਡੀ ਕੋਸ਼ਿਸ਼ ਹੈ : ਰੂਬੀ ਸਹੋਤਾ

ਜਲੰਧਰ/ਓਟਾਵਾ (ਬਿਊਰੋ): ਕੈਨੇਡੀਅਨ ਐਮ ਪੀ ਰੂਬੀ ਸਹੋਤਾ ਕੋਰੋਨਾਵਾਇਰਸ ਦੇ ਚਲਦਿਆਂ ਘਰ ਤੋਂ ਕੰਮ ਕਰ ਰਹੇ ਹਨ। ਕਿਉਂਕਿ ਸਮਾਜਿਕ ਦੂਰੀ ਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ ਕੈਨੇਡੀਅਨ ਸਰਕਾਰ ਵੱਲੋਂ ਹੋਰ ਕਦਮ ਵੀ ਉਠਾਏ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਜਗਬਾਣੀ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਖਾਸ ਮੁਲਾਕਾਤ ਕੀਤੀ।

ਪ੍ਰਸ਼ਨ: ਸਰਕਾਰ ਸਮਾਜਿਕ ਪੱਧਰ 'ਤੇ ਕੀ ਉਪਰਾਲੇ ਕਰ ਰਹੀ ਹੈ? 

ਉੱਤਰ :  ਹਾਲਾਂਕਿ ਵਧੇਰੇ ਆਬਾਦੀ ਕਾਰਣ ਮੁਸ਼ਕਲਾਂ ਆ ਰਹੀਆਂ ਹਨ ਪਰ ਉੱਚਿਤ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾ ਰਿਹਾ ਹੈ। ਰਾਸ਼ਨ ਜਾਂ ਦਵਾਈ ਲਿਆਉਣ ਲਈ ਹਫਤੇ 'ਚ ਪਰਿਵਾਰ ਦਾ ਇੱਕ ਮੈਂਬਰ ਹੀ ਘਰ ਤੋਂ ਬਾਹਰ ਜਾ ਸਕਦਾ ਹੈ।

ਪ੍ਰਸ਼ਨ: ਭਾਰਤ ਵਿੱਚ ਬੈਠੇ ਕੈਨੇਡੀਅਨ ਕਦੋਂ ਜਾਣਗੇ ਵਾਪਸ ?

ਉੱਤਰ :  ਕੈਨੇਡੀਅਨ ਸਰਕਾਰ ਇਸ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਹੁਣ ਤੱਕ 9 ਉਡਾਣਾਂ ਚਲਾਈਆਂ ਹਨ। ਹਰੇਕ ਉਡਾਣ ਰਾਹੀਂ 250-350 ਕੈਨੇਡੀਅਨ ਨਾਗਰਿਕ ਵਾਪਸ ਵਤਨਾਂ ਨੂੰ ਪਰਤੇ ਹਨ। ਰਜਿਸਟਰਡ ਅੰਕੜਿਆਂ ਮੁਤਾਬਕ 30000 ਨਾਗਰਿਕ ਭਾਰਤ ਤੋਂ ਵਾਪਸ ਕੈਨੇਡਾ ਮੰਗਵਾਏ ਗਏ ਹਨ। ਆਉਣ ਵਾਲੇ ਦਿਨਾਂ 'ਚ 7 ਹੋਰ ਉਡਾਣਾਂ ਚਲਾਈਆਂ ਜਾਣਗੀਆਂ। ਕਿਉੰਕਿ ਕੈਨੇਡੀਅਨ ਸਰਕਾਰ ਦੀ ਇਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਨਾਗਰਿਕ ਇਸ ਮੁਸ਼ਕਿਲ ਘੜੀ ਵਾਪਸ ਕੈਨੇਡਾ ਪਰਤਣ।

ਪ੍ਰਸ਼ਨ: ਭਾਰਤ ਸਰਕਾਰ ਤੋਂ ਕਿੰਨਾ ਕੁ ਸਹਿਯੋਗ ਮਿਲਿਆ? 

ਉੱਤਰ :  ਭਾਰਤ 'ਚ ਤਾਲਾਬੰਦੀ ਦੇ ਚਲਦਿਆਂ ਹਾਲਾਂਕਿ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਅੰਤਰਰਾਸ਼ਟਰੀ ਉਡਾਣਾਂ ਆਮ ਵਾਂਗ ਨਹੀਂ ਸਗੋਂ ਸਪੈਸ਼ਲ ਪੈਕੇਜਜ਼ ਰਾਹੀਂ ਪ੍ਰਬੰਧਨ ਕੀਤਾ ਜਾ ਰਿਹਾ। ਆਪਣੇ ਪੱਧਰ ਤੇ ਭਾਰਤੀ ਸਰਕਾਰ ਕਾਫੀ ਸਹਾਇਤਾ ਕਰ ਰਹੀ ਹੈ। 

ਪ੍ਰਸ਼ਨ: ਇਸ ਮੁਸ਼ਕਲ ਘੜੀ ਵਿੱਚ ਨਾਗਰਿਕਾਂ ਦੀ ਮਦਦ ਕਿਵੇਂ ਕੀਤੀ ਜਾ ਰਹੀ ਹੈ? 

