ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ, ਕੋਰੋਨਾ ਕਾਰਨ ਮ੍ਰਿਤਕ ਦੇਹ ਭਾਰਤ ਲਿਆਉਣ 'ਚ ਪਿਆ ਅੜਿੱਕਾ

Friday, Apr 10, 2020 - 03:43 PM (IST)

ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ, ਕੋਰੋਨਾ ਕਾਰਨ ਮ੍ਰਿਤਕ ਦੇਹ ਭਾਰਤ ਲਿਆਉਣ 'ਚ ਪਿਆ ਅੜਿੱਕਾ

ਨਿਊਯਾਰਕ/ਸਰੀ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੇ ਸਰੀ ਸ਼ਹਿਰ ਵਿਚ ਇਕ 23 ਸਾਲ ਦੇ ਰਮਨਜੀਤ ਸਿੰਘ ਪੁੱਤਰ ਟਹਿਲ ਸਿੰਘ ਦੀ ਕਥਿਤ ਤੌਰ ‘ਤੇ ਮੌਤ ਹੋ ਗਈ। ਰਮਨਜੀਤ ਸਿੰਘ ਨੂੰ ਸਾਹ ਲੈਣ ਵਿਚ ਤਕਲੀਫ਼ ਕਾਰਨ 3 ਅਪ੍ਰੈਲ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਬਰੇਨ ਡੈੱਡ ਕਰਾਰ ਦੇ ਦਿਤਾ। ਫਿਰ 6 ਅਪ੍ਰੈਲ ਨੂੰ ਉਸ ਦੇ ਦਿਲ ਦੀ ਧੜਕਣ ਵੀ ਰੁਕ ਗਈ ਅਤੇ ਵੈਂਟੀਲੇਟਰ ਹਟਾ ਦਿੱਤਾ ਗਿਆ।  

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਵਿਗਿਆਨੀਆਂ ਨੇ ਖੋਜਿਆ ਉਹ ਟਾਰਗੇਟ, ਜਿੱਥੇ ਸਿੱਧਾ ਅਸਰ ਕਰੇਗੀ ਕੋਰੋਨਾ ਦੀ ਦਵਾਈ

ਰਮਨਜੀਤ ਸਿੰਘ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ ਅਤੇ ਕੈਨੇਡਾ ਵਿਚ ਉਸ ਦਾ ਕੋਈ ਪਰਵਾਰ ਮੈਂਬਰ ਜਾਂ ਰਿਸ਼ਤੇਦਾਰ ਵੀ ਮੌਜੂਦ ਨਹੀਂ। ਕੋਰੋਨਾਵਾਇਰਸ ਕਾਰਨ ਭਾਰਤ ਵਿਚ ਇੰਟਰਨੈਸ਼ਨਲ ਫ਼ਲਾਈਟਸ ‘ਤੇ ਪਾਬੰਦੀ ਲੱਗੀ ਹੋਈ ਹੈ ਅਤੇ ਐਮਰਜੰਸੀ ਫ਼ਲਾਈਟਸ ਵਿਚ ਸਿਰਫ਼ ਕੈਨੇਡੀਅਨ ਸਿਟੀਜ਼ਨਜ਼ ਨੂੰ ਲਿਆਂਦਾ ਜਾ ਰਿਹਾ ਹੈ। ਇਥੋਂ ਤੱਕ ਕਿ ਕੈਨੇਡਾ ਦੇ ਪੀ.ਆਰ. ਵੀ ਪੰਜਾਬ ਵਿਚ ਫਸੇ ਹੋਏ ਹਨ। ਅਜਿਹੇ ਵਿਚ ਰਮਨਜੀਤ ਸਿੰਘ ਦਾ ਕੋਈ ਪਰਿਵਾਰਕ ਮੈਂਬਰ ਕੈਨੇਡਾ ਨਹੀਂ ਆ ਸਕਦਾ ਅਤੇ ਨਾ ਹੀ ਉਸ ਦੀ ਦੇਹ ਭਾਰਤ ਭੇਜਣੀ ਸੰਭਵ ਹੈ। ਦੱਸ ਦੇਈਏ ਕਿ ਰਮਨਜੀਤ ਸਿੰਘ ਆਪਣਾ ਵੀਜ਼ਾ ਨਵਿਆਉਣ ਦੇ ਯਤਨ ਕਰ ਰਿਹਾ ਸੀ ਪਰ ਇਸੇ ਦਰਮਿਆਨ ਭਾਣਾ ਵਾਪਰ ਗਿਆ ਜਿਸ ਦੇ ਸਿੱਟੇ ਵਜੋਂ ਉਹ ਸਰਕਾਰੀ ਤੌਰ ‘ਤੇ ਮੈਡੀਕਲ ਸਹਾਇਤਾ ਦੇ ਯੋਗ ਨਹੀਂ ਮੰਨਿਆ ਗਿਆ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦਾ ਕਹਿਰ, ਫਿਲੀਪੀਨਜ਼ 'ਚ 23 ਦਿਨਾਂ ਦੀ ਬੱਚੀ ਦੀ ਮੌਤ


author

Vandana

Content Editor

Related News