ਟਰੂਡੋ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫਾ, 27 ਹਜ਼ਾਰ ਤੋਂ ਵੱਧ ਨੂੰ ਦਿੱਤੀ ਪੀ.ਆਰ.
Tuesday, Feb 16, 2021 - 12:03 PM (IST)
ਨਿਊਯਾਰਕ/ ਟੋਰਾਂਟੋ, ( ਰਾਜ ਗੋਗਨਾ )- ਬੀਤੇ ਦਿਨ ਕੈਨੇਡਾ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਸੀ. ਆਰ. ਐੱਸ. ਸਕੋਰ 75 'ਤੇ ਲਿਆ ਕੇ ਐਕਸਪ੍ਰੈੱਸ ਐਂਟਰੀ ਰਾਹੀਂ 27,332 ਜਣਿਆਂ ਨੂੰ ਪੱਕਾ ਹੋਣ ਦਾ ਮੌਕਾ ਦਿੱਤਾ ਹੈ, ਉਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਵੱਲੋਂ ਆਉਣ ਵਾਲੇ ਤਿੰਨ ਸਾਲਾਂ ਦੌਰਾਨ ਹਰ ਸਾਲ ਚਾਰ ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਕੈਨੇਡਾ ਲੈ ਕੇ ਆਉਣ ਦਾ ਟੀਚਾ ਮਿੱਥਿਆ ਗਿਆ ਹੈ।
ਹੁਣ ਇਕ ਸੁਖ਼ਦ ਖ਼ਬਰ ਹੋਰ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਸਰਕਾਰ ਓਨਰ ਆਪਰੇਟਰ ਐੱਲ. ਐੱਮ. ਆਈ. ਏ. (ਲੇਬਰ ਮਾਰਕਿਟ ਇਮਪੈਕਟ ਅਸੈਸਮੈਂਟ) ਕੈਟੇਗਰੀ ਨੂੰ ਖ਼ਤਮ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰ ਰਹੀ ਹੈ। ਓਨਰ ਅਪਰੇਟਰ ਐੱਲ. ਐੱਮ. ਆਈ. ਏ. ਜ਼ਰੀਏ ਕੈਨੇਡਾ ਵਿਚ ਬਿਜ਼ਨਸ ਸ਼ੁਰੂ ਕਰਨ ਜਾਂ ਖਰੀਦਣ ਦੇ ਨਾਂ ਹੇਠ ਵੱਡੇ ਪੱਧਰ 'ਤੇ ਹੇਰਾਫੇਰੀਆਂ ਅਤੇ ਠੱਗੀਆਂ ਕਰਨ ਦੀਆਂ ਖ਼ਬਰਾਂ ਸਨ।
ਇਹ ਵੀ ਪੜ੍ਹੋ- ਭਾਰਤ ਇਸੇ ਮਹੀਨੇ ਕੈਨੇਡਾ ਨੂੰ ਦੇਵੇਗਾ ਕੋਰੋਨਾ ਟੀਕੇ ਦੀਆਂ 5 ਲੱਖ ਖੁਰਾਕਾਂ
ਐੱਲ. ਐੱਮ. ਆਈ. ਏ. ਠੱਗੀਆਂ ਖ਼ਿਲਾਫ਼ ਲਗਾਤਾਰ ਬੁਲੰਦ ਹੁੰਦੀ ਆਵਾਜ਼ ਕਾਰਨ ਕੁੱਝ ਬਿਜ਼ਨਸ ਅਦਾਰਿਆਂ ਵੱਲੋਂ ਜਾਲਸਾਜ਼ੀਆਂ ਤੋਂ ਤੌਬਾ ਵੀ ਕੀਤੀ ਗਈ ਹੈ। ਜਾਂਚ ਮਗਰੋਂ ਕੁੱਝ ਇਮੀਗ੍ਰੇਸ਼ਨ ਠੱਗ ਵਕੀਲ ਫੜ੍ਹੇ ਵੀ ਗਏ ਹਨ ਤੇ ਕੁੱਝ ਅਜੇ ਵੀ ਇਸ ਬੇਈਮਾਨੀ ਦੇ ਰਾਹ 'ਤੇ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਵੱਡੀ ਗਿਣਤੀ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਹੈ।ਟਰੂਡੋ ਸਰਕਾਰ ਦੀ ਇਸ ਯੋਜਨਾ ਦਾ ਵੱਡਾ ਫਾਇਦਾ ਪੰਜਾਬੀਆਂ ਨੂੰ ਹੋਵੇਗਾ।
►ਇਸ ਖ਼ਬਰ ਸਬੰਧੀ ਕੁਮੈੰਟ ਬਾਕਸ ਵਿਚ ਦਿਓ ਰਾਇ