ਉੱਤਰ : ਕੈਨੇਡੀਅਨ ਨਾਗਰਿਕਾਂ ਨੂੰ ਸਾਰੇ ਆਰਥਿਕ ਲਾਭ ਮੁਹੱਈਆ ਕਰਵਾਏ ਜਾ ਰਹੇ ਹਨ। ਭਾਵੇਂ ਉਹ ਭਾਰਤੀ ਹਨ ਜਾਂ ਸਥਾਨਕ।ਇਸ ਤੋਂ ਇਲਾਵਾ ਨਾਗਰਿਕਾਂ ਨੂੰ CERB (Canada Emergency Response Benefit) ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਟ੍ਰੈਵਲ ਲੋਨ ਯਾਨੀ ਯਾਤਰਾ ਕਰਜ਼ ਦਿੱਤੇ ਜਾ ਰਹੇ ਹਨ।ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਰੱਖਣ ਲਈ ਸਹਾਇਕ ਭੱਤੇ ਜਾਰੀ ਕੀਤੇ ਜਾ ਰਹੇ ਹਨ। 
ਨੌਕਰੀਆਂ ਨਾ ਖੁੱਸਣ ਇਸ ਲਈ ਆਰਥਿਕ ਸਹਾਇਤਾ ਆਮ ਲੋਕਾਂ ਅਤੇ ਬਿਜ਼ਨੇਸ ਕਰਨ ਵਾਲਿਆਂ ਨੂੰ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲੋਕਾਂ ਨੂੰ ਹਰ ਰੋਜ਼ ਨਵੀਂ ਐਡਵਾਈਜ਼ਰੀ ਜਾਰੀ ਕਰ ਰਹੇ ਹਨ ਅਤੇ ਸੰਸਦ ਦੁਆਰਾ ਬਿਲ ਪਾਸ ਕੀਤੇ ਜਾ ਰਹੇ ਹਨ।

ਪ੍ਰਸ਼ਨ: ਸਟੱਡੀ ਵੀਜ਼ਾ ਵਾਲੇ ਵਿਦਿਆਰਥੀਆਂ ਲਈ ਕਿਹੜੇ ਹੱਲ ਕੱਢੇ ਗਏ ਹਨ ?  
ਉੱਤਰ : ਤਾਲਾਬੰਦੀ ਦੇ ਚਲਦਿਆਂ ਸਕੂਲ , ਕਾਲਜ ਬੰਦ ਹੋਣ ਕਰਕੇ ਆਨਲਾਈਨ ਪੜਾਈ ਦਾ ਪ੍ਰਬੰਧ ਹੈ। ਇਹ ਸਹੂਲਤ ਦਿੱਤੀ ਗਈ ਹੈ ਕਿ ਜੇਕਰ 50 ਫੀਸਦੀ ਪੜਾਈ ਆਨਲਾਈਨ ਹੋਵੇਗੀ ਤਾਂ ਡਿਗਰੀ ਸਾਲਾਨਾ ਕੋਰਸ ਦੀ ਹੀ ਦਿੱਤੀ ਜਾਵੇਗੀ ਅਤੇ ਨਾਲ ਹੀ ਵਿਦਿਆਰਥੀ ਪੋਸਟ ਗ੍ਰੇਜੂਏਟ  ਵਰਕ ਪਰਮਿਟ ਦੇ ਯੋਗ ਵੀ ਹੋਣਗੇ। 

ਪ੍ਰਸ਼ਨ: ਵਿਜ਼ਟਰ ਵੀਜ਼ਾ ਵਾਲਿਆਂ ਦਾ ਕੋਈ ਹੱਲ ?
ਉੱਤਰ : ਫਿਲਹਾਲ ਦੀ ਘੜੀ ਸਰਕਾਰ ਸਿਰਫ਼ ਨਾਗਰਿਕਾਂ ਦੀ ਵਾਪਸੀ ਲਈ ਯਤਨ ਕਰ ਰਹੀ ਹੈ।  ਨਵੇਂ ਵਿਜ਼ਿਟਰ ਵੀਜ਼ਾ ਬਾਰੇ ਲਾਕਡਾਊਨ ਤੋਂ ਬਾਅਦ ਹੀ ਸੋਚਿਆ ਜਾਵੇਗਾ।


 


author

Vandana

Content Editor

Related News