ਕੈਨੇਡਾ ਸੜਕ ਹਾਦਸੇ 'ਚ ਜ਼ਖ਼ਮੀ ਹੋਏ 2 ਭਾਰਤੀ ਵਿਦਿਆਰਥੀ ਖ਼ਤਰੇ ਤੋਂ ਬਾਹਰ, 5 ਦੀ ਹੋਈ ਸੀ ਮੌਤ

03/15/2022 1:31:33 PM

ਟੋਰਾਂਟੋ/ਕੈਨੇਡਾ (ਭਾਸ਼ਾ)- ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ 2 ਭਾਰਤੀ ਵਿਦਿਆਰਥੀ ਖ਼ਤਰੇ ਤੋਂ ਬਾਹਰ ਹਨ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਦੱਖਣੀ ਓਨਟਾਰੀਓ ਦੇ ਕੁਇੰਟੇ ਵੈਸਟ ਵਿਚ ਹਾਈਵੇਅ 401 'ਤੇ 12 ਮਾਰਚ ਨੂੰ ਇਕ ਯਾਤਰੀ ਵੈਨ ਅਤੇ ਇਕ ਟਰੈਕਟਰ-ਟ੍ਰੇਲਰ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ। ਇਸ ਹਾਦਸੇ ਵਿਚ 5 ਭਾਰਤੀ ਵਿਦਿਆਰਥੀਆਂ ਦੀ ਵੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਭਾਰਤੀ ਵਿਦਿਆਰਥੀਆਂ ਦੀ ਮੌਤ

PunjabKesari

ਜ਼ਖ਼ਮੀਆਂ ਦੀ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਕੈਨੇਡਾ 'ਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਦੱਸਿਆ ਕਿ 2 ਜ਼ਖ਼ਮੀ ਅਜੇ ਵੀ ਹਸਪਤਾਲ 'ਚ ਜ਼ੇਰੇ ਇਲਾਜ ਹਨ, ਜਦਕਿ ਇਕ ਵਿਦਿਆਰਥੀ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ। ਬਿਸਾਰੀਆ ਨੇ ਟਵੀਟ ਕੀਤਾ, “ਟੋਰਾਂਟੋ ਵਿਚ ਸ਼ਨੀਵਾਰ ਨੂੰ ਜਿਸ ਸੜਕ ਹਾਦਸੇ ਵਿਚ 5 ਭਾਰਤੀ ਮਾਰੇ ਗਏ ਸਨ, ਉਸ ਵਿਚ ਜ਼ਖ਼ਮੀ ਹੋਏ 2 ਭਾਰਤੀ ਵਿਦਿਆਰਥੀ ਅਜੇ ਵੀ ਹਸਪਤਾਲ ਵਿਚ ਹਨ ਪਰ ਖ਼ਤਰੇ ਤੋਂ ਬਾਹਰ ਹਨ। ਉਸ ਵੈਨ ਵਿਚ ਸਵਾਰ ਇਕ ਹੋਰ ਵਿਦਿਆਰਥੀ ਸਰੱਖਿਅਤ ਬਚ ਗਿਆ, ਜਿਸ ਵਿਚ ਕੁੱਲ 8 ਲੋਕ ਸਵਾਰ ਸਨ। ਟੋਰਾਂਟੋ ਵਿਚ ਭਾਰਤੀ ਟੀਮ ਸਹਾਇਤਾ ਪ੍ਰਦਾਨ ਕਰਾਉਣ ਲਈ ਦੋਸਤਾਂ ਅਤੇ ਪਰਿਵਾਰ ਦੇ ਸੰਪਰਕ ਵਿਚ ਹੈ।

ਇਹ ਵੀ ਪੜ੍ਹੋ: 16 ਲੋਕਾਂ ਦੀ ਜਾਨ ਲੈਣ ਵਾਲੇ ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ

PunjabKesari

ਇਸ ਹਾਦਸੇ ਵਿਚ ਹਰਪ੍ਰੀਤ ਸਿੰਘ (24), ਜਸਪਿੰਦਰ ਸਿੰਘ (21), ਕਰਨਪਾਲ ਸਿੰਘ (21), ਮੋਹਿਤ ਚੌਹਾਨ (23) ਅਤੇ ਪਵਨ ਕੁਮਾਰ (23) ਦੀ ਮੌਕੇ ’ਤੇ ਹੀ ਮੌਤ ਹੋ ਗਈ। 'ਗਲੋਬਲ ਨਿਊਜ਼' ਦੀ ਖ਼ਬਰ ਮੁਤਾਬਕ ਇਹ ਸਾਰੇ ਮਾਂਟਰੀਅਲ ਜਾਂ ਗ੍ਰੇਟਰ ਟੋਰਾਂਟੋ 'ਚ ਪੜ੍ਹਦੇ ਸਨ। ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਦੇ ਹਵਾਲੇ ਨਾਲ ਪਿਛਲੇ ਸਾਲ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਕੈਨੇਡੀਅਨ ਯੂਨੀਵਰਸਿਟੀਆਂ ਵਿਚ 2016 ਵਿਚ 76,075 ਭਾਰਤੀ ਵਿਦਿਆਰਥੀ ਪੜ੍ਹ ਰਹੇ ਸਨ ਅਤੇ 2018 ਵਿਚ ਇਹ ਗਿਣਤੀ ਵਧ ਕੇ 1,72,625 ਹੋ ਗਈ। ਕੈਨੇਡਾ ਵਿਚ ਭਾਰਤੀ ਨਾਗਰਿਕਾਂ ਦੇ ਕਿਸੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਣ ਦੀ ਪਿਛਲੇ ਤਿੰਨ ਮਹੀਨਿਆਂ ਵਿਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ, ਕੈਨੇਡਾ-ਅਮਰੀਕਾ ਸਰਹੱਦ ਨੇੜੇ ਮੈਨੀਟੋਬਾ ਵਿਚ ਇਕ ਬੱਚੇ ਸਮੇਤ 4 ਭਾਰਤੀ ਮ੍ਰਿਤਕ ਪਾਏ ਗਏ ਸਨ। ਕੈਨੇਡੀਅਨ ਅਧਿਕਾਰੀਆਂ ਮੁਤਾਬਕ ਗੁਜਰਾਤ ਦੇ ਰਹਿਣ ਵਾਲੇ ਇਸ ਪਰਿਵਾਰ ਦੀ ਮੌਤ ਅੱਤ ਦੀ ਠੰਢ ਕਾਰਨ ਹੋਈ ਸੀ।

ਇਹ ਵੀ ਪੜ੍ਹੋ: ਪਾਕਿ 'ਚ ਡਿੱਗੀ ਮਿਜ਼ਾਈਲ ਦੇ ਮਾਮਲੇ 'ਚ ਅਮਰੀਕਾ ਨੇ ਦਿੱਤਾ ਭਾਰਤ ਦਾ ਸਾਥ, ਆਖੀ ਇਹ ਗੱਲ

 


cherry

Content Editor

Related News